ਕਲਯੁਗੀ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਧੀ ਨਾਲ ਇਤਰਾਜ਼ਯੋਗ ਹਾਲਤ ''ਚ ਫੜ੍ਹਿਆ ਗਿਆ

Friday, Jan 07, 2022 - 09:18 AM (IST)

ਕਲਯੁਗੀ ਪਿਓ ਨੇ ਪਵਿੱਤਰ ਰਿਸ਼ਤੇ ਨੂੰ ਲਾਇਆ ਕਲੰਕ, ਧੀ ਨਾਲ ਇਤਰਾਜ਼ਯੋਗ ਹਾਲਤ ''ਚ ਫੜ੍ਹਿਆ ਗਿਆ

ਫ਼ਰੀਦਕੋਟ (ਰਾਜਨ) : ਨਜ਼ਦੀਕੀ ਪਿੰਡ ਵਿਚ ਇਕ ਕਲਯੁਗੀ ਪਿਓ ਨੇ ਉਸ ਸਮੇਂ ਪਵਿੱਤਰ ਰਿਸ਼ਤੇ ਨੂੰ ਕਲੰਕ ਲਾ ਦਿੱਤਾ, ਜਦੋਂ ਉਹ ਆਪਣੀ ਨਾਬਾਲਗ ਧੀ ਨਾਲ ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ। ਇਸ ਤੋਂ ਬਾਅਦ ਨਾਬਾਲਗ ਕੁੜੀ ਦੀ ਮਾਂ ਵਲੋਂ ਮੁਕੱਦਮਾ ਦਰਜ ਕਰਵਾਇਆ ਗਿਆ, ਜਿਸ ਉਪਰੰਤ ਪੁਲਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਘਰ ਦੀ ਮੁਖੀ ਨੇ ਬਿਆਨ ਦਿੱਤਾ ਕਿ ਉਹ ਇਕ ਘਰੇਲੂ ਔਰਤ ਹੈ ਅਤੇ ਉਸਦਾ ਵਿਆਹ 12 ਸਾਲ ਪਹਿਲਾਂ ਪਿੰਡ ਕਾਉਂਣੀ ਵਾਸੀ ਨਿਰਮਲ ਸਿੰਘ ਨਾਲ ਹੋਇਆ ਸੀ। ਇਸ ਤੋਂ ਬਾਅਦ ਨਿਰਮਲ ਸਿੰਘ ਤੋਂ ਉਸਨੇ ਇਕ ਪੁੱਤਰ ਅਤੇ ਇਕ ਧੀ ਨੂੰ ਜਨਮ ਦਿੱਤਾ।

ਇਹ ਵੀ ਪੜ੍ਹੋ : ਸੁਰੱਖਿਆ 'ਚ ਕੁਤਾਹੀ ਮਾਮਲੇ ਬਾਰੇ ਅਸ਼ਵਨੀ ਸ਼ਰਮਾ ਦਾ ਬਿਆਨ, 'ਦਿੱਲੀ 'ਚ ਰਚੀ ਗਈ ਸਾਜ਼ਿਸ਼'

ਧੀ ਦੀ ਉਮਰ ਕਰੀਬ 9 ਸਾਲ ਹੈ। ਬਿਆਨਕਰਤਾ ਅਨੁਸਾਰ ਇਸੇ ਦੌਰਾਨ ਘਰੇਲੂ ਕਾਰਨਾਂ ਕਰ ਕੇ ਉਸਦੀ ਆਪਣੇ ਪਤੀ ਨਾਲ ਅਣਬਣ ਰਹਿਣ ਲੱਗ ਪਈ, ਜਿਸ ਕਾਰਨ ਸਾਲ 2018 ’ਚ ਪੰਚਾਇਤੀ ਤੌਰ ’ਤੇ ਉਸਦਾ ਨਿਰਮਲ ਸਿੰਘ ਨਾਲ ਤਲਾਕ ਹੋ ਗਿਆ। ਇਸ ਉਪਰੰਤ ਉਸ ਨੇ ਰਿਸ਼ਤੇਦਾਰਾਂ ਦੀ ਸਹਿਮਤੀ ਨਾਲ ਉਸ ਦੇ ਹੀ ਪਿੰਡ ਨਿਵਾਸੀ ਜਗਦੇਵ ਸਿੰਘ ਨਾਲ ਚੁੰਨੀ ਚੜ੍ਹਾ ਕੇ ਵਿਆਹ ਕਰਵਾ ਲਿਆ। ਬਿਆਨਕਰਤਾ ਅਨੁਸਾਰ ਕੁੱਝ ਸਮਾਂ ਇਹ ਉਸ ਨਾਲ ਠੀਕ-ਠਾਕ ਰਿਹਾ ਪਰ ਇਸ ਉਪਰੰਤ ਇਸ ਨੇ ਉਸਦੀ ਨਾਬਾਲਗ ਧੀ ’ਤੇ ਮਾੜੀ ਅੱਖ ਰੱਖਣੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਬਾਰੇ 'ਕੈਪਟਨ' ਦਾ ਵੱਡਾ ਖ਼ੁਲਾਸਾ,'ਮੈਨੂੰ ਆਇਆ ਸੀ ਇਮਰਾਨ ਖਾਨ ਦਾ ਮੈਸਜ'

ਬਿਆਨਕਰਤਾ ਨੇ ਦੋਸ਼ ਲਾਇਆ ਕਿ ਬੀਤੀ 4 ਜਨਵਰੀ ਨੂੰ ਜਦੋਂ ਉਹ ਗੁਆਂਢ ’ਚ ਗਈ ਹੋਈ ਸੀ ਤਾਂ ਘਰ ਵਾਪਸ ਆਉਣ ’ਤੇ ਉਸਨੇ ਵੇਖਿਆ ਕਿ ਉਸ ਦਾ ਪਤੀ ਉਸਦੀ ਨਾਬਾਲਗ ਧੀ ਨਾਲ ਗਲਤ ਹਰਕਤਾਂ ਕਰ ਰਿਹਾ ਸੀ ਅਤੇ ਉਸ ਦੀ ਧੀ ਉਸ ਕੋਲੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ। ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਸਨੇ ਰੌਲਾ ਪਾਇਆ ਤਾਂ ਉਸ ਦਾ ਪਤੀ ਘਰੋਂ ਬਾਹਰ ਭੱਜ ਗਿਆ। ਇਨ੍ਹਾਂ ਬਿਆਨਾਂ ’ਤੇ ਥਾਣਾ ਸਦਰ ਪੁਲਸ ਵਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਅਗਲੀ ਕਾਰਵਾਈ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News