ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ

Wednesday, Aug 15, 2018 - 01:21 AM (IST)

ਚੋਣ ਮੈਨੀਫੈਸਟੋ ’ਚ ਕੀਤੇ ਵਾਅਦਿਆਂ ਤੋਂ ਮੁੱਕਰੀ ਕੈਪਟਨ ਸਰਕਾਰ

ਹੁਸ਼ਿਆਰਪੁਰ,  (ਘੁੰਮਣ)-  ਦਰਜਾ-4 ਮੁਲਾਜ਼ਮ/ਡਰਾਈਵਰਜ਼ ਤੇ ਟੈਕਨੀਕਲ ਯੂਨੀਅਨ ਵੱਲੋਂ ਅੱਜ ਇਥੇ ਰੋਸ ਵਿਖਾਵਾ  ਕਰ  ਕੇ ਕੈਪਟਨ ਸਰਕਾਰ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਤੇ ਦਰਜਾ-4 ਯੂਨੀਅਨ ਦੇ ਜ਼ਿਲਾ ਪ੍ਰਧਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਕਾਂਗਰਸ  ਨੇ ਚੋਣ ਮੈਨੀਫੈਸਟੋ ਵਿਚ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਕੈਪਟਨ ਸਰਕਾਰ ਭੁੱਲ ਚੁੱਕੀ ਹੈ।  ਕਾਂਗਰਸ ਨੇ ਵਾਅਦਾ ਕੀਤਾ ਸੀ ਕਿ 3 ਸਾਲ ਦੀ ਸਰਵਿਸ ਵਾਲੇ ਠੇਕਾ ਆਧਾਰਿਤ ਅਤੇ ਹੋਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ  ਪਰ ਇਸ ਦੇ ਉਲਟ ਹੁਣ 10 ਸਾਲ ਦੀ ਨੀਤੀ ਬਣਾਈ ਜਾ ਰਹੀ ਹੈ। ਡੀ. ਏ. ਦੇ 22 ਮਹੀਨਿਆਂ ਦੇ ਬਕਾਏ ਲਟਕ ਰਹੇ ਹਨ  ਅਤੇ ਡੀ. ਏ. ਦੀਆਂ 4 ਕਿਸ਼ਤਾਂ ਦਾ ਵੀ ਭੁਗਤਾਨ ਨਹੀਂ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਆਈ. ਏ. ਐੱਸ. ਕੇਡਰ ਦੇ ਅਧਿਕਾਰੀਆਂ ਨੂੰ ਡੀ. ਏ. ਦੀ ਕਿਸ਼ਤ ਦੀ ਅਦਾਇਗੀ ਕਰ ਕੇ ਮੁਲਾਜ਼ਮਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। 
ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਜ਼ਿਲਾ ਪ੍ਰਧਾਨ ਮੋਹਣ ਸਿੰਘ ਮਰਵਾਹਾ ਨੇ ਮੰਗ ਕੀਤੀ ਕਿ  ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਨੀਤੀ ਬਹਾਲ ਕੀਤੀ ਜਾਵੇ। ਰੋਸ ਰੈਲੀ ਨੂੰ  ਰਾਮ ਪ੍ਰਸਾਦ, ਨਿਰਮਲ ਕੁਮਾਰ, ਜਸਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।


Related News