ਜਗ ਬਾਣੀ ਦੀ ਖ਼ਬਰ ’ਤੇ ਲੱਗੀ ਮੋਹਰ, ਇੰਜ. ਬਲਦੇਵ ਸਿੰਘ ਸਰਾਂ ਨੂੰ ਪਾਵਰਕਾਮ ਦੇ CMD ਵਜੋਂ ਮਿਲੀ ਐਕਸਟੈਂਸ਼ਨ

Thursday, Dec 22, 2022 - 09:16 PM (IST)

ਚੰਡੀਗੜ੍ਹ/ਪਟਿਆਲਾ (ਪਰਮੀਤ) : ਜਗ ਬਾਣੀ ਵੱਲੋਂ ਲਗਾਈ ਗਈ ਖ਼ਬਰ ’ਤੇ ਉਸ ਵੇਲੇ ਮੋਹਰ ਲੱਗ ਗਈ ਜਦੋਂ ਭਗਵੰਤ ਮਾਨ ਸਰਕਾਰ ਨੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੂੰ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੇ ਸੀਐੱਮਡੀ ਵਜੋਂ ਐਕਸਟੈਂਸ਼ਨ ਦੇ ਦਿੱਤੀ। ਇੰਜ. ਸਰਾਂ ਦਾ ਇਕ ਸਾਲ ਦਾ ਕਾਰਜਕਾਲ ਅੱਜ ਖਤਮ ਹੋਇਆ ਸੀ ਤੇ ਅੱਜ ਬਿਜਲੀ ਵਿਭਾਗ ਦੇ ਐਡੀਸ਼ਨਲ ਚੀਫ਼ ਸੈਕਟਰੀ ਕਿਰਪਾ ਸ਼ੰਕਰ ਸਰੋਜ ਆਈਏਐੱਸ ਨੇ ਇੰਜ. ਸਰਾਂ ਦੇ ਕਾਰਜਕਾਲ 'ਚ ਵਾਧੇ ਦੇ ਹੁਕਮ ਰਸਮੀ ਤੌਰ ’ਤੇ ਜਾਰੀ ਕਰ ਦਿੱਤੇ। ਜਗ ਬਾਣੀ 'ਚ ਇਹ ਖ਼ਬਰ 18 ਦਸੰਬਰ ਨੂੰ ਪ੍ਰਕਾਸ਼ਿਤ ਹੋਈ ਸੀ ਕਿ ਇੰਜ. ਸਰਾਂ ਨੂੰ ਐਕਸਟੈਂਸ਼ਨ ਮਿਲਣੀ ਤੈਅ ਹੈ।

ਇਹ ਵੀ ਪੜ੍ਹੋ : ਸਿਹਤ ਵਿਭਾਗ ਨੇ ਸੀਤ ਲਹਿਰ ਤੋਂ ਬਚਣ ਲਈ ਜਾਰੀ ਕੀਤੇ ਸੁਝਾਅ ਤੇ ਦਿਸ਼ਾ-ਨਿਰਦੇਸ਼

ਯਾਦ ਰਹੇ ਕਿ ਇੰਜੀਨੀਅਰ ਸਰਾਂ 21 ਦਸੰਬਰ 2021 ਨੂੰ ਦੂਜੀ ਵਾਰ ਪਾਵਰਕਾਮ ਦੇ ਚੇਅਰਮੈਨ ਨਿਯੁਕਤ ਹੋਏ ਸਨ। ਇਸ ਤੋਂ ਪਹਿਲਾਂ ਉਹ 6 ਜੂਨ 2020 ਨੂੰ ਆਪਣਾ 2 ਸਾਲ ਦਾ ਕਾਰਜਕਾਲ ਮੁਕੰਮਲ ਹੋਣ ਉਪਰੰਤ ਸੀਐੱਮਡੀ ਵਜੋਂ ਸੇਵਾਮੁਕਤ ਹੋਏ ਸਨ। ਇੰਜ. ਬਲਦੇਵ ਸਿੰਘ ਸਰਾਂ ਦਾ ਸਾਫ਼-ਸੁਥਰਾ ਅਕਸ ਤੇ ਉਨ੍ਹਾਂ ਦੀ ਕਾਬਲੀਅਤ ਦੀ ਭਗਵੰਤ ਮਾਨ ਸਰਕਾਰ ਕਾਇਲ ਹੈ। ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 'ਚ ਪਛਵਾੜਾ ਕੋਲਾ ਖਾਣ ਤੋਂ 8 ਸਾਲਾਂ ਮਗਰੋਂ ਕੋਲਾ ਲੈ ਕੇ ਪਹੁੰਚੀ ਮਾਲ ਗੱਡੀ ਦਾ ਸਵਾਗਤ ਕਰਦਿਆਂ ਪਾਵਰਕਾਮ ਤੇ ਬਿਜਲੀ ਅਧਿਕਾਰੀਆਂ ਦੀਆਂ ਸਿਫਤਾਂ ਦੇ ਪੁਲ ਬੰਨ੍ਹੇ ਸਨ ਤੇ ਦਾਅਵਾ ਕੀਤਾ ਸੀ ਕਿ ਹੁਣ ਪੰਜਾਬ ਕੋਲ ਅਗਲੇ 30 ਸਾਲਾਂ ਵਾਸਤੇ ਥਰਮਲ ਪਲਾਂਟਾਂ ਲਈ ਕੋਲੇ ਦੀ ਕੋਈ ਨਹੀਂ ਰਹੇਗੀ।

PunjabKesari

ਇਹ ਵੀ ਪੜ੍ਹੋ : ਘਬਰਾਉਣ ਦੀ ਲੋੜ ਨਹੀਂ, ਦਿੱਲੀ ਸਰਕਾਰ ਕੋਰੋਨਾ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ : ਮੀਟਿੰਗ 'ਚ ਬੋਲੇ ਕੇਜਰੀਵਾਲ

ਪਛਵਾੜਾ ਕੋਲਾ ਖਾਣ 2014 'ਚ ਸੁਪਰੀਮ ਕੋਰਟ ਵੱਲੋਂ ਰੱਦ ਕੀਤੀਆਂ ਹੋਰ ਖਾਣਾਂ ਦੇ ਨਾਲ ਰੱਦ ਹੋ ਗਈ ਸੀ ਤੇ ਫਿਰ ਦੁਬਾਰਾ ਪਾਵਰਕਾਮ ਨੂੰ ਅਲਾਟ ਕੀਤੀ ਗਈ। ਇੰਜ. ਸਰਾਂ ਨੇ ਨਿੱਜੀ ਦਿਲਚਸਪੀ ਲੈ ਕੇ ਖਾਣ ਤੋਂ ਕੋਲਾ ਮਿਲਣਾ ਯਕੀਨੀ ਬਣਾਇਆ ਹੈ। ਕੋਲਾ ਉਦੋਂ ਮਿਲਿਆ ਹੈ ਜਦੋਂ ਆਫ਼ ਸੀਜ਼ਨ ਚੱਲ ਰਿਹਾ ਹੈ ਤੇ ਪਾਵਰਕਾਮ ਕੋਲ ਅਗਲੇ ਝੋਨੇ ਦੇ ਸੀਜ਼ਨ ਵਾਸਤੇ ਵਾਧੂ ਸਮਾਂ ਪਿਆ ਹੈ। ਸਿਰਫ ਇਹੀ ਨਹੀਂ, ਬਲਕਿ ਇੰਜ. ਬਲਦੇਵ ਸਿੰਘ ਸਰਾਂ ਨੇ ਪਾਵਰਕਾਮ 'ਚ ਕਈ ਅਹਿਮ ਸੁਧਾਰ ਵੀ ਲਿਆਂਦੇ ਹਨ।

ਇਹ ਵੀ ਪੜ੍ਹੋ : ਮੌਤ ਬਣ ਕੇ ਆਈ ਕਾਰ, 4 ਨੌਜਵਾਨਾਂ ਨੂੰ ਲਿਆ ਲਪੇਟੇ 'ਚ, 2 ਦੀ ਮੌਤ, 2 ਗੰਭੀਰ ਜ਼ਖ਼ਮੀ

ਪਹਿਲਾਂ ਹੀ 2 ਡਾਇਰੈਕਟਰ ਹਨ ਐਕਸਟੈਂਸ਼ਨ ’ਤੇ, 2 ਪੋਸਟਾਂ ਖਾਲੀ

ਪਾਵਰਕਾਮ 'ਚ ਇਸ ਵੇਲੇ ਡਾਇਰੈਕਟਰ ਵੰਡ ਡੀਪੀਐੱਸ ਗਰੇਵਾਲ ਅਤੇ ਡਾਇਰੈਕਟਰ ਕਮਰਸ਼ੀਅਲ ਗੋਪਾਲ ਸ਼ਰਮਾ ਪਹਿਲਾਂ ਹੀ ਐਕਸਟੈਂਸ਼ਨ ’ਤੇ ਚੱਲ ਰਹੇ ਹਨ, ਜਦੋਂ ਕਿ ਟਰਾਂਸਕੋ 'ਚ ਡਾਇਰੈਕਟਰ ਟੈਕਨੀਕਲ ਯੋਗੇਸ਼ ਟੰਡਨ ਐਕਸਟੈਂਸ਼ਨ ’ਤੇ ਹਨ। ਇਸ ਤੋਂ ਇਲਾਵਾ ਪਾਵਰਕਾਮ ਤੇ ਟਰਾਂਸਕੋ 'ਚ ਡਾਇਰੈਕਟਰ ਪ੍ਰਬੰਧਕੀ ਦੀਆਂ 2 ਪੋਸਟਾਂ ਖਾਲੀ ਪਈਆਂ ਹਨ ਅਤੇ ਇਨ੍ਹਾਂ ਦੇ ਨਾਲ ਹੀ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਦੇ ਮੈਂਬਰ ਦੇ ਨਾਲ ਚੀਫ਼ ਇਲੈਕਟ੍ਰੀਕਲ ਇੰਸਪੈਕਟਰ ਦੀ ਪੋਸਟ ਵੀ ਖਾਲੀ ਪਈ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News