45 ਵਿਦਿਆਰਥੀਆਂ ਨੇ ਕੀਤਾ ਖੂਨ ਦਾਨ

Thursday, Feb 28, 2019 - 04:10 AM (IST)

45 ਵਿਦਿਆਰਥੀਆਂ ਨੇ ਕੀਤਾ ਖੂਨ ਦਾਨ
ਫਰੀਦਕੋਟ (ਜ. ਬ.)-ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਗਰੁੱਪ ਅਧੀਨ ਬਣੇ ਯੂਨੀਵਰਸਿਟੀ ਕਾਲਜ ਆਫ ਨਰਸਿੰਗ ਵਿਖੇ 7 ਰੋਜ਼ਾ ਐੱਨ. ਐੱਸ. ਐੱਸ. ਕੈਂਪ ਲਾਇਆ ਗਿਆ, ਜਿਸ ’ਚ 100 ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੌਰਾਨ ਵਿਦਿਆਰਥੀਆਂ ਨੇ ਕਾਲਜ ਕੈਂਪਸ, ਹਸਪਤਾਲ ਅਤੇ ਹੋਸਟਲ ਦੀ ਸਫਾਈ ਕਰ ਕੇ 100 ਤੋਂ ਜ਼ਿਆਦਾ ਬੂਟੇ ਲਾਏ। ਇਸ ਮੌਕੇ ਖੂਨ ਦਾਨ ਕੈਂਪ ਵੀ ਲਾਇਆ ਗਿਆ, ਜਿਸ ’ਚ 45 ਵਿਦਿਆਰਥੀਆਂ ਨੇ ਖੂਨ ਦਾਨ ਕਰ ਕੇ ਮਨੁੱਖਤਾ ਦੀ ਮਹਾਨ ਸੇਵਾ ’ਚ ਆਪਣਾ ਯੋਗਦਾਨ ਪਾਇਆ। ਖੂਨ ਦਾਨ ਕੈਂਪ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਖੂਨ ਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਸਮੇਂ ਯੁਵਕ ਸੇਵਾਵਾਂ ਦੇ ਸਹਾਇਕ ਨਿਰਦੇਸ਼ਕ ਜਗਜੀਤ ਸਿੰਘ ਚਹਿਲ, ਪ੍ਰਿੰਸੀਪਲ ਐੱਚ. ਸੀ. ਰਾਵਤ, ਹਰਜੀਤ ਕੌਰ, ਏਨਾ ਜੈਕਬ, ਡਾ. ਮਹੇਸ਼ਵਰੀ, ਗੁਰਬੀਰ ਕੌਰ ਆਦਿ ਮੌਜੂਦ ਸਨ।

Related News