ਨਕੋਦਰ ਜਾ ਰਹੇ ਪਰਿਵਾਰ ਦੀ ਗੱਡੀ ਹਾਦਸਾਗ੍ਰਸਤ, ਤਿੰਨ ਦੀ ਮੌਤ
Thursday, Jul 01, 2021 - 08:30 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ, ਰਿਣੀ)- ਮੁਕਤਸਰ ਤੋਂ ਨਕੋਦਰ ਮੱਥਾ ਟੇਕਣ ਜਾ ਰਹੇ ਪਰਿਵਾਰ ਦੀ ਗੱਡੀ ਮੋਗਾ ਜ਼ਿਲੇ ਦੇ ਪਿੰਡ ਜਲਾਲਾਬਾਦ ਵਿਖੇ ਹਾਦਸਾਗ੍ਰਸਤ ਹੋ ਗਈ। ਜਿਸ ਕਾਰਨ ਮਾਂ ਬੇਟੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਦਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੁਕਤਸਰ ਨਿਵਾਸੀ ਵਿੱਕੀ ਆਪਣੀ ਪਤਨੀ ਵਨੀਤਾ ਰਾਣੀ, ਬੱਚੀ ਪੀਹੂ, ਸਾਲੀ ਅੰਜਲੀ ਛਾਬੜਾ ਅਤੇ ਸਾਲੇ ਸਮੇਤ ਨਕੋਦਰ ਵਿਖੇ ਮੱਥਾ ਟੇਕਣ ਜਾ ਰਹੇ ਸਨ।
ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਜਦੋਂ ਇਹ ਗੱਡੀ ਜਲਾਲਾਬਾਦ ਪਿੰਡ ਕੋਲ ਪਹੁੰਚੀ ਤਾਂ ਕੋਟ ਈਸੇਖਾਂ ਵਾਲੀ ਸਾਈਡ ਤੋਂ ਇਕ ਗੱਡੀ ਆਈ ਜੋ ਸਿੱਧੀ ਹਾਈਵੇਅ ਉਪੱਰ ਚੜ੍ਹ ਗਈ। ਜਿਸ ਕਾਰਨ ਉਹ ਮੋਗਾ ਸਾਈਡ ਤੋਂ ਆ ਰਹੀ ਆਈ ਟਵੰਟੀ ਕਾਰ ਨਾਲ ਟਕਰਾ ਗਈ । ਟੱਕਰ ਤੋਂ ਬਾਅਦ ਆਈ ਟਵੰਟੀ ਕਾਰ 30 ਫੁੱਟ ਦੇ ਕਰੀਬ ਡੂੰਘੇ ਛੱਪੜ ਵਿੱਚ ਜਾ ਡਿੱਗੀ। ਪਿੰਡ ਵਾਸੀਆਂ ਦੀ ਮਦਦ ਨਾਲ ਜਖਮੀਆਂ ਨੂੰ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਮੋਗਾ ਲੈ ਗਏ । ਜਿੱਥੇ ਵਨੀਤਾ ਰਾਣੀ, ਉਸਦੀ ਬੇਟੀ ਪੀਹੂ ਅਤੇ ਵਨੀਤਾ ਦੀ ਭੈਣ ਅੰਜਲੀ ਛਾਬੜਾ ਦੀ ਮੌਤ ਹੋ ਗਈ। ਜਦਕਿ ਵਿੱਕੀ ਅਤੇ ਉਸਦੇ ਸਾਲੇ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ। ਜਿਥੇ ਵਿੱਕੀ ਨੂੰ ਛੁੱਟੀ ਦੇ ਦਿੱਤੀ ਗਈ ਹੈ। ਜਦਕਿ ਉਸਦੇ ਸਾਲੇ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।