ਹੁਣ 4 ਮਹੀਨਾਵਾਰ ਕਿਸ਼ਤਾਂ ''ਚ ਵੀ ਬਿੱਲ ਭਰ ਸਕਣਗੇ ਖਪਤਕਾਰ

05/30/2020 5:45:36 PM

ਪਟਿਆਲਾ (ਜੋਸਨ): ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਘਟਾਉਣ ਲਈ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਨੇ ਰਾਜ ਦੇ ਬਿਜਲੀ ਖਪਤਕਾਰਾਂ ਨੂੰ ਵਧੇਰੇ ਰਾਹਤ ਦਿੱਤੀ ਹੈ। ਪਾਵਰਕਾਮ ਦੇ ਬੁਲਾਰੇ ਨੇ ਖੁਲਾਸਾ ਕੀਤਾ ਕਿ ਘਰੇਲੂ ਅਤੇ ਵਪਾਰਕ ਖਪਤਕਾਰ, ਜਿਨ੍ਹਾਂ ਦੇ ਮੌਜੂਦਾ ਮਹੀਨਾਵਾਰ/ਦੋਮਾਹੀ ਬਿੱਲਾਂ ਦੀ ਰਕਮ 10, 000 ਰੁਪਏ ਤਕ ਹੈ ਅਤੇ ਸਾਰੇ ਉਦਯੋਗਿਕ ਖਪਤਕਾਰ (ਸਮਾਲ ਪਾਵਰ, ਦਰਮਿਆਨੀ ਸਪਲਾਈ ਅਤੇ ਵੱਡੀ ਸਪਲਾਈ ਵਾਲਾ), ਜਿਨ੍ਹਾਂ ਦੀ ਬਿੱਲ ਭਰਨ ਦੀ ਮਿਤੀ 20. 3. 2020 ਤੋਂ ਮਈ 2020 ਦੇ ਅਖੀਰ ਤਕ ਹੈ, ਦਾ ਭੁਗਤਾਨ ਹੁਣ ਲੇਟ ਪੇਮੇਂਟ ਸਰਚਾਰਜ ਦੀ ਅਦਾਇਗੀ ਤੋਂ ਬਿਨਾਂ ਮਿਤੀ 01. 6. 2020 ਤਕ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ: ਮੋਗਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਬਜ਼ੁਰਗ ਦਾ ਕਤਲ

ਬੁਲਾਰੇ ਨੇ ਕਿਹਾ ਕਿ ਘਰੇਲੂ, ਵਪਾਰਕ ਅਤੇ ਉਦਯੋਗਕਿ ਸ਼੍ਰੇਣੀਆਂ ਦੇ ਜਿਹੜੇ ਖਪਤਕਾਰ ਆਪਣੇ ਬਿੱਲ 1. 6. 2020 ਤਕ ਵੀ ਨਹੀਂ ਜਮ੍ਹਾ ਕਰਵਾ ਸਕਦੇ, ਉਹ ਇਹ ਬਿੱਲ 4 ਮਹੀਨਾਵਾਰ ਕਿਸ਼ਤਾਂ ਵਿਚ ਵੀ ਭਰ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਲੇਟ ਪੇਮੇਂਟ ਸਰਚਾਰਜ ਅਤੇ ਲੇਟ ਪੇਮੇਂਟ ਵਿਆਜ 2 ਫੀਸਦੀ ਐੱਲ. ਟੀ. ਸਪਲਾਈ ਦੇ ਖਪਤਕਾਰਾਂ ਵਾਸਤੇ ਅਤੇ ਐੱਚ. ਟੀ./ ਈ. ਐੱਚ. ਟੀ. ਖਪਤਕਾਰਾਂ ਵਾਸਤੇ 5 ਫੀਸਦੀ ਤਕ ਅਤੇ ਐੱਲ. ਪੀ. ਆਈ. 18 ਫੀਸਦੀ ਸਲਾਨਾ ਦੀ ਜਗ੍ਹਾ ਸਿਰਫ 10 ਫੀਸਦੀ ਸਲਾਨਾ ਵਿਆਜ ਲੱਗੇਗਾ ਜੇਕਰ ਉਹ ਅਗਲੇ ਬਿੱਲ, ਜਿਨ੍ਹਾਂ ਦੀ ਅਦਾਇਗੀ ਦੀ ਮਿਤੀ 1. 6. 2020 ਜਾਂ ਉਸ ਤੋਂ ਬਾਅਦ ਹੈ, ਦਾ ਭੁਗਤਾਨ ਸਮੇਂ ਸਿਰ ਕਰਨਗੇ। ਬੁਲਾਰੇ ਨੇ ਕਿਹਾ ਕਿ ਬਿਜਲੀ ਬਿੱਲ ਨਾ ਭਰਨ ਕਰ ਕੇ ਕਿਸੇ ਵੀ ਖਪਤਕਾਰ ਦਾ ਕੁਨੈਕਸ਼ਨ 15. 6. 2020 ਤਕ ਨਹੀਂ ਕੱਟਿਆ ਜਾਵੇਗਾ।

ਇਹ ਵੀ ਪੜ੍ਹੋ:  ਕੋਰੋਨਾ ਮੁਕਤ ਹੋ ਚੁੱਕੇ ਜ਼ਿਲ੍ਹਾ ਮੋਗਾ 'ਚ ਫਿਰ ਦਿੱਤੀ ਦਸਤਕ, 2 ਨਵੇਂ ਮਾਮਲੇ ਆਏ ਸਾਹਮਣੇ 

ਵਪਾਰਕ ਅਤੇ ਬਾਕੀ ਸ਼੍ਰੇਣੀਆਂ ਦੇ ਖਪਤਕਾਰਾਂ ਦੇ ਮੰਗ-ਪੱਤਰ, ਜਿਨ੍ਹਾਂ ਦੀ ਮਿਆਦ 20. 3. 2020 ਤੋਂ 31. 5. 2020 ਦੇ ਵਿਚਕਾਰ ਹੈ, ਦੀ ਮਿਆਦ 30. 6. 2020 ਤਕ ਬਿਨਾਂ ਕਿਸੇ ਚਾਰਜਾਂ ਤੋਂ ਕੀਤੀ ਜਾਂਦੀ ਹੈ। ਸਾਰੇ ਉਦਯੋਗਿਕ ਅਤੇ ਹੋਰ ਸ਼੍ਰੇਣੀਆਂ ਦੇ ਖਪਤਕਾਰ (ਨਵੇਂ ਅਤੇ ਲੋਡ ਵਾਧੇ ਦੇ ਕੇਸ), ਜਿਨ੍ਹਾਂ ਦੀ ਵਿਜੀਬਿਲਟੀ ਕਲੀਅਰੈਂਸ ਦੀ ਪ੍ਰਵਾਨਗੀ ਹੋ ਚੁੱਕੀ ਹੈ ਅਤੇ ਏ. ਐਂਡ ਏ. ਫਾਰਮ ਜਮ੍ਹਾ ਕਰਨ ਦੀ ਮਿਆਦ 20. 3. 2020 ਤੋਂ 31. 5. 2020 ਦੇ ਵਿਚਕਾਰ ਹੈ, ਦੀ ਮਿਆਦ 30. 6. 2020 ਤਕ ਬਿਨਾਂ ਕਿਸੇ ਵਿੱਤੀ ਚਾਰਜਾਂ ਤੋਂ ਵਧਾਈ ਜਾਂਦੀ ਹੈ।

ਇਹ ਵੀ ਪੜ੍ਹੋ: ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਰਕਰਾਰ , ਲਵਾਈ ਦਾ ਭਾਅ ਹੋਇਆ ਦੁੱਗਣਾ


Shyna

Content Editor

Related News