ਕਰੰਟ ਲੱਗਣ ਨਾਲ ਮਜ਼ਦੂਰ ਦੀ ਮੌਤ
Friday, Feb 08, 2019 - 12:04 PM (IST)

ਭਵਾਨੀਗੜ੍ਹ (ਅੱਤਰੀ) : ਨੇੜਲੇ ਪਿੰਡ ਭੜੋ ਵਿਖੇ ਕਲੋਨੀਆਂ ਵਿਚ ਰਹਿੰਦੇ ਇਕ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਟ੍ਰੇਡ ਯੂਨੀਅਨ ਦੇ ਆਗੂ ਕ੍ਰਿਸ਼ਨ ਸਿੰਘ ਭੜੋ ਨੇ ਦੱਸਿਆ ਕਿ ਉਨ੍ਹਾਂ ਦੀ ਕਲੋਨੀਆਂ ਵਿਚਾਲੇ ਟ੍ਰਾਂਸਫਾਰਮ ਦਾ ਜੈਂਪਰ ਖ਼ਰਾਬ ਸੀ ਜਿਸਨੂੰ ਠੀਕ ਕਰਨ ਲਈ ਮਜ਼ਦੂਰ ਦਾਰਾ ਸਿੰਘ ਪੁੱਤਰ ਰਚਨਾ ਸਿੰਘ ਟ੍ਰਾਂਸਫਾਰਮ 'ਤੇ ਚੜ੍ਹ ਕੇ ਠੀਕ ਕਰਕੇ ਉਤਰ ਰਿਹਾ ਸੀ, ਉਸਦਾ ਪੈਰ ਸਲਿੱਪ ਕਰ ਗਿਆ ਤੇ ਸਵਿੱਚ ਚਾਲੂ ਹੋ ਗਿਆ ਅਤੇ ਉਪਰੋਂ ਅਚਾਨਕ ਲਾਈਟ ਚਾਲੂ ਹੋ ਗਈ ਤੇ ਉਗ ਉਪਰ ਹੀ ਲਟਕ ਗਿਆ ਜਿਸ ਕਾਰਨ ਉਕਤ ਮਜ਼ਦੂਰ ਦੇ ਮੱਥੇ ਵਿਚੋਂ ਦੀ ਬਿਜਲੀ ਦਾ ਕਰੰਟ ਨਿਕਲ ਗਿਆ ਅਤੇ ਮੌਕੇ 'ਤੇ ਹੀ ਮਜ਼ਦੂਰ ਦੀ ਮੌਤ ਹੋ ਗਈ।
ਮ੍ਰਿਤਕ ਆਪਣੇ ਪਿੱਛੇ 4 ਲੜਕੇ ਅਤੇ ਇਕ ਲੜਕੀ ਛੱਡ ਗਿਆ। ਮ੍ਰਿਤਕ ਦਾ ਪਰਿਵਾਰ ਬਹੁਤ ਗਰੀਬ ਹੈ ਜਿਸਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਦੀ ਮਾਲੀ ਮੱਦਦ ਕੀਤੀ ਜਾਵੇ।