ਨਕਲੀ ਹੈੱਡ ਕਾਂਸਟੇਬਲ ਸਾਥੀ ਸਮੇਤ ਗ੍ਰਿਫਤਾਰ, ਅਫੀਮ ਬਰਾਮਦ (ਵੀਡੀਓ)

Thursday, Jul 26, 2018 - 10:01 AM (IST)

ਸੰਗਰੂਰ(ਬਿਊਰੋ)— ਪੁਲਸ ਦੀ ਗ੍ਰਿਫ਼ਤ 'ਚ ਆਇਆ ਇਹ ਸ਼ਖਸ ਨਕਲੀ ਪੁਲਸ ਹੈੱਡ ਕਾਂਸਟੇਬਲ ਹੈ। ਇਸ ਨੂੰ ਤੇ ਇਸ ਦੇ ਸਾਥੀ ਨੂੰ ਸੰਗਰੂਰ ਪੁਲਸ ਨੇ ਕਾਬੂ ਕੀਤਾ ਹੈ। ਫਲਜੀਤ ਨਾਂ ਦੇ ਇਸ ਸ਼ਖਸ ਕੋਲੋਂ 2011 ਦੀ ਤਰੀਕ ਲਿਖਿਆ ਹੈੱਡ ਕਾਂਸਟੇਬਲ ਦਾ ਆਈ.ਡੀ. ਕਾਰਡ ਮਿਲਿਆ ਹੈ ਜੋ ਕਿ ਇਸ ਨੇ ਨਕਲੀ ਬਣਾਇਆ ਹੋਇਆ ਸੀ। ਜਦਕਿ ਇਸ ਦੇ ਸਾਥੀ ਕੋਲੋਂ ਅਫੀਮ ਬਰਾਮਦ ਹੋਈ ਹੈ।
ਦੋਸ਼ੀ ਦੱਸਦਾ ਹੈ ਕਿ ਉਸ ਨੇ ਇਹ ਆਈ.ਡੀ. ਕਾਰਡ ਖੁਦ ਤਿਆਰ ਕੀਤਾ ਸੀ ਤੇ ਇਸ ਦਾ ਇਸਤੇਮਾਲ ਟੋਲ ਪਲਾਜ਼ਾ ਤੋਂ ਬਚਣ ਲਈ ਕਰਦਾ ਸੀ। ਫਿਲਹਾਲ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਇਸ ਜਾਂਚ 'ਚ ਜੁਟ ਗਈ ਹੈ ਕਿ ਇਨ੍ਹਾਂ ਨੇ ਨਕਲੀ ਪੁਲਸ ਕਾਂਸਟੇਬਲ ਦਾ ਕਾਰਡ ਬਣਾ ਕੇ ਕਿਹੜੇ-ਕਿਹੜੇ ਜ਼ੁਰਮ ਕੀਤੇ ਹਨ ਜਾਂ ਫਿਰ ਕਰਨ ਵਾਲੇ ਸਨ।


Related News