ਭਾਰਤ ਨੂੰ ਫਿਲਮਾਂ ਦਾ ਵੈਸ਼ਵਿਕ ਕੰਟੈਂਟ ਕੇਂਦਰ ਬਣਾਉਣ ਲਈ ਹਰ ਉਪਾਅ ਕਰਾਂਗੇ : ਅਨੁਰਾਗ ਠਾਕੁਰ

Friday, May 20, 2022 - 12:16 PM (IST)

ਭਾਰਤ ਨੂੰ ਫਿਲਮਾਂ ਦਾ ਵੈਸ਼ਵਿਕ ਕੰਟੈਂਟ ਕੇਂਦਰ ਬਣਾਉਣ ਲਈ ਹਰ ਉਪਾਅ ਕਰਾਂਗੇ : ਅਨੁਰਾਗ ਠਾਕੁਰ

ਕਾਂਸ/ਚੰਡੀਗੜ੍ਹ (ਏ. ਐੱਨ. ਆਈ., ਹਰੀਸ਼) : ‘ਹੈ ਪ੍ਰੀਤ ਜਹਾਂ ਕੀ ਰੀਤ ਸਦਾ, ਮੈਂ ਗੀਤ ਵਹਾਂ ਕੇ ਗਾਤਾ ਹੂੰ, ਭਾਰਤ ਕਾ ਰਹਿਨੇ ਵਾਲਾ ਹੂੰ, ਭਾਰਤ ਕੀ ਬਾਤ ਸੁਨਾਤਾ ਹੂੰ,’ ਭਾਰਤ ਦੀ ਕਥਾ ਨੂੰ ਇਸ ਤਰ੍ਹਾਂ ਅੱਗੇ ਵਧਾਉਂਦੇ ਹੋਏ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਾਂਸ ’ਚ ਪ੍ਰਸਿੱਧ ਪਲਾਈਸ ਡੇਸ ਫੈਸਟੀਵਲਜ਼ ਦੇ ਭਾਰਤੀ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਸਮਾਰੋਹ ’ਚ ਕੌਮਾਂਤਰੀ ਫਿਲਮ ਜਗਤ ਨੂੰ ਭਾਰਤ ਦੀਆਂ ਕਹਾਣੀਆਂ ਦਾ ਮਹੱਤਵ ਸਮਝਾਇਆ। ਉਨ੍ਹਾਂ ਨਾਲ ਹੀ ਵਾਅਦਾ ਕੀਤਾ ਕਿ ਸਰਕਾਰ ਭਾਰਤ ਨੂੰ ਵੈਸ਼ਵਿਕ ਸਮੱਗਰੀ ਕੇਂਦਰ ’ਚ ਬਦਲਣ ਲਈ ਸਾਰੇ ਲੋੜੀਂਦੇ ਉਪਾਅ ਕਰੇਗੀ ਅਤੇ ਭਾਰਤ ਨੂੰ ਏ. ਵੀ. ਜੀ. ਸੀ. (ਐਨੀਮੇਸ਼ਨ, ਵਿਜ਼ੂਅਲ ਇਫੈਕਟ, ਗੇਮਿੰਗ ਐਂਡ ਕਾਮਿਕ) ਖੇਤਰ ਲਈ ਪਸੰਦੀਦਾ ਪੋਸਟ ਪ੍ਰੋਡਕਸ਼ਨ ਹੱਬ ਬਣਾਉਣ ਲਈ ਆਪਣੇ ਨੌਜਵਾਨਾਂ ਦੇ ਕੌਸ਼ਲ ਦੀ ਵਰਤੋਂ ਕਰੇਗੀ ਅਤੇ ਇਸ ਲਈ ਸਰਕਾਰ ਸਹਿ-ਉਤਪਾਦਨ ਸਹਿਯੋਗ ਨੂੰ ਗਤੀ ਦੇਵੇਗੀ। ਭਾਰਤੀ ਮੰਚ ਨੂੰ ਸੰਬੋਧਨ ਕਰਦੇ ਹੋਏ ਅਨੁਰਾਗ ਠਾਕੁਰ ਨੇ ਭਾਰਤੀ ਸਿਨੇਮਾ ਦੀਆਂ ਇਤਿਹਾਸਕ ਉਚਾਈਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਭਾਰਤੀ ਸਮੱਗਰੀ (ਕੰਟੈਂਟ) ਵੈਸ਼ਵਿਕ ਦਰਸ਼ਕਾਂ ਦੇ ਦਿਲੋਂ-ਦਿਮਾਗ ’ਤੇ ਰਾਜ ਕਰ ਰਹੀ ਹੈ ਅਤੇ ਅੱਜ ਦੁਨੀਆ ਭਰ ’ਚ ਸਾਡੀ ਸਿਨੇਮਾਈ ਸ਼੍ਰੇਸ਼ਠਤਾ ਦੀ ਮਾਨਤਾ ਬਾਰਤ ਨੂੰ ਵਿਸ਼ਵ ਦੇ ਸਮੱਗਰੀ ਕੇਂਦਰ ਦੇ ਰੂਪ ’ਚ ਪ੍ਰਗਟ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦਾ ਮਕਸਦ ਭਾਰਤ ਦੇ ਮੀਡੀਆ ਅਤੇ ਮਨੋਰੰਜਨ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ ਜਿਸ ਨਾਲ 2025 ਤੱਕ ਸਾਲਾਨਾ 53 ਬਿਲੀਅਨ ਅਮਰੀਕੀ ਡਾਲਰ ਦੇ ਕਾਰੋਬਾਰ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਅਨੁਰਾਗ ਠਾਕੁਰ ਦਾ ਵੱਡਾ ਐਲਾਨ, ਭਾਰਤ ’ਚ ਹਰ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਲਈ 2.5 ਕਰੋੜ ਦੀ ਮਿਲੇਗੀ ਛੋਟ

ਵਿਗਿਆਨ ਤੇ ਤਕਨੀਕ ਦੇ ਨਾਇਕਾਂ ਦੀਆਂ ਗੈਰ-ਸਾਧਾਰਣ ਕਹਾਨੀਆਂ ਨਜ਼ਰਅੰਦਾਜ਼ ਕੀਤੀਆਂ : ਮਾਧਵਨ
ਅਭਿਨੇਤਾ ਆਰ. ਮਾਧਵਨ ਨੇ ਕਿਹਾ ਕਿ ਵਿਗਿਆਨ ਅਤੇ ਤਕਨੀਕ ਦੇ ਖੇਤਰ ਅਤੇ ਉਸ ਨਾਲ ਜੁੜੇ ਨਾਇਕਾਵਾਂ ਦੀਆਂ ਗੈਰ-ਸਾਧਾਰਣ ਕਹਾਨੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ ਅਤੇ ਸਿਨੇਮਾ ਜਗਤ ਨੂੰ ਇਸ ਵਿਚਾਰ ’ਤੇ ਕੰਮ ਕਰਨਾ ਚਾਹੀਦਾ ਹੈ। ਮਾਧਵਨ ਦੀ ਨਿਰਦੇਸ਼ਕ ਦੇ ਰੂਪ ’ਚ ਪਹਿਲੀ ਫਿਲਮ ‘ਰਾਕੇਟਰੀ : ਦਿ ਨੰਬੀ ਇਫੈਕਟ’ ਨੂੰ ਪਹਿਲੀ ਵਾਰ ਕਾਂਸ ਫਿਲਮ ਮਹਾਉਤਸਵ ’ਚ ਦਿਖਾਇਆ ਗਿਆ। ਉਨ੍ਹਾਂ ਕਿਹਾ ਕਿ ਨੌਜਵਾਨ ਇਸ ਤਰ੍ਹਾਂ ਦੇ ਨਾਇਕਾਂ ਨੂੰ ਪਸੰਦ ਕਰਦੇ ਹਨ। ਕਾਂਸ ’ਚ ਦਿਖਾਈ ਜਾਵੇਗੀ ਰਹਿਮਾਨ ਦੀ ਫਿਲਮ ‘ਮਾਸਕ’, ਵਿਸ਼ੇਸ਼ ਕੁਰਸੀਆਂ ’ਤੇ ਬੈਠਣਾ ਪਵੇਗਾ ਕਾਂਸ ਫਿਲਮ ਮਹਾਉਤਸਵ ’ਚ ਅਗਲੇ ਇਕ ਹਫਤੇ ਦੌਰਾਨ ਕਈ ਭਾਰਤੀ ਫਿਲਮਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਸ ਫਿਲਮ ਮਾਰਕੀਟ ’ਚ ਦਿਖਾਈ ਜਾਣ ਵਾਲੀਆਂ ਫਿਲਮਾਂ ’ਚ 2 ਵਾਰ ਆਸਕਰ ਜਿੱਤ ਚੁੱਕੇ ਸੰਗੀਤਕਾਰ ਏ. ਆਰ. ਰਹਿਮਾਨ ਦੀ ਨਿਰਦੇਸ਼ਕ ਦੇ ਰੂਪ ’ਚ ਪਹਿਲੀ ਫਿਲਮ ‘ਲਾ ਮਸਕ’ ਸ਼ਾਮਲ ਹੈ। ਅੰਗ੍ਰੇਜ਼ੀ ਭਾਸ਼ਾ ਦੀ 36 ਮਿੰਟਾਂ ਦੀ ਫਿਲਮ ‘ਲਾ ਮਸਕ’ ਦੀ ਕਹਾਨੀ ਇਕ ਸੰਗੀਤਕਾਰ ਔਰਤ ਦੀ ਜ਼ਿੰਦਗੀ ’ਤੇ ਆਧਾਰਿਤ ਹੈ। ਫਿਲਮ ’ਚ ਮੁੱਖ ਭੂਮਿਕਾ ਅਭਿਨੇਤਰੀ ਤੇ ਗਾਇਕਾ ਨੋਰਾ ਆਰਨੇਜੇਡਰ ਨੇ ਨਿਭਾਈ ਹੈ। ਇਸ ਫਿਲਮ ਨੂੰ ਦੇਖਣ ਲਈ ਵਿਸ਼ੇਸ਼ ਤੌਰ ’ਤੇ ਬਣਾਈਆਂ ਗਈਆਂ ਕੁਰਸੀਆਂ ’ਤੇ ਬੈਠਣਾ ਪਵੇਗਾ।

ਇਹ ਵੀ ਪੜ੍ਹੋ : ਚਾਵਾਂ ਨਾਲ ਇੰਗਲੈਡ ਭੇਜੀ ਪਤਨੀ ਨੇ ਤੋੜ ਦਿੱਤੇ ਸੁਫ਼ਨੇ ,ਠੱਗਿਆ ਗਿਆ ਪਤੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News