ਫਰੀਦਕੋਟ ''ਚ ਕੋਰੋਨਾ ਦਾ ਕਹਿਰ ਜਾਰੀ, ਇਕ ਹੋਰ ਕੇਸ ਆਇਆ ਸਾਹਮਣੇ

Friday, Jun 05, 2020 - 12:28 PM (IST)

ਫਰੀਦਕੋਟ ''ਚ ਕੋਰੋਨਾ ਦਾ ਕਹਿਰ ਜਾਰੀ, ਇਕ ਹੋਰ ਕੇਸ ਆਇਆ ਸਾਹਮਣੇ

ਫਰੀਦਕੋਟ (ਜਗਤਾਰ):  ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਫਰੀਦਕੋਟ 'ਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਸਿਰਸਡੀ ਦੀ ਇਕ ਗਰਭਵਤੀ ਜਨਾਨੀ ਦੀ ਜਾਂਚ ਦੌਰਾਨ ਉਸ ਦੀ ਰਿਪੋਰਟ ਪਾਜ਼ੇਟਿਵ ਗਈ ਹੈ। ਪਾਜ਼ੇਟਿਵ ਪਾਏ ਜਾਣ ਦੇ ਬਾਅਦ ਉਸ ਨੂੰ ਆਈਸੋਲੇਸ਼ਨ ਵਾਰਡ 'ਚ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਹੁਣ ਫਰੀਦਕੋਟ 'ਚ ਕੁੱਲ ਐਕਟਿਵ ਮਾਮਲੇ 5 ਹੋ ਗਏ ਹਨ। ਹੁਣ ਫਰੀਦਕੋਟ 'ਚ ਕੁੱਲ ਮਾਮਲੇ 68 ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 5 ਐਕਟਿਵ ਮਾਮਲੇ ਹਨ ਅਤੇ 63 ਨੂੰ ਠੀਕ ਹੋਣ ਦੇ ਬਾਅਦ ਘਰ ਭੇਜਿਆ ਜਾ ਚੁੱਕਾ ਹੈ।

ਇਹ ਵੀ ਪੜ੍ਹੋ: ਜੇਕਰ ਸਿੱਧੂ ਨੇ ਛੱਡੀ ਕਾਂਗਰਸ ਤਾਂ ਵਿਜੀਲੈਂਸ ਐਕਸ਼ਨ ਤਿਆਰ!


author

Shyna

Content Editor

Related News