ਫਰੀਦਕੋਟ ''ਚ ਚੋਣਾਂ ਕਰਵਾਉਣ ਲਈ ਪੋਲਿੰਗ ਪਾਰਟੀਆਂ ਰਵਾਨਾ

Saturday, May 18, 2019 - 04:57 PM (IST)

ਫਰੀਦਕੋਟ ''ਚ ਚੋਣਾਂ ਕਰਵਾਉਣ ਲਈ ਪੋਲਿੰਗ ਪਾਰਟੀਆਂ ਰਵਾਨਾ

ਫਰੀਦਕੋਟ (ਜਗਤਾਰ)—ਪੰਜਾਬ 'ਚ 19 ਮਈ ਨੂੰ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣੀਆਂ ਹਨ। ਇਸ ਦੇ ਲਈ ਹਰੇਕ ਸੀਟ 'ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।  ਫਰੀਦਕੋਟ 'ਚ ਵੋਟਾਂ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। ਵੋਟਾਂ ਕਰਾਉਣ ਲਈ ਪੋਲਿਗ ਪਾਰਟੀਆਂ ਸ਼ਹਿਰ ਵੱਲ ਰਵਾਨਾ ਹੋ ਚੁੱਕੀਆਂ ਹਨ। ਸ਼ਹਿਰ 'ਚ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵੋਟਾਂ ਦਾ ਕੰਮ ਸ਼ਾਤੀ ਨਾਲ ਨੇਪਰੇ ਚਾੜਿਆ ਜਾ ਸਕੇ। ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਸ ਫੋਰਸ ਸਮੇਤ ਹੋਰ ਕਈ ਕੰਪਨੀਆਂ ਸ਼ਹਿਰ ਦੀ ਸੁਰੱਖਿਆ 'ਚ ਲੱਗੀਆਂ ਹੋਈਆਂ ਹਨ।

PunjabKesari

ਜਾਣਕਾਰੀ ਮੁਤਾਬਕ ਪੋਲਿੰਗ ਪਾਰਟੀਆਂ ਨੂੰ ਫਰੀਦਕੋਟ ਦੇ ਬਰਜਿੰਦਰਾ ਕਾਲਜ 'ਚ ਬਣੇ ਸਟਾਂਗ ਰੂਮ ਤੋਂ ਈ.ਵੀ.ਐੱਮ. ਮਸ਼ੀਨਾਂ ਜਾਰੀ ਕਰਕੇ ਪੋਲਿੰਗ ਬੂਥਾਂ 'ਤੇ ਰਵਾਨਾ ਕੀਤਾ ਜਾ ਰਿਹਾ ਹੈ, ਜਿੱਥੇ ਪੋਲਿੰਗ ਪਾਰਟੀ ਉੱਥੇ ਰੁਕੇਗੀ ਅਤੇ ਕੱਲ ਸਵੇਰੇ ਸੱਤ ਵਜੇ ਤੋਂ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਜਾਣਕਾਰੀ ਦਿੰਦੇ ਹੋਏ ਐੱਸ.ਡੀ.ਐੱਮ. ਪਰਮਦੀਪ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਅਤੇ ਅੱਜ ਪੋਲਿੰਗ ਪਾਰਟੀਆਂ ਨੂੰ ਜਿੱਥੋਂ ਈ.ਵੀ.ਐੱਮ. ਵਲੋਂ ਜ਼ਰੂਰੀ ਮਟੀਰੀਅਲ ਦੇ ਨਾਲ ਪੋਲਿੰਗ ਬੂਥ ਲਈ ਰਵਾਨਾ ਕੀਤਾ ਜਾ ਰਿਹਾ ਹੈ ਅਤੇ ਨਿਰਧਾਰਿਤ ਸਮੇਂ ਤੱਕ ਸਾਰੇ ਆਪਣੇ-ਆਪਣੇ ਪੋਲਿੰਗ ਬੂਥ ਪਹੁੰਚ ਰਹੇ ਹਨ ਅਤੇ ਰਾਤ ਨੂੰ ਉਥੇ ਹੀ ਰੁਕਣਗੇ।

PunjabKesari


author

Shyna

Content Editor

Related News