ਫਰੀਦਕੋਟ ਮਾਡਰਨ ਜੇਲ 'ਚ ਨਸ਼ਾ ਪਹੁੰਚਾਉਣ ਦੇ ਮਾਮਲੇ 'ਚ ਪੁਲਸ ਕਰਮਚਾਰੀ ਸਣੇ 3 ਖਿਲਾਫ ਪਰਚਾ

Thursday, May 02, 2019 - 12:32 PM (IST)

ਫਰੀਦਕੋਟ ਮਾਡਰਨ ਜੇਲ 'ਚ ਨਸ਼ਾ ਪਹੁੰਚਾਉਣ ਦੇ ਮਾਮਲੇ 'ਚ ਪੁਲਸ ਕਰਮਚਾਰੀ ਸਣੇ 3 ਖਿਲਾਫ ਪਰਚਾ

ਫਰੀਦਕੋਟ (ਜਗਤਾਰ) - ਫਰੀਦਕੋਟ ਮਾਡਰਨ ਜੇਲ 'ਚ ਪੰਜਾਬ ਪੁਲਸ ਦੇ ਇਕ ਸਿਪਾਹੀ ਦੁਆਰਾ ਕੈਦੀਆਂ ਨੂੰ 100 ਗ੍ਰਾਮ ਨਸ਼ੀਲਾ ਪਦਾਰਥ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਸ਼ੀਲਾ ਪਦਾਰਥ ਪਹੁੰਚਣ ਅਤੇ ਬਰਾਮਦ ਹੋਣ ਦੇ ਮਾਮਲੇ 'ਚ ਜੇਲ ਪ੍ਰਸ਼ਾਸਨ ਨੇ ਸਿਪਾਹੀ ਸਣੇ ਜੇਲ 'ਚ ਬੰਦ 3 ਕੈਦੀਆਂ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਦਿੱਤਾ ਹੈ। ਇਸ ਮਾਮਲੇ ਦੇ ਸਬੰਧ 'ਚ ਜਾਣਕਾਰੀ ਦਿੰਦਿਆਂ ਫਰੀਦਕੋਟ ਸਿਟੀ ਦੇ ਐੱਸ. ਐੱਚ. ਓ. ਜਸਵੀਰ ਸਿੰਘ ਨੇ ਦੱਸਿਆ ਰਿ ਪੁਲਸ ਨੂੰ ਭੇਜੀ ਸ਼ਿਕਾਇਤ 'ਚ ਜੇਲ ਪ੍ਰਸ਼ਾਸਨ ਨੇ ਦੱਸਿਆ ਕਿ ਇਕ ਦਿਨ ਪਹਿਲਾਂ ਸਵੇਰੇ ਦੇ ਸਮੇਂ ਗੁਰਪ੍ਰੀਤ ਸਿੰਘ ਨਾਮਕ ਸਿਪਾਹੀ ਜੇਲ 'ਚ ਅੰਮ੍ਰਿਤਸਰ ਦੀ ਪੇਸ਼ੀ ਲੈਣ ਲਈ ਜੇਲ 'ਚ ਆਇਆ ਸੀ। ਵਾਰੰਟ ਅਫਸਰ ਦੇ ਕਮਰੇ 'ਚ ਜਾਂਦੇ ਸਮੇਂ ਉਸ ਨੇ ਕੈਦੀ ਗੁਰਸੇਵਕ ਸਿੰਘ ਨੂੰ ਇਕ ਪੈਕੇਟ ਦਿੱਤਾ ਅਤੇ ਕਿਹਾ ਕਿ ਇਹ ਕੈਦੀ ਅੰਗਰੇਜ ਸਿੰਘ ਨੂੰ ਦੇ ਦੇਣਾ। 

ਅੰਗਰੇਜ ਸਿੰਘ ਦੇ ਉੱਥੇ ਆ ਜਾਣ ਕਾਰਨ ਸ਼ੱਕ ਹੋਣ 'ਤੇ ਜੇਲ ਕਰਮੀਆਂ ਦੁਆਰਾ ਪੈਕੇਟ ਦੀ ਤਲਾਸ਼ੀ ਲਈ ਗਈ ਤਾਂ ਜੇਲ ਅਧਿਕਾਰੀਆਂ ਨੂੰ ਉਸ 'ਚੋਂ ਨਸ਼ਾ ਬਰਾਮਦ ਹੋਇਆ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਪੈਕੇਟ ਇਕ ਹੋਰ ਕੈਦੀ ਗੁਰਪ੍ਰੀਤ ਸਿੰਘ ਪੁੱਤ ਨਿਰਮਲ ਸਿੰਘ ਨੂੰ ਦਿੱਤਾ ਜਾਣਾ ਸੀ। ਇਸ ਤੋਂ ਬਾਅਦ ਪੁਲਸ ਨੇ ਸਿਪਾਹੀ ਗੁਰਪ੍ਰੀਤ ਸਿੰਘ, ਕੈਦੀ ਅੰਗਰੇਜ ਸਿੰਘ, ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਸ ਵਲੋਂ ਸਿਪਾਹੀ ਗੁਰਪ੍ਰੀਤ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ।
 


author

rajwinder kaur

Content Editor

Related News