ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ: ਚੋਣਾਂ ਦੇ ਐਲਾਨ ਮਗਰੋਂ ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ

Monday, Mar 18, 2024 - 08:22 AM (IST)

ਵਿਦਿਆਰਥੀਆਂ ਲਈ ਬੇਹੱਦ ਅਹਿਮ ਖ਼ਬਰ: ਚੋਣਾਂ ਦੇ ਐਲਾਨ ਮਗਰੋਂ ਪ੍ਰੀਖਿਆ ਦੀਆਂ ਤਾਰੀਖ਼ਾਂ ਨੂੰ ਲੈ ਕੇ ਵੱਡੀ ਅਪਡੇਟ

ਲੁਧਿਆਣਾ (ਵਿੱਕੀ)– 12ਵੀਂ ਦੀਆਂ ਪ੍ਰੀਖਿਆਵਾਂ ਦੇਣ ਦੇ ਬਾਅਦ ਦੇਸ਼ ਦੀਆਂ ਵੱਖ-ਵੱਖ ਸਿੱਖਿਆ ਸੰਸਥਾਵਾਂ ’ਚ ਦਾਖ਼ਲਾ ਲੈਣ ਦੇ ਰਾਹ ਦੇਖ ਰਹੇ ਵਿਦਿਆਰਥੀਆਂ ਦੇ ਲਈ ਇਹ ਖ਼ਬਰ ਕਾਫੀ ਅਹਿਮ ਹੈ। ਦਰਅਸਲ ਨੈਸ਼ਨਲ ਯੂਨੀਵਰਸਿਟੀ ਐਂਟਰਸ ਐਗਜ਼ਾਮ ਸੀ. ਯੂ. ਈ. ਟੀ. ਯੂ. ਜੀ. ’ਤੇ ਆਈ ਤਾਜ਼ਾ ਅਪਡੇਟ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਪ੍ਰੀਖਿਆ ਦੀਆਂ ਸੰਭਾਵਿਤ ਤਰੀਕਾਂ ’ਚ ਬਦਲਾਅ ਹੋਣ ਦੀਆਂ ਚਰਚਾਵਾਂ ’ਤੇ ਰੋਕ ਲਾ ਦਿੱਤੀ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ. ਜੀ. ਸੀ.) ਦੇ ਪ੍ਰਮੁੱਖ ਜਗਦੀਸ਼ ਕੁਮਾਰ ਨੇ ਐਤਵਾਰ ਨੂੰ ਆਪਣੇ ਟਵਿਟਰ ਹੈਂਡਲ ’ਤੇ ਟਵੀਟ ਕਰ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਸੀ. ਯੂ. ਈ. ਟੀ. ਯੂ. ਜੀ. ਦੀ ਪ੍ਰੀਖਿਆ 15 ਤੋਂ 31 ਮਈ ਦੇ ਵਿਚਕਾਰ ਹੀ ਹੋਵੇਗੀ। ਭਾਵੇਂਕਿ ਪਹਿਲਾ ਯੂ. ਜੀ. ਸੀ. ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੀ. ਯੂ. ਈ. ਟੀ. ਦੀਆਂ ਤਾਰੀਕਾਂ ਬਦਲੀਆਂ ਜਾ ਸਕਦੀਆਂ ਹਨ ਪਰ ਹੁਣ ਜਦ ਸ਼ਨੀਵਾਰ ਨੂੰ ਲੋਕ ਸਭਾ ਚੋਣ ਦੀ ਤਾਰੀਕ ਘੋਸ਼ਿਤ ਹੋਣ ਦੇ ਬਾਅਦ ਯੂ. ਜੀ. ਸੀ. ਪ੍ਰਮੁੱਖ ਨੇ ਸਾਫ ਕਰ ਦਿੱਤਾ ਕਿ 2 ਤਾਰੀਖਾਂ 20 ਅਤੇ 25 ਮਈ ਚੋਣਾਂ ਦੀ ਤਾਰੀਕ ਦੇ ਨਾਲ ਓਵਰਲੈਪ ਹੋ ਰਹੀ ਹੈ, ਪਰ ਪ੍ਰੀਖਿਆ ਦੀ ਤਾਰੀਖ਼ ਨਹੀਂ ਬਦਲੇਗੀ। ਇਸ ਦੇ ਬਾਅਦ ਇਹ ਪਤਾ ਲੱਗ ਸਕੇਗਾ ਕਿ ਕਿੰਨੇ ਵਿਦਿਆਰਥੀਆਂ ਨੇ ਰਜਿਸਟਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਹਵਸ 'ਚ ਅੰਨ੍ਹੀ ਪਤਨੀ ਨੇ ਹੱਥੀਂ ਉਜਾੜ ਲਿਆ 'ਸੁਹਾਗ'! ਸਾਥੀਆਂ ਨਾਲ ਮਿੱਲ ਕੇ ਕਰ ਦਿੱਤਾ ਵੱਡਾ ਕਾਂਡ

PunjabKesari

ਯੂ. ਜੀ. ਸੀ. ਮੁਤਾਬਕ ਰਜਿਸਟਰੇਸ਼ਨ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਨਾਲ ਉਨ੍ਹਾਂ ਦੇ ਜਿਉਗ੍ਰਾਫਿਕਲ ਡਿਸਟ੍ਰੀਬਿਊਸ਼ਨ ਦਾ ਵੀ ਪਤਾ ਲੱਗ ਸਕੇਗਾ। ਮਤਲਬ ਕਿਸ ਰਾਜ, ਕਿਸ ਖੇਤਰ ਨਾਲ ਕਿੰਨੇ ਵਿਦਿਆਰਥੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਹਨ। ਇਸ ਡਾਟਾ ਅਤੇ ਚੋਣ ਤਾਰੀਕ ਦੇ ਆਧਾਰ ’ਤੇ ਐੱਨ. ਟੀ. ਏ., ਸੀ. ਯੂ. ਈ. ਟੀ. ਯੂ. ਜੀ. ਦੀ ਡਿਟੇਲ ਡੇਟਸ਼ੀਟ ਜਾਰੀ ਕਰੇਗਾ।

ਆਈ. ਸੀ. ਏ. ਆਈ. ਕਲ ਦੋਬਾਰਾ ਜਾਰੀ ਕਰੇਗਾ ਸੀ. ਏ. ਐਗਜ਼ਾਮ ਦਾ ਸ਼ੈਡਿਊਲ

ਇੰਸਟੀਚਿਊਟ ਆਫ ਚਾਰਟਿਡ ਅਕਾਊਂਟੇਟਸ ਆਫ ਇੰਡੀਆ (ਆਈ. ਸੀ. ਏ. ਆਈ.) ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਈ-ਜੂਨ ਵਿਚ ਹੋਣ ਵਾਲੀ ਚਾਰਟਿਡ ਅਕਾਊਟੈਂਟ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਆਈ. ਸੀ. ਏ. ਆਈ. ਨੇ ਇਹ ਫ਼ੈਸਲਾ ਲੈਂਦੇ ਇੰਸਟੀਚਿਊਟ ਆਫ ਚਾਰਟਿਡ ਅਕਾਊਟੈਂਟ ਆਫ ਇੰਡੀਆ ਦੀ ਆਫੀਸ਼ੀਅਲ ਵੈਬਸਾਈਟ ’ਤੇ ਜਾਰੀ ਨੋਟਿਸ ਵਿਚ ਕਿਹਾ ਕਿ ਸੀ. ਏ. ਮਈ ਐਗਜ਼ਾਮ ਦਾ ਰਿਵਾਈਜ਼ਡ ਸ਼ੈਡਿਊਲ 19 ਮਾਰਚ ਨੂੰ ਅਧਿਕਾਰਿਕ ਵੈੱਬਸਾਈਟ ’ਤੇ ਜਾਰੀ ਕੀਤਾ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News