ਅਗਲੇ 72 ਘੰਟਿਆਂ 'ਚ 3 ਡਿਗਰੀ ਤਕ ਡਿੱਗੇਗਾ ਪੰਜਾਬ ਦਾ ਪਾਰਾ

Friday, Nov 16, 2018 - 12:19 PM (IST)

ਅਗਲੇ 72 ਘੰਟਿਆਂ 'ਚ  3 ਡਿਗਰੀ ਤਕ ਡਿੱਗੇਗਾ ਪੰਜਾਬ ਦਾ ਪਾਰਾ

ਜਲੰਧਰ— ਹਿਮਾਚਲ 'ਚ ਪੈ ਰਹੀ ਬਰਫ ਕਾਰਨ ਪੰਜਾਬ 'ਚ ਠੰਡ ਵਧ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ਰਾਜ 'ਚ ਦਿਨ ਦੇ ਪਾਰੇ 'ਚ 3 ਡਿਗਰੀ ਸੈਲਸੀਅਸ ਤਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਹਾੜਾਂ 'ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ। ਇਸ ਨਾਲ ਪਾਰਾ ਡਿੱਗੇਗਾ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਬਦਲਵਾਈ ਅਤੇ ਠੰਡੀਆਂ ਹਵਾਵਾਂ ਵਗਣ ਕਾਰਨ ਵੀ ਪੰਜਾਬ ਦਾ ਪਾਰਾ ਪਹਿਲਾਂ ਨਾਲੋਂ ਕਾਫੀ ਡਿੱਗਿਆ ਹੈ। ਕੁਝ ਦਿਨ ਪਹਿਲਾਂ ਕਈ ਥਾਂਵਾ 'ਤੇ ਹੋਈ ਹਲਕੀ-ਫੁਲਕੀ ਬਾਰਿਸ਼ ਕਾਰਨ ਵੀ ਪੰਜਾਬ ਦਾ ਪਾਰਾ ਘੱਟ ਗਿਆ ਹੈ।


author

Neha Meniya

Content Editor

Related News