ਕਪੂਰਥਲਾ ''ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

Tuesday, Sep 08, 2020 - 06:07 PM (IST)

ਕਪੂਰਥਲਾ ''ਚ ਵੱਡੀ ਵਾਰਦਾਤ, ਮਾਮੂਲੀ ਝਗੜੇ ਦੌਰਾਨ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

ਕਪੂਰਥਲਾ (ਓਬਰਾਏ)— ਕਪੂਰਥਲਾ ਦੇ ਪਿੰਡ ਭੰਡਾਲ 'ਚ ਭੈਣ ਅਤੇ ਭਰਾ ਦਰਮਿਆਨ ਮੱਝਾਂ ਬੰਨ੍ਹਣ ਦੇ ਸਥਾਨ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਗੋਲੀਬਾਰੀ 'ਚ ਬਦਲ ਗਈ। ਇਸ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ:  'ਪਿਆਕੜਾਂ' ਲਈ ਅਹਿਮ ਖ਼ਬਰ, ਮਹਾਨਗਰ ਜਲੰਧਰ 'ਚ ਠੇਕਿਆਂ ਬਾਹਰ ਲੱਗੀ ਭੀੜ

PunjabKesari

ਦਰਅਸਲ ਪਿੰਡ 'ਚ ਹੀ ਰਹਿਣ ਵਾਲੇ ਸਿਕੰਦਰ ਸਿੰਘ ਦਾ ਆਪਣੀ ਭੈਣ ਨਾਲ ਕੁਝ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਇਸੇ ਝਗੜੇ ਨੂੰ ਹੱਲ ਕਰਵਾਉਣ ਲਈ ਕੁਝ ਹੋਰ ਰਿਸ਼ਤੇਦਾਰ ਵੀ ਸ਼ਾਮਲ ਹੋਏ, ਜਿਸ 'ਚ ਸਿਕੰਦਰ ਦਾ ਭਾਣਜਾ ਵੀ ਸ਼ਾਮਲ ਸੀ ਪਰ ਜਦੋਂ ਇਸ ਮਸਲੇ 'ਤੇ ਗੱਲਬਾਤ ਚੱਲ ਰਹੀ ਸੀ ਤਾਂ ਅਚਾਨਕ ਮਾਹੌਲ ਤਣਾਅਪੂਰਨ ਹੋ ਗਿਆ ਅਤੇ ਇਸੇ ਦੌਰਾਨ ਰਾਜੀਨਾਮੇ ਲਈ ਆਏ ਇਕ ਰਿਸ਼ਤੇਦਾਰ ਨੇ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਦੂਜੇ ਪੱਖ 'ਤੇ ਆਪਣੀ ਬੰਦੂਕ ਨਾਲ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਇਹ ਵੀ ਪੜ੍ਹੋ:  ਜਲੰਧਰ: ਹੋਟਲ ਤੋਂ ਖਾਣਾ ਖਾ ਕੇ ਖੁਸ਼ੀ-ਖੁਸ਼ੀ ਘਰ ਜਾ ਰਹੇ ਸਨ ਨੌਜਵਾਨ , ਵਾਪਰੇ ਦਰਦਨਾਕ ਹਾਦਸੇ ਨੇ ਉਜਾੜੇ ਦੋ ਪਰਿਵਾਰ

PunjabKesari

ਇਸ ਦੇ ਨਾਲ ਹੀ ਦਾਤਰ ਨਾਲ ਵੀ ਹਮਲਾ ਕਰ ਦਿੱਤਾ। ਉਕਤ ਵਿਅਕਤੀ ਨੇ ਜਦੋਂ ਦੋਬਾਰਾ ਬੰਦੂਕ 'ਚ ਗੋਲੀਆਂ ਲੋਡ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਲਦਬਾਜ਼ੀ 'ਚ ਉਸ ਕੋਲੋਂ ਆਪਣੇ ਉੱਪਰ ਹੀ ਗੋਲੀ ਚੱਲ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪਰਿਵਾਰ 'ਚ ਪਏ ਕੀਰਨੇ, ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ

PunjabKesari

ਇਸ ਦੌਰਾਨ ਸਿਕੰਦਰ ਦੇ ਭਾਣਜੇ 'ਤੇ ਵੀ ਗੋਲੀਆਂ ਚੱਲੀਆਂ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ। ਮੌਕੇ 'ਤੇ ਸੂਚਨਾ ਪਾ ਕੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲਿਆ। ਥਾਣਾ ਮੁਖੀ ਢਿੱਲਵਾਂ ਹਰਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੋਸ਼ਿਸ਼ ਜਾਰੀ ਹੈ।
ਇਹ ਵੀ ਪੜ੍ਹੋ:  ਪਤਨੀ ਨੇ ਭਰਾ ਤੇ ਭੈਣ ਨਾਲ ਮਿਲ ਕੇ ਹੱਥੀਂ ਉਜਾੜਿਆ ਆਪਣਾ ਘਰ, ਪਤੀ ਨੇ ਚੁੱਕਿਆ ਖ਼ੌਫ਼ਨਾਕ ਕਦਮ


author

shivani attri

Content Editor

Related News