ਪੰਚਾਇਤਾਂ ਆਪਣੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋੋਣ : ਡੀ. ਸੀ

Sunday, Jan 20, 2019 - 12:03 PM (IST)

ਪੰਚਾਇਤਾਂ ਆਪਣੇ ਫਰਜ਼ਾਂ ਤੇ ਅਧਿਕਾਰਾਂ ਪ੍ਰਤੀ ਜਾਗਰੂਕ ਹੋੋਣ : ਡੀ. ਸੀ
ਫਰੀਦਕੋਟ (ਜ. ਬ.)-ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਹਾਲ ਵਿਚ ਜ਼ਿਲੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਕੰਮਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਲੋੋਕ ਭਲਾਈ ਸਕੀਮਾਂ ਬਾਰੇ ਜਾਣਕਾਰੀ ਦੇਣ ਲਈ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵੱਲੋੋਂ ਇਕ ਰੋੋਜ਼ਾ ਸਿਖਲਾਈ ਵਰਕਸ਼ਾਪ ਲਾਈ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਸਨ। ®®ਸਮਾਗਮ ਨੂੰ ਸੰਬੋੋਧਨ ਕਰਦਿਆਂ ਡਿਪਟੀ ਕਮਿਸ਼ਨਰ ਪਰਾਸ਼ਰ ਨੇ ਕਿਹਾ ਕਿ ਪੰਚਾਇਤਾਂ ਲੋੋਕਤੰਤਰ ਦੀ ਮੁੱਢਲੀ ਤੇ ਮਜ਼ਬੂਤ ਇਕਾਈ ਹਨ ਅਤੇ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਉਨ੍ਹਾਂ ਦੇ ਕੰਮਾਂ, ਫਰਜ਼ਾਂ ਅਤੇ ਅਧਿਕਾਰਾਂ ਪ੍ਰਤੀ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੈ ਤਾਂ ਜੋੋ ਅੱਗੇ ਚੱਲ ਕੇ ਉਹ ਪਿੰਡਾਂ ਦੇ ਵਿਕਾਸ ਅਤੇ ਲੋੋਕ ਭਲਾਈ ਦੇ ਕੰਮਾਂ ’ਚ ਆਪਣਾ ਵੱਡਮੁੱਲਾ ਯੋੋਗਦਾਨ ਪਾ ਸਕਣ। ਉਨ੍ਹਾਂ ਪੰਚਾਇਤ ਤੇ ਪੇਂਡੂ ਵਿਕਾਸ ਵਿਭਾਗ ਵੱਲੋੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਨਵੇਂ ਚੁਣੇ ਗਏ ਸਰਪੰਚਾਂ ਨੂੰ ਆਪਣੇ ਰੋੋਜ਼ਮਰਾ ਦੇ ਕੰਮਾਂ, ਆਪਣੇ ਪਿੰਡ ਅਤੇ ਸਮਾਜ ਪ੍ਰਤੀ ਫਰਜ਼ਾਂ ਤੇ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋੋਣ ਦੀ ਬਹੁਤ ਜ਼ਿਆਦਾ ਲੋੋਡ਼ ਹੈ। ਅੱਜ ਲਗਭਗ 14 ਵਿਭਾਗਾਂ ਵੱਲੋੋਂ ਨਵੇਂ ਚੁਣੇ ਗਏ ਸਰਪੰਚਾਂ ਨੂੰ ਵਿਭਾਗਾਂ ਦੇ ਕੰਮਾਂ ਤੇ ਲੋੋਕ ਭਲਾਈ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਮੂਹ ਸਰਪੰਚ ਆਪਣੇ-ਆਪਣੇ ਪਿੰਡਾਂ ਵਿਚ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਇਸ ਦੀ ਜਾਣਕਾਰੀ ਗ੍ਰਾਮ ਸਭਾ ਨੂੰ ਵੀ ਸਮੇਂ-ਸਮੇਂ ’ਤੇ ਦਿੱਤੀ ਜਾਵੇ। ਇਸ ਤੋੋਂ ਪਹਿਲਾਂ ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌੌਰ ਨੇ ਡਿਪਟੀ ਕਮਿਸ਼ਨਰ ਅਤੇ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅੱਜ ਦੇ ਇਕ ਦਿਨਾ ਟਰੇਨਿੰਗ ਕੈਂਪ ਸਬੰਧੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਵੀ ਸਰਪੰਚਾਂ ਅਤੇ ਪੰਚਾਂ ਦੀ ਟਰੇਨਿੰਗ ਲਈ ਅਜਿਹੇ ਕੈਂਪਾਂ ਦਾ ਆਯੋੋਜਨ ਕੀਤਾ ਜਾਵੇਗਾ। ®ਇਸ ਮੌੌਕੇ ਜ਼ਿਲਾ ਪ੍ਰੀਸ਼ਦ ਦੇ ਸਕੱਤਰ ਬਲਜੀਤ ਸਿੰਘ ਕੈਂਥ ਨੇ ਪੇਂਡੂ ਵਿਕਾਸ ਵਿਭਾਗ ਦੀਆਂ ਸਕੀਮਾਂ ਅਤੇ ਪੰਚਾਇਤਾਂ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਮਾਜਕ ਸੁਰੱਖਿਆ ਵਿਭਾਗ ਵੱਲੋੋਂ ਜ਼ਿਲਾ ਸਮਾਜਕ ਸਿੱਖਿਆ ਅਫਸਰ ਸ਼ਿੰਦਰਪਾਲ ਕੌੌਰ ਨੇ ਇਸਤਰੀਆਂ, ਬੱਚਿਆਂ, ਬਜ਼ੁਰਗਾਂ ਸਬੰਧੀ ਵਿਭਾਗ ਵੱਲੋੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ, ਪੈਨਸ਼ਨ ਸਕੀਮਾਂ ਅਤੇ ਬੇਟੀ ਬਚਾਓ-ਬੇਟੀ ਪਡ਼੍ਹਾਓ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਸਿਹਤ ਵਿਭਾਗ ਦੇ ਪ੍ਰਭਦੀਪ ਚਾਵਲਾ ਨੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਿਹਤ ਸਹੂਲਤਾਂ ਨਸ਼ਾ ਛੁਡਾਊ ਕੇਂਦਰਾਂ ਬਾਰੇ ਚਾਨਣਾ ਪਾਇਆ। ਇਸ ਤੋੋਂ ਇਲਾਵਾ ਸਿੱਖਿਆ ਵਿਭਾਗ, ਪਸਵਕ ਕਮੇਟੀਆਂ ਸਬੰਧੀ ਜ਼ਿਲਾ ਗਾਈਡੈਂਸ ਕੌੌਂਸਲਰ ਜਸਬੀਰ ਜੱਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਅਤੇ ਸਕੂਲਾਂ ਦੀ ਦਿੱਖ ਨੂੰ ਹੋੋਰ ਸੁੰਦਰ ਬਣਾਉਣ ਲਈ ਸਹੂਲਤਾਂ ਦੱਸ ਕੇ ਨਵੇੇਂ ਚੁਣੇ ਸਰਪੰਚਾਂ ਤੋੋਂ ਸਹਿਯੋੋਗ ਦੀ ਮੰਗ ਕੀਤੀ। ਟਰੇਨਿੰਗ ਦੌੌਰਾਨ ਭਲਾਈ ਵਿਭਾਗ, ਪੁਲਸ, ਮਾਲ, ਬਾਗਬਾਨੀ, ਭੂਮੀ ਰੱîਖਿਆ, ਮੱਛੀ ਪਾਲਣ, ਡੇਅਰੀ, ਪਸ਼ੂ ਪਾਲਣ ਅਤੇ ਜੰਗਲਾਤ ਵਿਭਾਗ ਦੇ ਬੁਲਾਰਿਆਂ ਨੇ ਵੀ ਆਪਣੇ ਵਿਭਾਗਾਂ ਦੀਆਂ ਸਕੀਮਾਂ ਤੇ ਕੰਮਾਂ ਬਾਰੇ ਸਰਪੰਚਾਂ ਨੂੰ ਜਾਣੂ ਕਰਵਾਇਆ। ਆਤਮਾ ਪ੍ਰਾਜੈਕਟ ਦੇ ਜ਼ਿਲਾ ਡਾਇਰੈਕਟਰ ਡਾ. ਅਮਨਦੀਪ ਕੇਸ਼ਵ ਨੇ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਵੱਲੋੋਂ ਕਿਸਾਨਾਂ ਦੀ ਸਹੂਲਤ ਲਈ ਚਲਾਈਆਂ ਗਈਆਂ ਵੱਖ-ਵੱਖ ਸਕੀਮਾਂ, ਦਿੱਤੀਆਂ ਜਾ ਰਹੀਆਂ ਸਬਸਿਡੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਭਾਗ ਵੱਲੋੋਂ ਤਿਆਰ ਨਾਟਕ ‘ਜਿੱਥੇ ਸਫਾਈ, ਉੱਥੇ ਖੁਦਾਈ ਦੀ’ ਪੇਸ਼ਕਾਰੀ ਨੂੰ ਵੀ ਦਰਸ਼ਕਾਂ ਨੇ ਖੂਬ ਪਸੰਦ ਕੀਤਾ। ਇਸ ਸਮੇਂ ਸਰਪੰਚਾਂ ਨੇ ਬੁਲਾਰਿਆਂ ਤੋੋਂ ਪੰਚਾਇਤ ਦੇ ਕੰਮਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਸਵਾਲ ਵੀ ਪੁੱਛੇ। ®®ਇਸ ਦੌਰਾਨ ਪਰਮਦੀਪ ਸਿੰਘ ਐੱਸ. ਡੀ. ਐੱਮ. ਫ਼ਰੀਦਕੋੋਟ/ਕੋੋਟਕਪੂਰਾ, ਬਲਵਿੰਦਰ ਸਿੰਘ ਸਹਾਇਕ ਕਮਿਸ਼ਨਰ ਜਨਰਲ, ਮੈਡਮ ਬਲਜੀਤ ਕੌੌਰ, ਡੀ. ਡੀ. ਪੀ. ਓ., ਬਲਜੀਤ ਕੌੌਰ, ਜ਼ਿਲਾ ਸਿੱਖਿਆ ਅਫਸਰ, ਅਸ਼ੋੋਕ ਕੁਮਾਰ, ਬੀ. ਡੀ. ਪੀ. ਓ. ਫ਼ਰੀਦਕੋੋਟ, ਮੈਡਮ ਕੁਸੁਮ ਅਗਰਵਾਲ, ਬੀ. ਡੀ. ਪੀ. ਓ. ਕੋੋਟਕਪੂਰਾ, ਹਰਮੇਲ ਸਿੰਘ, ਬੀ. ਡੀ. ਪੀ. ਓ. ਜੈਤੋੋ, ਨਿਰਮਲ ਸਿੰਘ ਪਟਵਾਰੀ ਆਦਿ ਹਾਜ਼ਰ ਸਨ। ਬਾਕਸ-----‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਅਧਿਕਾਰੀ ਪੂਰੀ ਤਨਦੇਹੀ ਨਾਲ ਅੱਗੇ ਵਧਾਉਣ’ ਫ਼ਰੀਦਕੋਟ, 19 ਜਨਵਰੀ (ਜ. ਬ.)-ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ, ਖਾਣ-ਪੀਣ ਵਾਲੀਆਂ ਚੀਜ਼ਾਂ ਅਤੇ ਚੰਗੀ ਸਿਹਤ ਲਈ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਮੂਹ ਵਿਭਾਗਾਂ ਦੇ ਅਧਿਕਾਰੀ ਪੂਰੀ ਤਨਦੇਹੀ ਨਾਲ ਅੱਗੇ ਵਧਾਉਣ ਅਤੇ ਇਸ ਸਬੰਧੀ ਹਰੇਕ ਵਿਭਾਗ ਆਪਣੀ ਰੋਜ਼ਾਨਾ ਦੀ ਕਾਰਵਾਈ ਉਨ੍ਹਾਂ ਦੇ ਦਫਤਰ ਵਿਖੇ ਵੀ ਭੇਜੀ ਜਾਵੇ। ਇਹ ਹੁਕਮ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਕਤ ਮਿਸ਼ਨ ਸਬੰਧੀ ਰੱਖੀ ਰੀਵਿਊ ਮੀਟਿੰਗ ਦੌਰਾਨ ਦਿੱਤੇ। ਇਸ ਮੌਕੇ ‘ਆਤਮਾ’ ਪ੍ਰਾਜੈਕਟ ਦੇ ਡਾਇਰੈਕਟਰ ਅਮਨਦੀਪ ਕੇਸ਼ਵ ਨੇ ਦੱਸਿਆ ਕਿ ਖੇਤੀਬਾਡ਼ੀ ਵਿਭਾਗ ਵੱਲੋਂ ਸੀਜ਼ਨ ਦੌਰਾਨ 155 ਕਿਸਾਨ ਜਾਗਰੂਕਤਾ ਕੈਂਪ ਲਾਏ ਜਾ ਚੁੱਕੇ ਹਨ ਅਤੇ ਕਿਸਾਨਾਂ ਨੂੰ ਲੋਡ਼ ਤੋਂ ਵੱਧ ਨਦੀਨ ਨਾਸ਼ਕਾਂ ਦੀ ਸਪਰੇਅ ਕਰਨ ਸਬੰਧੀ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਡੇਅਰੀ ਵਿਭਾਗ ਵੱਲੋਂ ਲੋਕਾਂ ਨੂੰ ਸਹੀ ਕੁਆਲਟੀ ਵਾਲਾ ਦੁੱਧ ਉਪਲੱਬਧ ਕਰਵਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਕੈਂਪ ਲਾਉਣ ਲਈ ਕਿਹਾ। ਉਨ੍ਹਾਂ ਸਿਹਤ ਵਿਭਾਗ ਦੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਹਦਾਇਤ ਕੀਤੀ ਕਿ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਵੱਧ ਤੋਂ ਵੱਧ ਚੈਕਿੰਗ ਕੀਤੀ ਜਾਵੇ। ਪਬਲਿਕ ਹੈਲਥ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਅਤੇ ਓ. ਡੀ. ਐੱਫ. ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਡੀ. ਸੀ. ਪਰਾਸ਼ਰ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ‘ਸਵੱਛਤਾ ਹੀ ਸੇਵਾ’ ਮੁਹਿੰਮ ਨੂੰ ਜਾਰੀ ਰੱਖਿਆ ਜਾਵੇ। ਉਨ੍ਹਾਂ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੁਲਸ ਵਿਭਾਗ ਨੂੰ ਸਾਂਝੇ ਤੌਰ ’ਤੇ ਟਰੈਫਿਕ ਜਾਗਰੂਕਤਾ ਆਦਿ ਕੈਂਪ ਲਾਉਣ ਸਬੰਧੀ ਵੀ ਕਿਹਾ ਅਤੇ ਖੇਡ ਵਿਭਾਗ ਨੂੰ ਨੌਜਵਾਨਾਂ ਲਈ ਸਮੇਂ-ਸਮੇਂ ’ਤੇ ਟੂਰਨਾਮੈਂਟ ਕਰਵਾਉਣ ਲਈ ਕਿਹਾ। ਇਸ ਸਮੇਂ ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਸੁਖਦੀਪ ਸਿੰਘ ਬਰਾਡ਼ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦਾ ਕਿ ਪਰਾਲੀ ਦੇ ਨਿਪਟਾਰੇ ਲਈ 7 ਤਰ੍ਹਾਂ ਦੇ ਸੰਦ ਸੁਸਾਇਟੀਆਂ ਕੋਲ ਉਪਲੱਬਧ ਹਨ ਅਤੇ ਕੋਈ ਵੀ ਕਿਸਾਨ ਇਨ੍ਹਾਂ ਦੀ ਖਰੀਦ ਨਾ ਕਰਨ, ਸਗੋਂ ਕਿਰਾਏ ’ਤੇ ਲੈ ਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ। ਉਨ੍ਹਾਂ ਦੱਸਿਆ ਕਿ ਮਹੀਨਾ ਦਸੰਬਰ 2018 ਤੋਂ ਹੁਣ ਤੱਕ ਪਰਾਲੀ ਨੂੰ ਨਾ ਸਾਡ਼ਨ, ਪ੍ਰਦੂਸ਼ਣ ਅਤੇ ਫਸਲਾਂ ਦੇ ਰਹਿੰਦ-ਖੂੰਹਦ ਦੀ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ 9 ਜਾਗਰੂਕਤਾ ਕੈਂਪਾਂ ਲਾਏ ਗਏ ਹਨ। ®®ਡਿਪਟੀ ਕਮਿਸ਼ਨਰ ਨੇ ਸਿੱਖਿਆ ਅਧਿਕਾਰੀਆਂ ਨੂੰ ਹੁਕਮ ਦਿੰਦਿਆਂ ਕਿਹਾ ਕਿ ਸਕੂਲਾਂ ’ਚ ਪੀਣ ਵਾਲੇ ਪਾਣੀ ਦੀ ਕਲੋਰੀਨੇਸ਼ਨ, ਟੈਂਕੀਆਂ ਅਤੇ ਬੱਚਿਆਂ ਦੇ ਕਲਾਸ ਰੂਮ ਅਤੇ ਆਲੇ-ਦੁਆਲੇ ਦੀ ਸਫ਼ਾਈ ਦਾ ਵੀ ਵਿਸ਼ੇਸ਼ ਖਿਆਲ ਰੱਖਿਆ ਜਾਵੇ। ਮੀਟਿੰਗ ’ਚ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਬਲਜੀਤ ਕੌਰ, ਉਪ ਜ਼ਿਲਾ ਸਿੱਖਿਆ ਅਫਸਰ (ਸੈ.) ਐਲੀਮੈਂਟਰੀ ਪ੍ਰਦੀਪ ਦਿਓਡ਼ਾ ਵੀ ਹਾਜ਼ਰ ਸਨ।

Related News