ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ ਦੇਣ ਬੈਠੀ ਪੰਜਾਬ ਦੀ ਅਮਨਦੀਪ ਕੌਰ! (ਦੇਖੋ ਤਸਵੀਰਾਂ)

Tuesday, Sep 15, 2015 - 08:28 AM (IST)

 ਕੇਜਰੀਵਾਲ ਦੇ ਘਰ ਦੇ ਬਾਹਰ ਧਰਨਾ ਦੇਣ ਬੈਠੀ ਪੰਜਾਬ ਦੀ ਅਮਨਦੀਪ ਕੌਰ! (ਦੇਖੋ ਤਸਵੀਰਾਂ)


ਚੰਡੀਗੜ੍ਹ— ਆਮ ਆਦਮੀ ਪਾਰਟੀ ਦੀ ਨੇਤਾ ਰਹੀ ਅਮਨਦੀਪ ਕੌਰ ਦਿੱਲੀ ਵਿਚ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਦੇ ਬਾਹਰ ਧਰਨੇ ''ਤੇ ਬੈਠ ਗਈ ਹੈ। ਉਸ ਦਾ ਕਹਿਣਾ ਹੈ ਕਿ ਪਾਰਟੀ ਵੱਲੋਂ ਛੇੜਖਾਨੀ ਕਰਨ ਵਾਲੇ ਆਪਣੇ ਵਰਕਰਾਂ ਵੱਲ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਦੇ ਸਿੱਟੇ ਵਜੋਂ ਉਸ ਨੂੰ ਇਹ ਕਦਮ ਚੁੱਕਣਾ ਪਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਇਸ ਖਿਲਾਫ ਸ਼ਿਕਾਇਤ ਵੀ ਕਰਵਾਈ ਸੀ। 
ਅਮਨਦੀਪ ਕੌਰ ਨੇ ਮੋਹਾਲੀ ਦੇ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਨੂੰ ਛੇੜਖਾਨੀ ਦੀ ਸ਼ਿਕਾਇਤ ਕੀਤੀ ਸੀ। ਛੇ ਮਈ ਨੂੰ ਸੈਕਟਰ-71 ਵਿਚ ਪਾਰਟੀ ਕਨਵੀਨਰਸ ਦੀ ਮੀਟਿੰਗ ਵਿਚ ਅਮਨਦੀਪ ਨੂੰ ਪਾਰਟੀ ਵਰਕਰਾਂ ਵੱਲੋਂ ਹੀ ਛੇੜਛਾੜ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਨੇ ਕਿਹਾ ਕਿ ਵਾਲੰਟੀਅਰਸ ਨੇ ਉਸ ਨੂੰ ਧੱਕੇ ਮਾਰੇ ਅਤੇ ਛੇੜਛਾੜ ਕੀਤੀ। ਅਮਨਦੀਪ ਨੇ ਪਾਰਟੀ ਦੇ ਕੁਝ ਲੋਕਾਂ ''ਤੇ ਉਸ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ''ਤੇ ਉਸ ਦੀਆਂ ਵਿਵਾਦਤ ਤਸਵੀਰਾਂ ਅਪਲੋਡ ਕਰਨ ਦਾ ਵੀ ਦੋਸ਼ ਲਗਾਇਆ ਸੀ। ਅਮਨਦੀਪ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਉਸ ਨੇ ਪੰਜਾਬ ਵੂਮਨ ਸੈੱਲ ਅਤੇ ਪੰਜਾਬ ਤੋਂ ਪਾਰਟੀ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਈਮੇਲ ਰਾਹੀਂ ਭੇਜੀ ਸੀ। 
ਅਮਨਦੀਪ ਨੇ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਵਿਚ ਔਰਤਾਂ ਦੀ ਕੋਈ ਇੱਜ਼ਤ ਨਹੀਂ ਹੈ। ਇਸੇ ਕਰਕੇ ਉਸ ਨੇ ਪਾਰਟੀ ਨੂੰ ਛੱਡਣੀ ਹੀ ਠੀਕ ਸਮਝਿਆ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Kulvinder Mahi

News Editor

Related News