ਇਸ ਤਾਰੀਖ਼ ਤੋਂ ਪਹਿਲਾਂ ਭਰਤੀ ਹੋਏ ETT/B.Ed ਪਾਸ ਵਾਲੰਟੀਅਰਸ ਅਧਿਆਪਕਾਂ ਨੂੰ TET ਤੋਂ ਮਿਲੀ ਛੋਟ

Friday, Oct 23, 2020 - 08:24 AM (IST)

ਲੁਧਿਆਣਾ, (ਵਿੱਕੀ)- ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿਚ 23 ਅਗਸਤ 2010 ਤੋਂ ਪਹਿਲਾਂ ਜੁਆਇਨ ਕਰਨ ਵਾਲੇ ਈ. ਟੀ. ਟੀ. ਅਤੇ ਬੀ. ਐੱਡ. ਪਾਸ ਵਾਲੰਟੀਅਰਸ ਅਧਿਆਪਕਾਂ ਨੂੰ ਟੀਚਰਸ ਅਲਿਜੀਬਿਲਟੀ ਟੈਸਟ (ਟੀ. ਈ. ਟੀ.) ਤੋਂ ਛੋਟ ਦੇਣ ਦਾ ਪੱਤਰ ਜਾਰੀ ਕੀਤਾ ਹੈ, ਜਿਸ ਦੇ ਸਬੰਧ ਵਿਚ ਅੱਜ ਇਨ੍ਹਾਂ ਅਧਿਆਪਕਾਂ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਉਨ੍ਹਾਂ ਦੇ ਦਫਤਰ ਵਿਚ ਪੁੱਜ ਕੇ ਧੰਨਵਾਦ ਕੀਤਾ।

ਜਗਸੀਰ ਸਿੰਘ ਘਾਰੂ ਸਟੇਟ ਕਨਵੀਨਰ ਸਿੱਖਿਆ ਪ੍ਰੋਵਾਈਡਰਜ਼ ਨੇ ਦੱਸਿਆ ਕਿ 23 ਅਗਸਤ 2010 ਤੋਂ ਪਹਿਲਾਂ ਤੋਂ ਜੁਆਇਨ ਅਤੇ ਈ. ਟੀ. ਟੀ. ਅਤੇ ਬੀ. ਐੱਡ. ਦੇ ਪਾਸ ਵਾਲੰਟੀਅਰਸ ਅਧਿਆਪਕਾਂ ਨੂੰ ਟੀ. ਈ. ਟੀ. ਤੋਂ ਛੋਟ ਦਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਉਪਰੰਤ ਵਿਭਾਗ ਵੱਲੋਂ ਕੱਢੇ ਜਾਣ ਵਾਲੇ ਵੱਖ-ਵੱਖ ਅਹੁਦਿਆਂ ਲਈ ਅਪਲਾਈ ਕਰਨ ਦਾ ਮੌਕਾ ਦੇ ਦਿੱਤਾ ਹੈ। ਇਸ ਮੌਕੇ ਸੁਖਚੈਨ ਸਿੰਘ ਗੁਰਨਾ ਮਾਨਸਾ ਪ੍ਰਧਾਨ ਈ. ਜੀ. ਐੱਸ. ਮਨਪ੍ਰੀਤ ਸਿੰਘ ਮੋਹਾਲੀ ਆਈ. ਈ. ਵੀ., ਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ, ਰਣਜੀਤ ਸਿੰਘ ਸੰਗਰੂਰ, ਹਰਪ੍ਰੀਤ ਕੌਰ ਫਤਿਹਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਮੋਗਾ ਅਤੇ ਹੋਰ ਸਾਥੀ ਮੌਜੂਦ ਸਨ।
 


Lalita Mam

Content Editor

Related News