156 ਬੋਤਲਾਂ ਠੇਕਾ ਸ਼ਰਾਬ ਦੇਸੀ ਬਰਾਮਦ

10/07/2017 4:07:17 PM

ਬਰਨਾਲਾ (ਵਿਵੇਕ ਸਿੰਧਵਾਨੀ,ਰਵੀ) – ਥਾਣਾ ਸਿਟੀ ਕੋਤਵਾਲੀ ਦੇ ਐੱਸ.ਐੱਚ.ਓ. ਬਲਵੰਤ ਸਿੰਘ ਦੀ ਯੋਗ ਅਗਵਾਈ ਹੇਠ ਐਕਸਾਈਜ ਸੈਲ ਨੇ ਦੌਰਾਨੇ ਗਸ਼ਤ ਬਾਹੱਦ ਤਰਕਸ਼ੀਲ ਚੌਂਕ ਬਰਨਾਲਾ ਮੌਜੂਦ ਸੀ ਤਾਂ ਮੁਖਬਰ ਖਾਸ ਦੀ ਇਤਲਾਹ 'ਤੇ ਰੇਡ ਕਰਕੇ 156 ਬੋਤਲਾਂ ਠੇਕਾ ਸ਼ਰਾਬ ਦੇਸ਼ੀ ਬਰਾਮਦ ਕਰਨ ਉਪਰੰਤ ਦੋਸ਼ੀ ਬਲਵੀਰ ਸਿੰਘ ਉਰਫ ਵਿੱਕੀ ਪੁੱਤਰ ਮਲਕੀਤ ਸਿੰਘ ਵਾਸੀ ਕਮੇਟੀ ਦਫਤਰ ਬਰਨਾਲਾ, ਜੱਗੀ ਸਿੰਘ ਪੁੱਤਰ ਵੀਰਾ ਸਿੰਘ ਵਾਸੀ ਜੋਗਾ, ਮਨਦੀਪ ਸਿੰਘ ਵਾਸੀ ਸ਼ੇਰਪੁਰ ਅਤੇ ਸਰਨਾ ਵਾਸੀ ਨਹੇੜੀ ਹਰਿਆਣਾ ਹਾਲ ਆਬਾਦ ਜੋਗਾ ਵਿਰੁੱਧ ਪਰਚਾ ਦਰਜ ਕਰਕੇ ਦੋਸ਼ੀ ਬਲਵੀਰ ਸਿੰਘ ਨੂੰ ਕਾਬੂ ਕਰ ਲਿਆ। ਬਾਕੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।


Related News