ਨਿੱਕੇ ਮੂਸੇਵਾਲਾ ਦੇ ਜਨਮ ਦੀ ਖੁਸ਼ੀ : ਹਵੇਲੀ ''ਚ ਦਿਨ ਵੇਲੇ ਚੱਲੀ ਹੋਲੀ ਤੇ ਰਾਤੀਂ ਬਣਿਆ ਦੀਵਾਲੀ ਦਾ ਮਾਹੌਲ (ਵੀਡੀਓ)
Monday, Mar 18, 2024 - 03:22 AM (IST)
ਜਲੰਧਰ (ਵੈੱਬਡੈਸਕ)- ਅੱਜ ਮਾਨਸਾ-ਬਠਿੰਡਾ ਹੀ ਨਹੀਂ, ਸਗੋਂ ਪੂਰੇ ਦੇਸ਼ ਤੇ ਦੁਨੀਆ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਬਠਿੰਡਾ ਦੇ ਹਸਪਤਾਲ 'ਚ ਅੱਜ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ ਪੁੱਤਰ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਸਿੱਧੂ ਮੂਸੇਵਾਲਾ ਦੇ ਫੈਨਜ਼ ਦੇ ਦਿਲਾਂ 'ਚ ਖੁਸ਼ੀ ਤੇ ਅੱਖਾਂ 'ਚ ਨਮੀ ਦੇਖੀ ਜਾ ਸਕਦੀ ਹੈ।
ਇਸ ਖੁਸ਼ੀ ਦੇ ਮੌਕੇ ਹਰ ਕੋਈ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ। ਇਸ ਦੌਰਾਨ ਮੂਸੇਵਾਲਾ ਦੀ ਹਵੇਲੀ 'ਚ ਦਿਨ ਵੇਲੇ ਉਸ ਦੇ ਪ੍ਰਸ਼ੰਸਕਾਂ ਨੇ ਇਕੱਠੇ ਹੋ ਕੇ ਹੋਲੀ ਵਾਲਾ ਮਾਹੌਲ ਬਣਾਇਆ ਤੇ ਖੁਸ਼ੀ 'ਚ ਇਕ ਦੂਜੇ ਨੂੰ ਰੰਗ ਲਗਾ ਕੇ ਖੁਸ਼ੀ ਸਾਂਝੀ ਕੀਤੀ।
ਸਿੱਧੂ ਦੇ ਤਾਇਆ ਜੀ ਚਮਕੌਰ ਸਿੰਘ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਨਿੱਕੇ ਸਿੱਧੂ ਦੇ ਜਨਮ ਦੀ ਬੇਹੱਦ ਖੁਸ਼ੀ ਹੈ ਕਿ ਕਰੀਬ 2 ਸਾਲ ਬਾਅਦ ਉਨ੍ਹਾਂ ਦੇ ਘਰ ਸਿੱਧੂ ਮੁੜ ਆਇਆ ਹੈ। ਉਨ੍ਹਾਂ ਦੇ ਫ਼ੋਨਾਂ 'ਤੇ ਲਗਾਤਾਰ ਲੋਕ ਵਧਾਈਆਂ ਦੇ ਰਹੇ ਹਨ ਤੇ ਸਵੇਰ ਤੋਂ ਉਨ੍ਹਾਂ ਦਾ ਫੋਨ ਬੰਦ ਨਹੀਂ ਹੋਇਆ ਹੈ, ਇਕ ਤੋਂ ਬਾਅਦ ਇਲ ਫ਼ੋਨ ਲਗਾਤਾਰ ਆਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਤਾਂ ਸਿੱਧੂ ਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਹਨ ਕਿ ਦੋਵੇਂ ਮਾਂ-ਪੁੱਤ ਬਿਲਕੁਲ ਸਿਹਤਮੰਦ ਹਨ।
ਇਸ ਦੌਰਾਨ ਮੂਸੇਵਾਲਾ ਦੀ ਹਵੇਲੀ 'ਚ ਇਕੱਠੇ ਹੋਏ ਪ੍ਰਸ਼ੰਸਕਾਂ ਨੇ ਇਕ ਦੂਜੇ ਨੂੰ ਰੰਗ ਲਗਾ ਕੇ ਨਿੱਕੇ ਸਿੱਧੂ ਦੀ ਖੁਸ਼ੀ ਮਨਾਈ ਤੇ ਉਸ ਦੇ ਗੀਤ ਲਗਾ ਕੇ ਭੰਗੜਾ ਵੀ ਪਾਇਆ। ਇਹੀ ਨਹੀਂ, ਇਸ ਤੋਂ ਬਾਅਦ ਰਾਤ ਵੇਲੇ ਵੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੇ ਸ਼ਾਨਦਾਰ ਆਤਿਸ਼ਬਾਜ਼ੀ ਕਰ ਕੇ ਮਨਮੋਹਕ ਨਜ਼ਾਰਾ ਪੇਸ਼ ਕੀਤਾ ਤੇ ਦੁਨੀਆ ਭਰ 'ਚ ਰਹਿੰਦੇ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ਖ਼ਬਰੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e