ਨਵਦੀਪ ਕੌਰ ਨੇ ਬੀ. ਏ. ਸਮੈਸਟਰ 5ਵੇਂ ’ਚੋਂ ਹਾਸਲ ਕੀਤਾ ਪਹਿਲਾ ਸਥਾਨ

Thursday, Feb 28, 2019 - 04:09 AM (IST)

ਨਵਦੀਪ ਕੌਰ ਨੇ ਬੀ. ਏ. ਸਮੈਸਟਰ 5ਵੇਂ ’ਚੋਂ ਹਾਸਲ ਕੀਤਾ ਪਹਿਲਾ ਸਥਾਨ
ਫਰੀਦਕੋਟ (ਜੁਨੇਜਾ)-ਸੀ. ਜੀ. ਐੱਮ. ਕਾਲਜ ਮੋਹਲਾਂ ਦੇ ਵਿਦਿਆਰਥੀਆਂ ਨੇ ਦਸੰਬਰ-2018 ਦੀ ਪ੍ਰੀਖਿਆ ’ਚ ਬੀ. ਏ. ਸਮੈਸਟਰ 5ਵੇਂ ਦੇ ਨਤੀਜੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤਹਿਤ ਕਾਲਜ ਦੀ ਵਿਦਿਆਰਥਣ ਨਵਦੀਪ ਕੌਰ ਨੇ 68 ਫੀਸਦੀ ਅੰਕਾਂ ਨਾਲ ਪਹਿਲਾ, ਗਗਨਪ੍ਰੀਤ ਕੌਰ ਨੇ 66.5 ਫੀਸਦੀ ਅੰਕਾਂ ਨਾਲ ਦੂਜਾ ਅਤੇ ਹਰਮਨਵੀਰ ਸਿੰਘ ਨੇ 65.7 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ, ਮੈਂਬਰ ਨਵਜੀਤ, ਰਾਜ ਕੁਮਾਰ ਅਤੇ ਪ੍ਰਿੰ. ਪੂਰਨਿਮਾ ਭਟਨਾਗਰ ਨੇ ਇਸ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ।

Related News