ਫਰੀਦਕੋਟ : ਕਿਸਾਨ ਦਾ ਸਿਰ ਕਲਮ ਕਰਨ ਵਾਲੇ ਮਾਮਲੇ ’ਚ ਵੱਡਾ ਖ਼ੁਲਾਸਾ, ਸੱਚ ਆਇਆ ਸਾਹਮਣੇ
Wednesday, Apr 21, 2021 - 06:19 PM (IST)
ਫਰੀਦਕੋਟ (ਜਗਤਾਰ): ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਵਿਚ ਹੋਏ ਕਿਸਾਨ ਹਰਪਾਲ ਸਿੰਘ ਦੇ ਕਤਲ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਇਸ ਸਬੰਧੀ ਫਰੀਦਕੋਟ ਦੇ ਪੁਲਸ ਨੇ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਖ਼ੁਲਾਸਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਸੀ. ਬਾਲ ਕ੍ਰਿਸ਼ਨ ਸਿੰਗਲਾ ਨੇ ਕਿਹਾ ਕਿ 17 ਅਪ੍ਰੈਲ ਨੂੰ ਪਿੰਡ ਦੀਪ ਸਿੰਘ ਵਾਲਾ ਦੇ ਹਰਪਾਲ ਸਿੰਘ ਨਾਮੀਂ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤਹਿਤ ਹਰਪਾਲ ਸਿੰਘ ਦੀ ਸਿਰ ਕੱਟੀ ਲਾਸ਼ ਉਸ ਦੇ ਘਰ ਦੇ ਵਿਹੜੇ ’ਚੋਂ ਮਿਲੀ ਸੀ।
ਇਹ ਵੀ ਪੜ੍ਹੋ: ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ, ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ
ਪਰਿਵਾਰ ਨੇ ਸ਼ੱਕ ਪ੍ਰਗਟਾਇਆ ਸੀ ਕਿ ਕਿਸੇ ਅਣਪਛਾਤੇ ਕਾਤਲਾਂ ਨੇ ਹਰਪਾਲ ਸਿੰਘ ਦਾ ਕਤਲ ਕਰ ਦਿੱਤਾ ਹੈ ਅਤੇ ਸਿਰ ਵੱਢ ਕੇ ਨਾਲ ਲੈ ਗਏ ਹਨ। ਪੁਲਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਾਰੇ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਤਫ਼ਤੀਸ਼ ਵਿਚ ਸਾਹਮਣੇ ਆਇਆ ਕਿ ਮ੍ਰਿਤਕ ਹਰਪਾਲ ਸਿੰਘ ਦਾ ਮੁੰਡਾ ਨਸ਼ੇ ਦਾ ਆਦੀ ਸੀ ਅਤੇ ਨਸ਼ਾ ਕਰਨ ਲਈ ਉਹ ਅਕਸਰ ਆਪਣੇ ਪਿਤਾ ਤੋਂ ਪੈਸੇ ਮੰਗਦਾ ਸੀ ਜਿਸ ਕਰਕੇ ਘਰ ਵਿਚ ਕਲੇਸ਼ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਮ੍ਰਿਤਕ ਹਰਪਾਲ ਸਿੰਘ ਦਾ ਕੱਟਿਆ ਹੋਇਆ ਸਿਰ ਉਸ ਦੇ ਘਰ ਦੇ ਵਿਹੜੇ ਵਿਚ ਦੱਬਿਆ ਹੋਇਆ ਮਿਲਿਆ।
ਇਹ ਵੀ ਪੜ੍ਹੋ: ਮੋਗਾ ’ਚ ਵੱਡੀ ਵਾਰਦਾਤ, ਪੇਕੇ ਗਈ ਸੀ ਪਤਨੀ, ਪਤੀ ਨੇ ਕੁਹਾੜੀ ਨਾਲ ਵੱਢੀ ਗੁਆਂਢਣ
ਉਨ੍ਹਾਂ ਦੱਸਿਆ ਕਿ ਕਤਲ ਦੀ ਇਸ ਵਾਰਦਾਤ ਨੂੰ ਮ੍ਰਿਤਕ ਦੇ ਮੁੰਡੇ ਨੇ ਆਪਣੇ ਕਾਮੇਂ ਅਤੇ ਇਕ ਹੋਰ ਦੋਸਤ ਨਾਲ ਮਿਲ ਕੇ ਹਰਪਾਲ ਸਿੰਘ ਨੂੰ ਪਹਿਲਾਂ ਕਿਸੇ ਨਸ਼ੀਲੀ ਜਾ ਜ਼ਹਿਰੀਲੀ ਦਵਾਈ ਦਾ ਟੀਕਾ ਲਗਾਇਆ ਅਤੇ ਬਾਅਦ ਵਿਚ ਘਰ ਦੀ ਛੱਤ ਤੇ ਲਿਜਾ ਕੇ ਉਸ ਦੇ ਗਲੇ ਵਿਚ ਰੱਸਾ ਪਾ ਕੇ ਹੇਠਾਂ ਲਟਕਾ ਦਿੱਤਾ। ਉਨ੍ਹਾਂ ਦੱਸਿਆ ਕਿ ਕਾਤਲ ਇਸ ਨੂੰ ਖ਼ੁਦਕੁਸ਼ੀ ਦਾ ਮਾਮਲਾ ਬਣਾਉਣਾ ਚਾਹੁੰਦੇ ਸਨ ਪਰ ਹਰਪਾਲ ਸਿੰਘ ਦਾ ਭਾਰ ਜ਼ਿਆਦਾ ਹੋਣ ਕਾਰਨ ਸਿਰ ਧੜ ਤੋਂ ਵੱਖ ਹੋ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮ੍ਰਿਤਕ ਦੇ ਮੁੰਡੇ ਸਮੇਤ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਤਫਤੀਸ਼ ਜਾਰੀ ਹੈ।
ਇਹ ਵੀ ਪੜ੍ਹੋ: ਦਿੱਲੀ ਮੋਰਚੇ ਤੋਂ ਪਰਤੇ ਕਿਸਾਨ ਯੂਨੀਅਨ ਦੇ ਸਰਗਰਮ ਆਗੂ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?