ਪਰਮੀਸ਼ ਵਰਮਾ ਮਾਮਲਾ : ਪੁਲਸ ਨੇ ਅਮਰੀਕਾ ''ਚ ਫੇਸਬੁੱਕ ਦੇ ਮੁੱਖ ਦਫਤਰ ''ਚ ਭੇਜੀ ਚਿੱਠੀ
Tuesday, Apr 24, 2018 - 01:32 PM (IST)

ਮੋਹਾਲੀ (ਕੁਲਦੀਪ) : ਪੰਜਾਬੀ ਗਾਇਕ ਪਰਮੀਸ਼ ਵਰਮਾ 'ਤੇ ਕਾਤਿਲਾਨਾ ਹਮਲੇ ਦੀ ਫੇਸਬੁੱਕ 'ਤੇ ਜ਼ਿੰਮੇਵਾਰੀ ਲੈਣ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਦੀ ਫੇਸਬੁੱਕ ਅਪਲੋਡ ਕਰਨ ਵਾਲੇ ਮੁਲਜ਼ਮ ਕੁਲਦੀਪ ਸਿੰਘ ਦਾ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਫਿਰ ਅਦਾਲਤ ਵਿਚ ਪੇਸ਼ ਕੀਤਾ ਗਿਆ । ਅਦਾਲਤ ਨੇ ਮੁਲਜ਼ਮ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ ਹੈ । ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਕੁਲਦੀਪ ਸਿੰਘ ਨਿਵਾਸੀ ਪਿੰਡ ਸੁਲਤਾਨ ਸਿੰਘ ਵਾਲਾ ਜ਼ਿਲਾ ਫਿਰੋਜ਼ਪੁਰ ਤੋਂ ਪੁਲਸ ਵਲੋਂ ਕੀਤੀ ਗਈ ਪੁੱਛਗਿਛ ਵਿਚ ਪਤਾ ਲੱਗਾ ਹੈ ਕਿ ਉਸ ਨੇ ਫੇਸਬੁੱਕ 'ਤੇ ਕਈ ਫਰਜ਼ੀ ਅਕਾਊਂਟ ਬਣਾਏ ਹੋਏ ਸਨ । ਇਸ ਫੇਸਬੁੱਕ ਅਕਾਊਂਟਸ ਰਾਹੀਂ ਉਹ ਸਰਮਾਏਦਾਰ ਲੋਕਾਂ ਤੋਂ ਫਿਰੌਤੀਆਂ ਮੰਗਦਾ ਸੀ । ਪੁਲਸ ਨੇ ਫੇਸਬੁੱਕ ਦੇ ਅਮਰੀਕਾ ਸਥਿਤ ਹੈੱਡ ਦਫਤਰ ਨੂੰ ਇਕ ਪੱਤਰ ਲਿਖ ਕੇ ਮੁਲਜ਼ਮ ਦੀਆਂ ਪਿਛਲੇ ਇਕ ਮਹੀਨੇ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਮੰਗੀ ਹੈ । ਪੁਲਸ ਪਤਾ ਲਾਉਣਾ ਚਾਹੁੰਦੀ ਹੈ ਕਿ ਉਸ ਨੇ ਕਿਸ-ਕਿਸ ਨੂੰ ਫੇਸਬੁੱਕ ਰਾਹੀਂ ਧਮਕਾਇਆ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕੁਲਦੀਪ ਪੈਸੇ ਠੱਗਣ ਲਈ ਫੇਸਬੁੱਕ ਦਾ ਇਸਤੇਮਾਲ ਕਰਦਾ ਸੀ ।