ਚੋਣਾਂ ਵਾਲੇ ਦਿਨ ਹੀ ਡੇਰੇ ਨੇ ਖੋਲ੍ਹੇ ਸਮਰਥਨ ਰੂਪੀ ਪੱਤੇ! ਵਧਾਈਆਂ ਸਾਰੇ ਦਲਾਂ ਦੇ ਉਮੀਦਵਾਰਾਂ ਦੀਆਂ ਧੜਕਣਾਂ

Monday, Feb 21, 2022 - 01:03 PM (IST)

ਚੋਣਾਂ ਵਾਲੇ ਦਿਨ ਹੀ ਡੇਰੇ ਨੇ ਖੋਲ੍ਹੇ ਸਮਰਥਨ ਰੂਪੀ ਪੱਤੇ! ਵਧਾਈਆਂ ਸਾਰੇ ਦਲਾਂ ਦੇ ਉਮੀਦਵਾਰਾਂ ਦੀਆਂ ਧੜਕਣਾਂ

ਜਲੰਧਰ (ਬਿਊਰੋ) - ਪਿਛਲੀਆਂ ਚੋਣਾਂ ਵਾਂਗ ਇਸ ਵਾਰ ਵੀ ਡੇਰਾ ਸੱਚਾ ਸੌਦਾ ਵੱਲੋਂ ਖੁੱਲ੍ਹੇ ਤੌਰ ’ਤੇ ਸਮਰਥਨ ਕਰਨ ਦੀ ਬਜਾਏ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਬਿਲਕੁੱਲ ਆਖਰੀ ਸਮੇਂ ’ਚ ਹੀ ਸਮਰਥਨ ਨੂੰ ਲੈ ਕੇ ਆਪਣੇ ਪੱਤੇ ਖੋਲ੍ਹੇ ਗਏ। ਡੇਰਾ ਸੱਚਾ ਸੌਦਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਇਸ ਵਾਰ ਵੀ ਮਿਲਿਆ-ਜੁਲਿਆ ਸਮਰਥਨ ਦਿੰਦੇ ਹੋਏ ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਖ-ਵੱਖ ਸੀਟਾਂ ’ਤੇ ਸਮਰਥਨ ਦਿੱਤਾ ਗਿਆ। ਇਸ ਮਿਲੇ-ਜੁਲੇ ਸਮਰਥਨ ਨੇ ਸਾਰੇ ਦਲਾਂ ਅਤੇ ਉਮੀਦਵਾਰਾਂ ਦੀਆਂ ਧੜਕਣਾਂ ਨੂੰ ਵਧਾ ਦਿੱਤਾ ਹੈ। 

ਪੜ੍ਹੋ ਇਹ ਵੀ ਖ਼ਬਰ - ਚੋਣਾਂ ਵਾਲੇ ਦਿਨ ਵੱਡੀ ਵਾਰਦਾਤ: ਨਸ਼ੇੜੀ ਵਿਅਕਤੀ ਨੇ ਪੁਜਾਰੀ ਦਾ ਰਾਡ ਮਾਰ ਕੀਤਾ ਕਤਲ

ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਦੀ 45 ਮੈਂਬਰੀ ਟੀਮ ਵੱਲੋਂ ਵੱਖ-ਵੱਖ ਸੀਟਾਂ ’ਤੇ ਵੱਖ-ਵੱਖ ਉਮੀਦਵਾਰਾਂ ਨੂੰ ਸਮਰਥਨ ਦਿੱਤੇ ਜਾਣ ਸਬੰਧੀ ਮੈਸੇਜ ਐਤਵਾਰ ਸਵੇਰੇ ਵੋਟਾਂ ਸ਼ੁਰੂ ਹੋਣ ਦੇ ਨਾਲ ਹੀ ਭੇਜਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਸੀ। ਹਾਲਾਂਕਿ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਦੇ ਇਕ ਧੜੇ ਵੱਲੋਂ ਲਗਾਤਾਰ ਪੰਜਾਬ ਚੋਣਾਂ ’ਚ ਨੋਟਾ ਦਾ ਬਟਨ ਦਬਾਏ ਜਾਣ ਦੀ ਮੁਹਿੰਮ ਵੀ ਚਲਾਈ ਜਾ ਰਹੀ ਸੀ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੇਰੇ ਦੇ ਸਿਆਸੀ ਵਿੰਗ ਦਾ ਫ਼ੈਸਲਾ ਜ਼ਿਆਦਾ ਪ੍ਰਭਾਵੀ ਰਹਿੰਦਾ ਹੈ ਅਤੇ ਸਿਆਸੀ ਵਿੰਗ ਨੇ ਆਪਣਾ ਫ਼ੈਸਲਾ ਚੋਣਾਂ ਸ਼ੁਰੂ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਹੀ ਜਨਤਕ ਕੀਤਾ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ

ਜ਼ਿਕਰਯੋਗ ਹੈ ਕਿ ਪੰਜਾਬ ’ਚ 117 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ’ਚੋਂ ਪੰਜਾਬ ਦੇ ਮਾਲਵੇ ਖੇਤਰ ਦੇ 13 ਜ਼ਿਲ੍ਹਿਆਂ ’ਚ 69 ਵਿਧਾਨ ਸਭਾ ਦੀਆਂ ਸੀਟਾਂ ਹਨ। ਇਨ੍ਹਾਂ ’ਚ ਜ਼ਿਆਦਾਤਰ ਸੀਟਾਂ ’ਤੇ ਡੇਰੇ ਦਾ ਵੋਟ ਬੈਂਕ ਅਹਿਮ ਭੂਮਿਕਾ ’ਚ ਰਹਿੰਦਾ ਹੈ ਅਤੇ ਡੇਰੇ ਦਾ ਦਾਅਵਾ ਹੈ ਕਿ ਮਾਲਵਾ ਬੈਲਟ ’ਚ ਉਸਦੇ 50 ਲੱਖ ਪੈਰੋਕਾਰ ਹਨ। ਡੇਰਾ ਸੱਚਾ ਸੌਦਾ ਦਾ ਆਪਣਾ ਸਿਆਸੀ ਵਿੰਗ ਹੈ। ਇਹ ਸਿਆਸੀ ਵਿੰਗ ਜ਼ਿਲ੍ਹਾ ਅਤੇ ਬਲਾਕ ਅਨੁਸਾਰ ਡੇਰਾ ਪ੍ਰੇਮੀਆਂ ਵੱਲੋਂ ਰਾਇਸ਼ੁਮਾਰੀ ਕਰਨ ਤੋਂ ਬਾਅਦ ਚੋਣਾਂ ਨੂੰ ਲੈ ਕੇ ਅਕਸਰ ਆਪਣਾ ਫ਼ੈਸਲਾ ਕਰਦਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਵੱਲੋਂ ਇਸ ਵਾਰ ਪੰਜਾਬ ਦੇ ਮਾਲਵਾ ਬੈਲਟ ’ਚ ਕਈ ਬੈਠਕਾਂ ਦਾ ਆਯੋਜਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਡੇਰਾ ਪ੍ਰੇਮੀਆਂ ਤੋਂ ਰਾਏ ਲਈ ਗਈ। 

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪਿੰਡ ਵਣੀਏਕੇ ਵਿਖੇ ਕਾਂਗਰਸੀ ਅਤੇ ਅਕਾਲੀਆਂ ’ਚ ਹੋਈ ਝੜਪ, ਲੱਥੀਆਂ ਪੱਗਾਂ

ਇਹ ਸਾਰੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਚੋਣਾਂ ਵਾਲੇ ਦਿਨ ਡੇਰਾ ਸੱਚਾ ਸੌਦਾ ਦੇ ਸਿਆਸੀ ਵਿੰਗ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਮਰਥਨ ਦਾ ਫ਼ੈਸਲਾ ਕੀਤਾ ਗਿਆ। ਸਿਆਸੀ ਵਿੰਗ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਪੰਜਾਬ ’ਚ ਜ਼ਿਆਦਾਤਰ ਸੀਟਾਂ ’ਤੇ ਡੇਰੇ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਨਾਲ ਸਬੰਧਿਤ ਮੈਸੇਜ ਸਿਆਸੀ ਵਿੰਗ ਦੇ ਮੈਬਰਾਂ ਵੱਲੋਂ ਡੇਰਾ ਪ੍ਰੇਮੀਆਂ ਨੂੰ ਭੇਜੇ ਗਏ। ਇਸ ਤੋਂ ਇਲਾਵਾ ਇਕ ਦਰਜਨ ਤੋਂ ਜ਼ਿਆਦਾ ਸੀਟਾਂ ’ਤੇ ਡੇਰੇ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ, ਜਦੋਂ ਕਿ ਡੇਰੇ ਵੱਲੋਂ ਕੁਝ ਸੀਟਾਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ ’ਚ ਵੋਟਾਂ ਪਾਉਣ ਸਬੰਧੀ ਫ਼ੈਸਲਾ ਲਿਆ ਗਿਆ। 

ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਮਾਲਵਾ ਰੀਜਨ ਦੀਆਂ ਕਰੀਬ 15 ਸੀਟਾਂ ’ਤੇ ਤਾਂ ਡੇਰੇ ਦਾ ਬਹੁਤ ਜ਼ਬਰਦਸਤ ਪ੍ਰਭਾਵ ਹੈ। ਇਸ ਤੋਂ ਇਲਾਵਾ 50 ਸੀਟਾਂ ’ਤੇ ਡੇਰਾ ਸੱਚਾ ਸੌਦਾ ਕਿਸੇ ਦੇ ਸਮੀਕਰਨ ਬਣਾ ਸਕਦਾ ਹੈ ਤਾਂ ਕਿਸੇ ਦੇ ਸਮੀਕਰਨ ਵਿਗਾੜ ਵੀ ਸਕਦਾ ਹੈ। ਅਜਿਹੇ ’ਚ ਇਸ ਵਾਰ ਪੰਜਾਬ ਚੋਣਾਂ ਨੂੰ ਲੈ ਕੇ ਡੇਰਾ ਸੱਚਾ ਸੌਦਾ ਦੀ ਭੂਮਿਕਾ ਕੀ ਰਹਿੰਦੀ ਹੈ ਅਤੇ ਡੇਰੇ ਦਾ ਸਮਰਥਨ ਕਿਸਦਾ ਸਮੀਕਰਨ ਬਣਾਉਂਦਾ ਅਤੇ ਵਿਗਾੜਦਾ ਹੈ, ਇਹ ਵੇਖਣਾ ਦਿਲਚਸਪ ਹੋਵੇਗਾ ਅਤੇ ਇਸ ਬਾਰੇ ਤਸਵੀਰ 10 ਮਾਰਚ ਨੂੰ ਵੋਟਾਂ ਦੀ ਗਿਣਤੀ ਦੇ ਨਾਲ ਹੀ ਸਾਫ਼ ਹੋ ਜਾਵੇਗੀ।

2014 ਦੀਆਂ ਲੋਕ ਸਭਾ ਚੋਣਾਂ ’ਚ ਕੀਤਾ ਸੀ ਭਾਜਪਾ ਦਾ ਖੁੱਲ੍ਹਾ ਸਮਰਥਨ
ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਮਾਲਵਾ ਰੀਜਨ ’ਚ ਹੀ ਅਸਰ ਹੈ। ਡੇਰੇ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਪੰਜਾਬ ਦੇ ਮਾਲਵੇ ’ਚ ਉਸਦੇ ਲੱਖਾਂ ਪੈਰੋਕਾਰ ਹਨ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦਾ ਆਪਣਾ ਸਿਆਸੀ ਵਿੰਗ ਹੈ ਅਤੇ ਡੇਰਾ ਸੱਚਾ ਸੌਦਾ ਹਰਿਆਣਾ ਦੇ ਨਾਲ-ਨਾਲ ਪੰਜਾਬ ਦੀਆਂ ਪਿਛਲੀਆਂ ਕਈ ਚੋਣਾਂ ’ਚ ਸਿਆਸੀ ਰੂਪ ’ਚ ਦਖਲ ਦਿੰਦਾ ਆਇਆ ਹੈ। ਜ਼ਿਕਰਯੋਗ ਹੈ ਕਿ ਡੇਰਾ ਸੱਚਾ ਸੌਦਾ ਦਾ ਮੁੱਖ ਦਫਤਰ ਸਿਰਸਾ ’ਚ ਹੈ। ਦੇਸ਼ ਭਰ ’ਚ ਡੇਰੇ ਦੇ 1000 ਤੋਂ ਜ਼ਿਆਦਾ ਨਾਮ ਚਰਚਾ ਘਰ ਹਨ, ਜਦੋਂ ਕਿ ਕਈ ਵੱਡੇ ਸ਼ਹਿਰਾਂ ਵਿਚ ਡੇਰੇ ਬਣੇ ਹੋਏ ਹਨ। ਬੀਤੇ ਸਮੇਂ ਦੀ ਗੱਲ ਕਰੀਏ ਤਾਂ 2014 ਦੀਆਂ ਲੋਕ ਸਭਾ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਨੇ ਭਾਰਤੀ ਜਨਤਾ ਪਾਰਟੀ ਨੂੰ ਖੁੱਲ੍ਹੇ ਤੌਰ ’ਤੇ ਸਮਰਥਨ ਦਿੱਤਾ ਸੀ ਅਤੇ ਉਦੋਂ ਹਰਿਆਣਾ ਵਿਚ ਪਹਿਲੀ ਵਾਰ ਭਾਜਪਾ ਆਪਣੇ ਬਲਬੂਤੇ ਬਹੁਮਤ ਹਾਸਲ ਕਰਕੇ ਸੱਤਾ ’ਚ ਆਈ ਸੀ। 

ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ

ਖ਼ਾਸ ਗੱਲ ਇਹ ਵੀ ਹੈ ਕਿ ਡੇਰਾ ਸੱਚਾ ਸੌਦਾ ਫਿਲਮ ਨਿਰਮਾਣ ਤੋਂ ਲੈ ਕੇ ਕਈ ਤਰ੍ਹਾਂ ਦੇ ਉਤਪਾਦ ਵੀ ਬਣਾਉਂਦਾ ਰਿਹਾ ਹੈ ਪਰ 2017 ’ਚ ਡੇਰੇ ਦੇ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਤਮਾਮ ਗਤੀਵਿਧੀਆਂ ’ਤੇ ਬ੍ਰੇਕ ਲੱਗ ਗਈ ਹੈ। ਪੰਜਾਬ ਦੀਆਂ 2007, 2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਡੇਰੇ ਦਾ ਕਾਫ਼ੀ ਦਖਲ ਰਿਹਾ ਸੀ। ਇਸ ਤੋਂ ਇਲਾਵਾ ਸਾਲ 2014 ਦੀਆਂ ਲੋਕ ਸਭਾ ਅਤੇ ਅਕਤੂਬਰ 2014 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਡੇਰੇ ਨੇ ਖੁੱਲ੍ਹ ਕੇ ਭਾਜਪਾ ਦਾ ਸਮਰਥਨ ਕੀਤਾ ਸੀ। ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਅਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਡੇਰੇ ਨੇ ਭਾਜਪਾ ਨੂੰ ਹੀ ਸਮਰਥਨ ਦਿੱਤਾ ਸੀ।

1998 ’ਚ ਬਣਿਆ ਸੀ ਡੇਰੇ ਦਾ ਸਿਆਸੀ ਵਿੰਗ
ਜ਼ਿਕਰਯੋਗ ਹੈ ਕਿ ਸਾਲ 1998 ’ਚ ਡੇਰਾ ਸੱਚਾ ਸੌਦਾ ਵੱਲੋਂ ਸਿਆਸੀ ਵਿੰਗ ਬਣਾਇਆ ਗਿਆ ਸੀ। ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਤੇ ਹਿਮਾਚਲ ਪ੍ਰਦੇਸ਼ ’ਚ ਇਸ ਵਿੰਗ ਦੇ ਦਰਜਨਾਂ ਮੈਂਬਰ ਬਣਾਏ ਗਏ। ਸਾਲ 2007 ਦੀਆਂ ਪੰਜਾਬ ਚੋਣਾਂ ’ਚ ਪਹਿਲੀ ਵਾਰ ਪ੍ਰਤੱਖ ਰੂਪ ’ਚ ਡੇਰੇ ਦੇ ਇਸ ਸਿਆਸੀ ਵਿੰਗ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ। ਇਸ ਤੋਂ ਬਾਅਦ ਸਾਲ 2012 ’ਚ ਵੀ ਡੇਰੇ ਨੇ ਕਾਂਗਰਸ ਨੂੰ ਸਮਰਥਨ ਦਿੱਤਾ। ਕਾਂਗਰਸ ਨੂੰ ਸਮਰਥਨ ਦੇਣ ਦੇ ਬਾਵਜੂਦ 2007 ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਬਣੀ। 2012 ਦੀਆਂ ਚੋਣਾਂ ’ਚ ਮਾਲਵਾ ਬੈਲਟ ’ਚ ਸ਼੍ਰੋਮਣੀ ਅਕਾਲੀ ਦਲ ਨੂੰ 33 ਸੀਟਾਂ ਮਿਲੀਆਂ। ਖ਼ਾਸ ਗੱਲ ਇਹ ਹੈ ਕਿ 2012 ਦੀਆਂ ਚੋਣਾਂ ’ਚ ਖੁਦ ਡੇਰਾ ਮੁਖੀ ਦੇ ਕੁੜਮ ਹਰਮਿੰਦਰ ਸਿੰਘ ਜੱਸੀ ਬਠਿੰਡਾ ਵਿਧਾਨ ਸਭਾ ਖੇਤਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁੰਦਰ ਚੰਦਰ ਸਿੰਗਲਾ ਤੋਂ 6445 ਵੋਟਾਂ ਨਾਲ ਹਾਰ ਗਏ ਸਨ। 

ਇਹੀ ਨਹੀਂ ਇਸ ਤੋਂ ਬਾਅਦ ਹੋਈਆਂ ਤਲਵੰਡੀ ਸਾਬੋ ਦੀਆਂ ਜ਼ਿਮਨੀ ਚੋਣਾਂ ’ਚ ਵੀ ਜੱਸੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ 2017 ਦੀਆਂ ਚੋਣਾਂ ’ਚ ਮੋੜ ਮੰਡੀ ਤੋਂ ਉਨ੍ਹਾਂ ਦੀ ਹਾਰ ਹੋਈ। ਸਾਲ 2014 ਦੀਆਂ ਲੋਕ ਸਭਾ ਚੋਣਾਂ ’ਚ ਸਿਰਸਾ ਸੀਟ ਤੋਂ ਉਮੀਦਵਾਰ ਵੱਲੋਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਡੇਰੇ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਪਰ ਕਾਂਗਰਸ ਇੱਥੇ ਵੱਡੇ ਅੰਤਰ ਨਾਲ ਹਾਰ ਗਈ। ਇਸ ਤੋਂ ਬਾਅਦ 2014 ਦੀਆਂ ਵਿਧਾਨ ਸਭਾ ਚੋਣਾਂ ’ਚ ਡੇਰੇ ਨੇ ਸਪੱਸ਼ਟ ਰੂਪ ’ਚ ਭਾਜਪਾ ਨੂੰ ਸਮਰਥਨ ਦਿੱਤਾ। ਸੂਬੇ ’ਚ ਭਾਜਪਾ ਨੇ 47 ਸੀਟਾਂ ਲੈ ਕੇ ਸਰਕਾਰ ਬਣਾਈ।
 
ਪੇਸ਼ਕਸ਼ : ਸੰਜੈ ਅਰੋੜਾ


author

rajwinder kaur

Content Editor

Related News