ਪੰਜਾਬ ''ਚ ਫਿਰ ਮਹਿੰਗੀ ਹੋਈ ਬਿਜਲੀ, 1 ਅਕਤੂਬਰ ਤੋਂ ਵਧੀਆਂ ਹੋਈਆਂ ਦਰਾਂ ''ਤੇ ਭਰਨਾ ਹੋਵੇਗਾ ਬਿੱਲ

10/12/2018 1:23:09 AM

ਚੰਡੀਗੜ੍ਹ (ਸ਼ਰਮਾ)— ਪੰਜਾਬ ਦੇ ਬਿਜਲੀ ਉਪਭੋਗਤਾਵਾਂ ਨੂੰ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਇਕ ਹੋਰ ਝਟਕਾ ਲੱਗਾ ਹੈ। ਪੰਜਾਬ ਪਾਵਰ ਕਾਰਪੋਰੇਸ਼ਨ ਨੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਫਿਊਲ ਕਾਸਟ ਐਡਜਸਟਮੈਂਟ ਸਰਚਾਰਜ ਦੇ ਨਾਮ 'ਤੇ 12 ਪੈਸੇ ਪ੍ਰਤੀ ਯੂਨਿਟ ਦਾ ਦਰਾਂ 'ਚ ਵਾਧੇ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਬਿਜਲੀ ਦਰਾਂ 'ਚ ਇਹ ਵਾਧਾ ਪਿਛਲੇ 1 ਅਕਤੂਬਰ ਤੋਂ ਲਾਗੂ ਹੋਵੇਗਾ। ਜਿੱਥੇ ਮੀਟਰਡ ਸਪਲਾਈ ਲਈ ਇਹ ਵਾਧਾ 12 ਪੈਸਾ ਪ੍ਰਤੀ ਯੂਨਿਟ ਹੋਵੇਗਾ ਉਥੇ ਹੀ ਗੈਰ ਮੀਟਰਡ ਸਪਲਾਈ ਲਈ ਦਰਾਂ 6.44 ਰੁਪਏ ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਜਾਂ 4.80 ਰੁਪਏ ਪ੍ਰਤੀ ਬੀ.ਐੱਚ. ਪੀ. ਪ੍ਰਤੀ ਮਹੀਨਾ ਅਤੇ ਜਾਂ ਫਿਰ 12 ਪੈਸਾ ਪ੍ਰਤੀ ਯੂਨਿਟ ਹੋਵੇਗਾ। ਇਸ ਤੋਂ ਪਹਿਲਾਂ ਪਾਵਰਕਾਮ ਨੇ ਪਿਛਲੇ ਜੁਲਾਈ ਮਹੀਨੇ 'ਚ ਪਿਛਲੇ ਸਾਲ ਦੀ ਚੌਥੀ ਤਿਮਾਹੀ ਦੀ ਫਿਊਲ ਕਾਸਟ ਐਡਜਸਟਮੈਂਟ ਸਰਚਾਰਜ ਦੇ ਰੂਪ 'ਚ ਮੀਟਰਡ ਸਪਲਾਈ ਲਈ 8 ਪੈਸਾ ਪ੍ਰਤੀ ਯੂਨਿਟ ਅਤੇ ਗੈਰ ਮੀਟਰਡ ਸਪਲਾਈ ਲਈ 6 ਰੁਪਏ ਪ੍ਰਤੀ ਬੀ.ਐੱਚ. ਪੀ ਦਾ ਵਾਧਾ ਕੀਤਾ ਸੀ।ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਇਲੈਕਟ੍ਰੀਸਿਟੀ ਰੇਗੂਲੇਟਰੀ ਕਮਿਸ਼ਨ ਨੇ ਬਿਜਲੀ ਦੀਆਂ ਸਾਲਾਨਾ ਦਰਾਂ ਦੇ ਮਨਜ਼ੂਰੀ ਆਦੇਸ਼ ਵਿਚ ਪਾਵਰਕਾਮ ਨੂੰ ਛੋਟ ਦਿੱਤੀ ਹੋਈ ਹੈ ਕਿ ਉਹ ਹਰ ਤਿਮਾਹੀ ਦੀ ਫਿਊਲ ਕਾਸਟ ਤੋਂ ਵਾਧੂ ਭਾਰ ਨੂੰ ਵੱਖ ਤੋਂ ਉਪਭੋਗਤਾਵਾਂ ਤੋਂ ਵਸੂਲ ਕਰ ਸਕਦੀ ਹੈ।


Related News