ਪੰਜਾਬ ਪੁਲਸ ''ਫਰਜ਼ੀ ਟ੍ਰੈਵਲ ਏਜੰਟਾਂ'' ''ਤੇ ਸ਼ਿਕੰਜਾ ਕੱਸਣ ਲਈ ਤਿਆਰ

Friday, Dec 13, 2019 - 12:58 PM (IST)

ਪੰਜਾਬ ਪੁਲਸ ''ਫਰਜ਼ੀ ਟ੍ਰੈਵਲ ਏਜੰਟਾਂ'' ''ਤੇ ਸ਼ਿਕੰਜਾ ਕੱਸਣ ਲਈ ਤਿਆਰ

ਚੰਡੀਗੜ੍ਹ : ਪੰਜਾਬ ਪੁਲਸ ਵਲੋਂ ਵਿਦੇਸ਼ ਭੇਜਣ 'ਚ ਠਗੀ ਕਰਨ ਵਾਲੇ ਫਰਜ਼ੀ ਟ੍ਰੈਵਲ ਏਜੰਟਾਂ 'ਤੇ ਸ਼ਿਕੰਜਾ ਕੱਸਣ ਦੀ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ। ਪੁਲਸ ਟੀਮ ਜ਼ਿਲਾ ਪੱਧਰ 'ਤੇ ਟ੍ਰੈਵਲ ਏਜੰਟਾਂ ਦੇ ਰਿਕਾਰਡ ਨੂੰ ਖੰਗਾਲੇਗੀ ਤਾਂ ਜੋ ਪਤਾ ਲੱਗ ਸਕੇ ਕਿ ਕਿਹੜਾ ਟ੍ਰੈਵਲ ਏਜੰਟ ਅਸਲੀ ਹੈ ਅਤੇ ਕਿਹੜਾ ਫਰਜ਼ੀ। ਜਾਂਚ 'ਚ ਜੇਕਰ ਕਿਸੇ ਕੋਲ ਟ੍ਰੈਵਲ ਏਜੰਸੀ ਚਲਾਉਣ ਲਈ ਰਜਿਸਟ੍ਰੇਸ਼ਨ ਨਹੀਂ ਹੈ ਤਾਂ ਉਸ ਦੇ ਖਿਲਾਫ ਇਮੀਗ੍ਰੇਸ਼ਨ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਦੇ ਲਈ ਪੁਲਸ ਮੁੱਖ ਦਫਤਰ ਵਲੋਂ ਸਾਰੇ ਐੱਸ. ਐੱਸ. ਪੀਜ਼ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।


author

Babita

Content Editor

Related News