ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋਡ਼ਵੰਦਾਂ ਨੂੰ ਵੰਡੇ ਕੱਪਡ਼ੇ
Thursday, Feb 28, 2019 - 04:09 AM (IST)

ਫਰੀਦਕੋਟ (ਪਵਨ, ਖੁਰਾਣਾ, ਦਰਦੀ)-ਸਮਾਜ ਸੇਵਾ ਦੇ ਕੰਮਾਂ ’ਚ ਮੋਹਰੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ. ਪੀ. ਸਿੰਘ ਓਬਰਾਏ ਚੇਅਰਮੈਨ ਅਪੈਕਸ ਗਰੁੱਪ ਆਫ ਕੰਪਨੀਜ਼ (ਇੰਟਰਨੈਸ਼ਨਲ) ਦੀ ਅਗਵਾਈ ਹੇਠ ਸਮਾਜ ਭਲਾਈ ਦੇ ਅਨੇਕਾਂ ਕੰਮ ਲਗਾਤਾਰ ਹੋ ਰਹੇ ਹਨ। ਇਸ ਸਿਲਸਿਲੇ ਵਿਚ ਵਾਧਾ ਕਰਦਿਆਂ ਟਰੱਸਟ ਵੱਲੋਂ ਅੱਜ ਲੋਡ਼ਵੰਦਾਂ ਨੂੰ ਗਰਮ ਕੱਪਡ਼ੇ ਵੰਡੇ ਗਏ। ਟਰੱਸਟ ਦੀ ਸ੍ਰੀ ਮੁਕਤਸਰ ਸਾਹਿਬ ਇਕਾਈ ਦੇ ਪ੍ਰਧਾਨ ਗੁਰਬਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਅੱਜ ਡੇਰਾ ਭਾਈ ਮਸਤਾਨ ਸਿੰਘ ਸ੍ਰੀ ਮੁਕਤਸਰ ਸਾਹਿਬ ਵਿਖੇ 60 ਲੋਡ਼ਵੰਦਾਂ, ਵਿਧਵਾ ਔਰਤਾਂ ਅਤੇ ਗਰੀਬ ਪਰਿਵਾਰਾਂ ਗਰਮ ਕੱਪਡ਼ੇ ਵੰਡੇ ਗਏ ਹਨ। ਇਸ ਸਮੇਂ ਉਕਤ ਪਰਿਵਾਰਾਂ ਨੇ ਇਸ ਮਦਦ ਲਈ ਡਾ. ਓਬਰਾਏ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਤੰਦਰੁਸਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਇਸ ਦੌਰਾਨ ਜਨਰਲ ਸਕੱਤਰ ਸੁਦਰਸ਼ਨ ਕੁਮਾਰ ਸਿਡਾਨਾ, ਮਹੰਤ ਕਸ਼ਮੀਰ ਸਿੰਘ, ਸ਼ਮਿੰਦਰਪਾਲ ਸਿੰਘ, ਸੰਗਠਨ ਸਕੱਤਰ ਮਾ. ਰਾਜਿੰਦਰ ਸਿੰਘ, ਜਸਵਿੰਦਰ ਸਿੰਘ ਮਣਕੂ, ਬਲਵਿੰਦਰ ਸਿੰਘ, ਰਵਿੰਦਰ ਸਿੰਘ, ਹੇਮਲਤਾ ਆਦਿ ਹਾਜ਼ਰ ਸਨ।