ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ : ਥਾਣਾ ਮੁਖੀ ਤੇਜਿੰਦਰਪਾਲ
Wednesday, Feb 27, 2019 - 04:09 AM (IST)

ਫਰੀਦਕੋਟ (ਸੁਖਪਾਲ, ਪਵਨ)-ਪੁਲਸ ਥਾਣਾ ਲੱਖੇਵਾਲੀ ਵਿਖੇ ਅੱਜ ਸਵੇਰੇ ਨਵੇਂ ਆਏ ਥਾਣਾ ਮੁਖੀ ਇੰਸਪੈਕਟਰ ਤੇਜਿੰਦਰਪਾਲ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਥਾਣੇ ਦੇ ਸਮੁੱਚੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਪੱਤਰਕਾਰਾਂ ਨਾਲ ਪਹਿਲੀ ਮਿਲਣੀ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਨਸ਼ਾ ਸਮੱਗਲਰਾਂ ਤੇ ਅਮਨ-ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਟਰੈਫਿਕ ਸਮੱਸਿਆ ਕਿਸੇ ਪਾਸੇ ਵੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੀਆਂ ਮੁੱਖ ਅਤੇ ਲਿੰਕ ਸਡ਼ਕਾਂ ’ਤੇ ਪੂਰੀ ਨਿਗਰਾਨੀ ਰੱਖੀ ਜਾਵੇਗੀ। ਇਸ ਦੌਰਾਨ ਅੱਜ ਥਾਣਾ ਲੱਖੇਵਾਲੀ ਖੇਤਰ ਅਧੀਨ ਆਉਂਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਪਤਵੰਤਿਆਂ ਨਾਲ ਇੰਸਪੈਕਟਰ ਤੇਜਿੰਦਰਪਾਲ ਸਿੰਘ ਨੇ ਮੀਟਿੰਗ ਕੀਤੀ ਅਤੇ ਉਨ੍ਹਾਂ ਕੋਲ ਇਸ ਖੇਤਰ ਦੀਆਂ ਸਮੱਸਿਆਵਾਂ ਅਤੇ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਤੇ ਨਾਲ ਹੀ ਸਹਿਯੋਗ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰਿਆਂ ਦਾ ਸਹਿਯੋਗ ਲੈ ਕੇ ਪੁਲਸ ਵੱਲੋਂ ਇਸ ਖੇਤਰ ’ਚ ਸਮਾਜ ਸੇਵਾ ਦੇ ਕੰਮਾਂ ’ਚ ਵੀ ਪੂਰਾ ਯੋਗਦਾਨ ਪਾਇਆ ਜਾਵੇਗਾ। ਇਸੇ ਤਰ੍ਹਾਂ ਥਾਣਾ ਲੱਖੇਵਾਲੀ ਵਿਖੇ ਥਾਣੇਦਾਰ ਬਲਜੀਤ ਰਾਜ ਦੀ ਅਗਵਾਈ ਹੇਠ ਚਲਾਏ ਜਾ ਰਹੇ ਸਾਂਝ ਕੇਂਦਰ ਵੱਲੋਂ ਵੀ ਇਕ ਮੀਟਿੰਗ ਥਾਣੇ ਵਿਚ ਇਲਾਕੇ ਦੇ ਪਤਵੰਤਿਆਂ ਨਾਲ ਕੀਤੀ ਗਈ। ਇਸ ਦੌਰਾਨ ਸਾਂਝ ਕੇਂਦਰ ਦੀ ਮੁਲਾਜ਼ਮ ਪ੍ਰਭਜੋਤ ਕੌਰ ਨੇ ਕੇਂਦਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਖਾਸ ਕਰ ਕੇ ਔਰਤਾਂ ਨੂੰ ਲਾਭ ਦੇਣ ਲਈ ਬਣਾਈ ਗਈ ‘ਸ਼ਕਤੀ ਐਪ’ ਬਾਰੇ ਦੱਸਿਆ। ਇਸ ਮੌਕੇ ਮੰਡੀ ਲੱਖੇਵਾਲੀ ਦੇ ਸਰਪੰਚ ਗੁਰਿੰਦਰ ਅਰੋਡ਼ਾ, ਭਾਗਸਰ ਦੇ ਸਰਪੰਚ ਪਰਮਜੀਤ ਸਿੰਘ ਬਰਾਡ਼, ਜਸਕਰਨ ਸਿੰਘ ਚਿੱਬਡ਼ਾਂਵਾਲੀ, ਨਰੇਸ਼ ਨਾਗਪਾਲ, ਗੋਲਡੀ ਅਰੋਡ਼ਾ, ਚਿਮਨ ਲਾਲ, ਪਰਮਜੀਤ ਸਿੰਘ ਲੱਖੇਵਾਲੀ, ਅਮਰ ਚੰਦ, ਮੰਗਤ ਰਾਮ ਆਦਿ ਮੌਜੂਦ ਸਨ।