ਪੰਜਾਬੀ ਸਿਨੇਮਾ ਨੂੰ ਲੱਗਾ ਡੂੰਘਾ ਸਦਮਾ, ਮਸ਼ਹੂਰ ਕਾਮੇਡੀਅਨ ਦੀ ਹਾਦਸੇ 'ਚ ਮੌਤ (ਤਸਵੀਰਾਂ)

10/01/2017 7:12:24 PM

ਜਲੰਧਰ(ਸੋਨੂੰ)— ਹਮੇਸ਼ਾ ਲੋਕਾਂ ਨੂੰ ਹਸਾਉਣ ਵਾਲੇ ਮਸ਼ਹੂਰ ਕਾਮੇਡੀਅਨ ਬੀਰਾ ਮੰਤਰੀ ਦੀ ਅੱਜ ਸੜਕ ਹਾਦਸੇ 'ਚ ਮੌਤ ਹੋ ਗਈ। ਉਹ ਨੂਰਮਹਿਲ ਦੇ ਪਿੰਡ ਕੋਟ ਬਾਦਲ ਖਾਂ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਘਰ ਦੇ ਨੇੜੇ ਹੀ ਵਾਪਰਿਆ। ਉਨ੍ਹਾਂ ਦੇ ਦਿਹਾਂਤ ਨਾਲ ਪੰਜਾਬੀ ਸਿਨੇਮਾ ਨੂੰ  ਡੂੰਘਾ ਸਦਮਾ  ਲੱਗਾ ਹੈ। 43 ਸਾਲ ਦੇ ਬੀਰਾ ਮੰਤਰੀ ਐਂਕਰ ਅਤੇ ਕਾਮੇਡੀਅਨ ਵੀ ਸਨ। ਉਹ ਪੰਜਾਬ 'ਚ ਸਟੇਜ ਸ਼ੋਅ 'ਚ ਕਾਫੀ ਜਾਣਿਆ-ਪਛਾਣਿਆ ਚਿਹਰਾ ਸਨ। 

PunjabKesariਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੱਸਿਆ ਕਿ ਬੀਰਾ ਮੰਤਰੀ ਆਪਣੀ ਮਾਰੂਤੀ ਕਾਰ ਤੋਂ ਐਤਵਾਰ ਸਵੇਰੇ 6 ਵਜੇ ਘਰ ਵਾਪਸ ਆ ਰਹੇ ਸਨ ਕਿ ਇਸੇ ਦੌਰਾਨ ਪਿੰਡ ਦੇ ਨੇੜੇ ਅਚਾਨਕ ਕਾਰ ਦੇ ਅੱਗੇ ਇਕ ਕੁੱਤਾ ਆ ਗਿਆ। ਕੁੱਤੇ ਨੂੰ ਬਚਾਉਂਦੇ ਸਮੇਂ ਉਨ੍ਹਾਂ ਦੀ ਕਾਰ ਦਰੱਖਤ ਨਾਲ ਜਾ ਟਕਰਾਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਬੀਰਾ ਦੀ ਮੌਤ ਦੀ ਖਬਰ ਸੁਣ ਕੇ ਮੌਕੇ 'ਤੇ ਹਸਪਤਾਲ 'ਚ ਪਹੁੰਚੇ ਪੰਜਾਬੀ ਗਾਇਕ ਮਾਸਟਰ ਸਲੀਮ ਅਤੇ ਕਲੇਰ ਕੰਠ ਨੇ ਕਿਹਾ ਕਿ ਉਹ ਬੇਹੱਦ ਚੰਗੇ ਇਨਸਾਨ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਸਾਰੇ ਪੰਜਾਬੀ ਜਗਤ 'ਚ ਸੋਗ ਦੀ ਲਹਿਰ ਛਾਈ ਹੋਈ ਹੈ। ਉਥੇ ਹੀ ਏ. ਐੱਸ. ਆਈ. ਜਾਂਚ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਅਤੇ ਲਾਸ਼ ਦਾ ਪੋਸਟਮਾਰਟਮ ਕਰਕੇ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ ਹੈ।


Related News