ਵਿਦਿਆਰਥੀਆਂ ਦੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ
Thursday, Feb 28, 2019 - 04:10 AM (IST)

ਫਰੀਦਕੋਟ (ਗੋਇਲ)-ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਲਿਆਉਣ ਲਈ ਡੀ. ਏ. ਵੀ. ਕਾਲਜ ਮਲੋਟ ਵਿਖੇ ਫਿਜ਼ਿਕਸ ਅਤੇ ਲਾਇਬ੍ਰੇਰੀ ਵਿਭਾਗ ਵੱਲੋਂ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਦੀਪਕ ਅਗਰਵਾਲ ਨੇ ਦੱਸਿਆ ਕਿ ਇਸ ਦੌਰਾਨ 87 ਵਿਦਿਆਰਥੀਆਂ ਨੇ 29 ਟੀਮਾਂ ’ਚ ਭਾਗ ਲਿਆ। ਮੁਕਾਬਲੇ ਦੌਰਾਨ ਲਵਪ੍ਰੀਤ ਰਾਮ, ਸੁਨੈਨਾ ਅਤੇ ਅਭਿਨਵ ਦੀ ਟੀਮ ਨੇ ਪਹਿਲਾ, ਰਮਨਦੀਪ ਕੌਰ, ਕੰਵਲਜੀਤ ਕੌਰ ਤੇ ਅਨੀਤਾ ਦੀ ਟੀਮ ਨੇ ਦੂਜਾ ਅਤੇ ਗੁਰਦੀਪ ਸਿੰਘ, ਜਤਿਨ ਬਾਂਸਲ ਤੇ ਮੋਹਿਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮਾਗਮ ਦੇ ਸਫਲ ਆਯੋਜਨ ’ਚ ਪ੍ਰੋ. ਸੁਮਿਤ ਬਾਂਸਲ, ਜਸਵਿੰਦਰ ਕੌਰ ਅਤੇ ਸੁਨੀਲ ਕੁਮਾਰ ਨੇ ਅਹਿਮ ਯੋਗਦਾਨ ਦਿੱਤਾ। ਜੇਤੂ ਟੀਮਾਂ ਨੂੰ ਵਾਈਸ ਪ੍ਰਿੰਸੀਪਲ ਡਾ. ਅਰੁਣ ਕਾਲਡ਼ਾ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ। ਮੰਚ ਸੰਚਾਲਨ ਪ੍ਰੋ. ਜਸਵਿੰਦਰ ਕੌਰ ਨੇ ਕੀਤਾ। ਇਸ ਮੌਕੇ ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਮੌਜੂਦ ਸਨ।