9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’

Friday, Sep 17, 2021 - 11:25 AM (IST)

9ਵੀਂ ਦੇ ਵਿਦਿਆਰਥੀ ਦਾ ਸ਼ਰਮਨਾਕ ਕਾਰਾ, ਸਹਿਪਾਠੀ ਦੀ ਨਕਲੀ ਫੇਸਬੁੱਕ ਆਈ. ਡੀ. ਬਣਾ ਕੇ ਲਿਖ ਦਿੱਤਾ ‘ਮੈਂ ਗੇਅ ਹੂੰ’

ਫਿਲੌਰ (ਭਾਖੜੀ)- ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ’ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ 9ਵੀਂ ਕਲਾਸ ’ਚ ਪੜ੍ਹਨ ਵਾਲੇ 14 ਸਾਲਾ ਵਿਦਿਆਰਥੀ ਨੇ ਸਕੂਲ ਬੈਗ ’ਚ ਲੁਕੋ ਕੇ ਲਿਆਂਦੇ ਦਾਤਰ ਨਾਲ ਆਪਣੇ ਸਹਿਪਾਠੀ 13 ਸਾਲਾ ਬੱਚੇ ਦੇ ਸਿਰ ’ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਖ਼ੂਨ ਨਾਲ ਲਥਪਥ ਜ਼ਖ਼ਮੀ ਵਿਦਿਆਰਥੀ ਨੂੰ ਉਸ ਦੇ ਦੋਸਤ ਚੁੱਕ ਕੇ ਸਥਾਨਕ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਦੇ ਸਿਰ ’ਤੇ 8 ਟਾਂਕੇ ਲਗਾਏ ਹਨ।

ਇਹ ਵੀ ਪੜ੍ਹੋ: ਰੂਪਨਗਰ ਤੋਂ ਵੱਡੀ ਖ਼ਬਰ: ਭੈਣ ਦੀ 'ਲਵ ਮੈਰਿਜ' ਦੇ 2 ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਵੱਢਿਆ ਜੀਜਾ

ਸਥਾਨਕ ਸਿਵਲ ਹਸਪਤਾਲ ’ਚ ਦਾਖ਼ਲ ਜ਼ਖ਼ਮੀ ਵਿਦਿਆਰਥੀ, ਜਿਸ ਦੀ ਉਮਰ 13 ਸਾਲ ਹੈ, ਨੇ ਦੱਸਿਆ ਕਿ ਉਹ ਸਰਕਾਰੀ ਸਕੂਲ ’ਚ 9ਵੀਂ ਕਲਾਸ ਦਾ ਵਿਦਿਆਰਥੀ ਹੈ। ਉਸੇ ਦੀ ਕਲਾਸ ’ਚ ਪੜ੍ਹਨ ਵਾਲੇ ਵਿਦਿਆਰਥੀ ਨੇ ਉਸ ਦੇ ਨਾਂ ’ਤੇ ਨਕਲੀ ਫੇਸਬੁਕ ਆਈ. ਡੀ. ਬਣਾ ਕੇ ਉਸ ਦੀ ਫੋਟੋ ਲਗਾ ਕੇ ਥੱਲੇ ਲਿਖ ਦਿੱਤਾ ‘ਮੈਂ ਗੇਅ ਹੂੰ’ ਅਤੇ ਜੋ ਕੋਈ ਵੀ ਮੇਰੇ ’ਚ ਦਿਲਚਸਪੀ ਰੱਖਦਾ ਹੈ, ਉਹ ਇਸ ਫੋਨ ਨੰਬਰ ’ਤੇ ਸੰਪਰਕ ਕਰ ਸਕਦਾ ਹੈ। ਪੀੜਤ ਬੱਚੇ ਨੇ ਦੱਸਿਆ ਕਿ ਉਹ ਫੋਨ ਨੰਬਰ ਉਸ ਦੀ ਮਾਂ ਦਾ ਸੀ, ਜਿਸ ਕਾਰਨ ਰੋਜ਼ਾਨਾ ਲੋਕ ਦਿਨ-ਰਾਤ ਉਸ ਦੀ ਨਾਂ ਦੇ ਫੋਨ ’ਤੇ ਫੋਨ ਕਰਕੇ ਗਲਤ ਭਾਸ਼ਾ ਦੀ ਵਰਤੋਂ ਕਰਦੇ ਸਨ। ਉਹ ਇਸ ਤੋਂ ਪ੍ਰੇਸ਼ਾਨ ਹੋ ਕੇ ਤਣਾਅ ’ਚ ਰਹਿਣ ਲੱਗ ਪਿਆ ਸੀ।

ਇਹ ਵੀ ਪੜ੍ਹੋ: ਜਲੰਧਰ 'ਚ ਸੋਢਲ ਮੇਲੇ ਦੀ ਸੁਰੱਖਿਆ ਲਈ 24 ਘੰਟੇ ਡਿਊਟੀ ਦੌਰਾਨ 1000 ਮੁਲਾਜ਼ਮ ਰਹਿਣਗੇ ਤਾਇਨਾਤ

ਪੀੜਤ ਬੱਚੇ ਨੇ ਦੱਸਿਆ ਕਿ ਵੀਰਵਾਰ ਉਨ੍ਹਾਂ ਦਾ ਸਾਇੰਸ ਦਾ ਪੇਪਰ ਸੀ। ਸਵੇਰੇ 10 ਵਜੇ ਉਹ ਸਕੂਲ ਗਿਆ, ਉਥੇ ਉਸ ਨੂੰ ਉਸ ਦਾ ਸਹਿਪਾਠੀ ਮਿਲਿਆ। ਉਸ ਨੇ ਉਸ ਨੂੰ ਆਈ. ਡੀ. ਡਿਲੀਟ ਕਰਨ ਲਈ ਕਿਹਾ ਤਾਂ ਉਸ ਨੇ ਅੱਗੋਂ ਧਮਕੀ ਦੇ ਦਿੱਤੀ ਕਿ ਉਹ ਨਹੀਂ ਕਰੇਗਾ, ਉਹ ਜੋ ਮਰਜ਼ੀ ਕਰ ਲਵੇ। 2 ਵਜੇ ਪੇਪਰ ਖ਼ਤਮ ਹੋਣ ਤੋਂ ਬਾਅਦ ਉਹ ਕਲਾਸ ’ਚੋਂ ਬਾਹਰ ਨਿਕਲਿਆ ਤਾਂ ਸਕੂਲ ਦੀ ਹੱਦ ਅੰਦਰ ਹੀ 15-20 ਅਣਜਾਣ ਲੜਕੇ ਖੜ੍ਹੇ ਸਨ, ਜਿਨ੍ਹਾਂ ਨੇ ਉਸ ਨੂੰ ਰੋਕ ਲਿਆ, ਜਿਨ੍ਹਾਂ ਨੂੰ ਉਸ ਦੇ ਸਹਿਪਾਠੀ ਨੇ ਬੁਲਾਇਆ ਸੀ। ਉਹ ਜਿਉਂ ਹੀ ਰੁਕਿਆ, ਉਸ ਦਾ ਸਹਿਪਾਠੀ ਪਿੱਛੋਂ ਆਇਆ, ਉਸ ਨੇ ਆਪਣੇ ਬੈਗ ’ਚੋਂ ਤੇਜ਼ਧਾਰ ਦਾਤਰ ਕੱਢਿਆ ਅਤੇ ਉਸ ਦੇ ਸਿਰ ’ਤੇ ਵਾਰ ਕਰਕੇ ਖ਼ੁਦ ਉਥੋਂ ਭੱਜ ਗਏ। ਉਸ ਦੇ ਸਿਰ ਵਿਚੋਂ ਕਾਫ਼ੀ ਖ਼ੂਨ ਵਹਿ ਰਿਹਾ ਸੀ। ਉਸ ਦੇ ਦੋਸਤ ਉਸ ਨੂੰ ਚੁੱਕ ਕੇ ਇਲਾਜ ਲਈ ਹਸਪਤਾਲ ਲੈ ਆਏ। ਪ੍ਰਿੰਸੀਪਲ ਨੇ ਕਿਹਾ- ਵਿਦਿਆਰਥੀ ਦਾ ਕੱਟਿਆ ਜਾਵੇਗਾ ਨਾਂ, ਪੁਲਸ ਕਾਰਵਾਈ ਕਰੇਗੀ। 

ਇਹ ਵੀ ਪੜ੍ਹੋ: 'ਬਾਬਾ ਸੋਢਲ' ਦੇ ਮੇਲੇ ਨੂੰ ਲੈ ਕੇ ਜਲੰਧਰ ਟਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ, ਇਹ ਰਸਤੇ ਰਹਿਣਗੇ ਬੰਦ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News