ਵੱਡੀ ਖ਼ਬਰ : ਪੰਜਾਬ ''ਚ ਰੱਦ ਹੋਣਗੇ 25 ਸਾਲ ਪੁਰਾਣੇ ''ਬਿਜਲੀ ਸਮਝੌਤੇ'', ਕਮਿਸ਼ਨ ਨੇ ਦਿੱਤੀ ਮਨਜ਼ੂਰੀ
Saturday, Aug 14, 2021 - 01:43 PM (IST)

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੂੰ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (ਐਨ. ਟੀ. ਪੀ. ਸੀ.) ਦੇ ਤਿੰਨ ਥਰਮਲ ਪਲਾਂਟਾਂ ਨਾਲ ਆਪਣੇ 25 ਸਾਲ ਪੁਰਾਣੇ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਤਿੰਨ ਪਲਾਂਟਾ ਅੰਤਾ, ਔਰੀਆ ਤੇ ਦਾਦਰੀ ਤੋਂ ਖ਼ਰੀਦੀ ਜਾ ਰਹੀ ਬਿਜਲੀ ਪਾਵਰਕਾਮ ਨੂੰ ਬਹੁਤ ਮਹਿੰਗੀ ਪੈ ਰਹੀ ਸੀ। ਪਾਵਰਕਾਮ ਨੇ ਸਮਝੌਤੇ ਰੱਦ ਕਰਨ ਵਾਸਤੇ ਰੈਗੂਲੇਟਰੀ ਕਮਿਸ਼ਨ ਤੋਂ ਪ੍ਰਵਾਨਗੀ ਮੰਗੀ ਸੀ।
ਇਹ ਵੀ ਪੜ੍ਹੋ : ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 'ਵਾਹਨਾਂ' ਨੂੰ ਲੈ ਕੇ ਜਾਰੀ ਕੀਤੇ ਹੁਕਮ, ਪੜ੍ਹੋ ਪੂਰੀ ਖ਼ਬਰ
ਕਮਿਸ਼ਨ ਦੇ ਚੇਅਰਮੈਨ ਵਿਸ਼ਵਜੀਤ ਖੰਨਾ ਦੀ ਅਗਵਾਈ ਹੇਠ ਤੇ ਮੈਂਬਰ ਅਜੁੰਲੀ ਚੰਦਰਾ ਤੇ ਪਰਮਜੀਤ ਸਿੰਘ ਨੇ ਇਸ ਮਾਮਲੇ 'ਤੇ ਸੁਣਵਾਈ ਕੀਤੀ ਅਤੇ ਪਾਵਰਕਾਮ ਨੂੰ ਸਮਝੌਤੇ ਰੱਦ ਕਰਨ ਦੀ ਮਨਜ਼ੂਰੀ ਦੇ ਦਿੱਤੀ। 4129 ਮੈਗਾਵਾਟ ਦੇ ਗੈਸ ਆਧਾਰਿਤ ਅੰਤਾ ਪਲਾਂਟ ਤੋਂ ਪਾਵਰਕਾਮ ਨੂੰ 49 ਮੈਗਾਵਾਟ ਬਿਜਲੀ ਮਿਲ ਰਹੀ ਸੀ। ਇਸੇ ਤਰੀਕੇ ਗੈਸ ਆਧਾਰਿਤ 663 ਮੈਗਾਵਾਟ ਦੇ ਔਰੀਆ ਪਲਾਂਟ ਤੋਂ 83 ਮੈਗਾਵਾਟ ਅਤੇ ਗੈਰ ਆਧਾਰਿਤ ਹੀ 830 ਮੈਗਾਵਾਟ ਦੇ ਦਾਦਰੀ ਪਲਾਂਟ ਤੋਂ 132 ਮੈਗਾਵਾਟ ਬਿਜਲੀ ਮਿਲ ਰਹੀ ਸੀ।
ਇਹ ਵੀ ਪੜ੍ਹੋ : ਲੁਧਿਆਣਾ : ਛੱਤ 'ਤੇ ਸੌਣ ਗਏ ਵਿਅਕਤੀ ਨੂੰ ਅਚਾਨਕ ਵੱਜੀ ਗੋਲੀ, ਜਾਂਚ 'ਚ ਜੁੱਟੀ ਪੁਲਸ
ਕੇਂਦਰੀ ਬਿਜਲੀ ਮੰਤਰਾਲੇ ਨੇ ਜਾਰੀ ਕੀਤੇ ਆਪਣੇ ਇਕ ਪੱਤਰ ਵਿਚ ਸਪੱਸ਼ਟ ਕੀਤਾ ਸੀ ਕਿ ਬਿਜਲੀ ਕੰਪਨੀਆਂ ਆਪਣੇ 25 ਸਾਲ ਪੁਰਾਣੇ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰ ਸਕਦੀਆਂ ਹਨ। ਮਿਸ਼ਨ ਨੇ ਆਪਣੇ ਹੁਕਮਾਂ ਵਿਚ ਕਿਹਾ ਕਿ ਇਹ ਸਮਝੌਤੇ ਰੱਦ ਕਰਨ ਨਾਲ ਪਾਵਰਕਾਮ ਕੋਲ ਬਿਜਲੀ ਦੀ ਕੋਈ ਘਾਟ ਨਹੀਂ ਆਵੇਗੀ ਤੇ ਕੋਈ ਮੁਸ਼ਕਿਲ ਖੜ੍ਹੀ ਨਹੀਂ ਹੋਵੇਗੀ। 23 ਸਫ਼ਿਆਂ ਦੇ ਹੁਕਮ ਵਿਚ ਕਿਹਾ ਗਿਆ ਕਿ ਸਮਝੌਤੇ ਰੱਦ ਕਰਨ ਨਾਲ ਹੋਣ ਵਾਲੀ ਬਿਜਲੀ ਦੀ ਕਮੀ ਨੂੰ ਦਰਮਿਆਨੇ ਤੇ ਲਘੂ ਕਾਲੀ ਖ਼ਰੀਦ ਸਮਝੌਤਿਆਂ ਨਾਲ ਬਿਜਲੀ ਖ਼ਰੀਦ ਕੇ ਪੂਰਾ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ