CBSE ਦੇ ਟਵਿਟਰ ਹੈਂਡਲ 'ਤੇ ਇਕ ਹੀ ਸਵਾਲ, ਕਦੋਂ ਜਾਰੀ ਹੋਵੇਗੀ 10ਵੀਂ ਤੇ 12ਵੀਂ ਦੀ ਡੇਟਸ਼ੀਟ

12/15/2019 10:30:55 AM

ਲੁਧਿਆਣਾ (ਵਿੱਕੀ): ਆਈ. ਸੀ. ਐੱਸ. ਈ. ਸਮੇਤ ਦੇਸ਼ ਦੇ ਕੁਝ ਸੂਬਿਆਂ ਦੇ ਸਿੱਖਿਆ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਐਲਾਨੇ ਜਾਣ ਤੋਂ ਬਾਅਦ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਦੀਆਂ ਪ੍ਰੀਖਿਆਵਾਂ ਦੇਣ ਦੀ ਤਿਆਰੀ ਕਰ ਰਹੇ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਿਚ ਵੀ ਆਪਣੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਹੋਣ ਸਬੰਧੀ ਟੈਨਸ਼ਨ ਵਧ ਗਈ ਹੈ। ਇਹੀ ਕਾਰਣ ਹੈ ਕਿ ਸੋਸ਼ਲ ਮੀਡੀਆ 'ਤੇ ਸੀ. ਬੀ. ਐੱਸ. ਈ. ਦੇ ਅਧਿਕਾਰਤ ਟਵਿਟਰ ਹੈਂਡਰ 'ਤੇ ਵਿਦਿਆਰਥੀ ਬੋਰਡ ਨੂੰ ਟਵੀਟ ਕਰ ਕੇ ਪੁੱਛ ਰਹੇ ਹਨ ਕਿ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ ਕਦੋਂ ਜਾਰੀ ਹੋਵੇਗੀ।

PunjabKesari

ਇਨ੍ਹੀਂ ਦਿਨੀਂ ਸੀ. ਬੀ. ਐੱਸ. ਈ. ਦੇ ਟਵੀਟਰ ਹੈਂਡਲ 'ਤੇ ਹਰ ਸਵਾਲ ਡੇਟਸ਼ੀਟ ਸਬੰਧੀ ਜਾਣਨ ਲਈ ਹੀ ਹਨ ਪਰ ਬੋਰਡ ਵੱਲੋਂ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਡੇਟਸ਼ੀਟ ਸਬੰਧੀ ਜਾਣਨ ਲਈ ਸੀ. ਬੀ. ਐੱਸ. ਈ. ਦੀ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਬੋਰਡ ਵੱਲੋਂ ਕਿਸੇ ਵੀ ਵਿਦਿਆਰਥੀ ਨੂੰ ਡੇਟਸ਼ੀਟ ਐਲਾਨ ਹੋਣ ਦੀ ਪੱਕੀ ਤਰੀਕ ਵੀ ਨਹੀਂ ਦੱਸੀ ਜਾ ਰਹੀ, ਜਿਸ ਕਾਰਣ ਵਿਦਿਆਰਥੀਆਂ ਦੀ ਟੈਨਸ਼ਨ ਹੋਰ ਵਧ ਰਹੀ ਹੈ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਫੇਕ ਡੇਟਸ਼ੀਟ
ਕੁਝ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. ਨੂੰ ਟਵੀਟ ਕਰ ਕੇ ਪੁੱਛਿਆ ਹੈ ਕਿ ਸੋਸ਼ਲ ਮੀਡੀਆ 'ਤੇ ਕਈ ਡੇਟਸ਼ੀਟਾਂ ਵਾਇਰਲ ਹੋ ਰਹੀਆਂ ਹਨ। ਕੀ ਉਹ ਉਸ ਵਿਚੋਂ ਕਿਸੇ ਨੂੰ ਆਧਾਰ ਮੰਨ ਕੇ ਆਪਣਾ ਪ੍ਰੀਖਿਆ ਸ਼ਡਿਊਲ ਬਣਾ ਕੇ ਤਿਆਰੀ ਕਰ ਸਕਦੇ ਹਨ ਪਰ ਬੋਰਡ ਵੱਲੋਂ ਉਕਤ ਸਬੰਧੀ ਕੋਈ ਜਵਾਬ ਨਾ ਦੇ ਕੇ ਡੇਟਸ਼ੀਟ ਲਈ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਹੀ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਹੈ।
ਇੱਥੇ ਦੱਸਣਾ ਉਚਿਤ ਹੈ ਕਿ ਆਈ. ਸੀ. ਐੱਸ. ਈ. ਨੇ ਇਸੇ ਹਫਤੇ 10ਵੀਂ ਅਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ ਦੀ ਡੇਟਸ਼ੀਟ ਜਾਰੀ ਕੀਤੀ ਹੈ ਜਿਸ ਦੇ ਤਹਿਤ 12ਵੀਂ ਦੀਆਂ ਪ੍ਰੀਖਿਆਵਾਂ 3 ਫਰਵਰੀ ਅਤੇ 10ਵੀਂ ਦੀਆਂ ਪ੍ਰੀਖਿਆਵਾਂ 27 ਫਰਵਰੀ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

PunjabKesari

15 ਫਰਵਰੀ ਤੋਂ ਸ਼ੁਰੂ ਹੋ ਸਕਦੀਆਂ ਹਨ ਪ੍ਰੀਖਿਆਵਾਂ
ਸੀ. ਬੀ. ਐੱਸ. ਈ. ਸੂਤਰਾਂ ਦੀ ਮੰਨੀਏ ਤਾਂ ਬੋਰਡ ਵੱਲੋਂ ਸਾਲਾਨਾ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਪਹਿਲਾਂ ਵੋਕੇਸ਼ਨਲ ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ ਜਿਸ ਤੋਂ ਬਾਅਦ ਬੋਰਡ ਫਰਵਰੀ ਦੇ ਅੰਤ ਜਾਂ ਮਾਰਚ ਦੇ ਸ਼ੁਰੂ ਵਿਚ ਮੁੱਖ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲਵੇਗਾ। ਹਾਲਾਂਕਿ ਬੋਰਡ ਨੇ ਪ੍ਰੈਕਟੀਕਲ ਐਗਜ਼ਾਮ ਦਾ ਸ਼ਡਿਊਲ ਜਾਰੀ ਕਰਦਿਆਂ 1 ਜਨਵਰੀ ਤੋਂ 7 ਫਰਵਰੀ ਤੱਕ ਇਸ ਨੂੰ ਪੂਰਾ ਕਰਨ ਦੇ ਨਿਰਦੇਸ਼ ਪਿਛਲੇ ਦਿਨੀਂ ਸਕੂਲਾਂ ਨੂੰ ਦਿੱਤੇ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੁਧਿਆਣਾ ਪੁਲਸ ਦੇ ਕ਼ਦਮਾਂ ਦਾ ਉਹ ਸਵਾਗਤ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਦੂਜੇ ਜ਼ਿਲਿਆਂ 'ਚ ਵੀ ਪੁਲਸ ਅਧਿਕਾਰੀ ਔਰਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਖ਼ਤ ਤੋਂ ਸਖ਼ਤ ਕ਼ਦਮ ਚੁੱਕਣ। ਉਨ੍ਹਾਂ ਨੇ ਕਿਹਾ ਕਿ ਉਹ ਡੀ. ਜੀ. ਪੀ. ਤੋਂ ਵੀ ਇਸ ਸਬੰਧੀ ਤਫ਼ਸੀਲੀ ਰਿਪੋਰਟ ਛੇਤੀ ਪ੍ਰਾਪਤ ਕਰਨਗੇ।


Shyna

Content Editor

Related News