ਚੋਣਾਂ ''ਚ ਤਲਵਾਰਾਂ ਚਲਾਉਣ ਵਾਲੇ ਅਕਾਲੀਆਂ ਤੇ ਕਾਂਗਰਸੀਆਂ ''ਤੇ ਪੁਲਸ ਦੀ ਵੱਡੀ ਕਾਰਵਾਈ

02/15/2021 6:12:44 PM

ਰੋਪੜ (ਸੱਜਣ ਸਿੰਘ ਸੈਣੀ) - 14 ਫਰਵਰੀ ਨੂੰ ਨਗਰ ਕੌਂਸਲ ਚੋਣਾਂ ਦੌਰਾਨ ਰੂਪਨਗਰ ਨਗਰ ਕੌਂਸਲ ਦੇ ਵਾਰਡ ਨੰਬਰ 1 ਵਿਚ ਇਕ-ਦੂਜੇ 'ਤੇ ਇੱਟਾਂ ਰੋੜੇ ਅਤੇ ਤਲਵਾਰਾਂ ਨਾਲ ਹਮਲਾ ਕਰਨ ਵਾਲੇ ਕਾਂਗਰਸੀ ਅਤੇ ਅਕਾਲੀ ਸਮਰਥਕਾਂ ਖ਼ਿਲਾਫ਼ ਸਿਟੀ ਰੂਪਨਗਰ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਮੁਕੱਦਮੇ ਦਰਜ ਕੀਤੇ ਗਏ ਹਨ । ਪੁਲਸ ਵੱਲੋਂ ਝਗੜੇ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨਾਂ ਉੱਤੇ 14 ਕਾਂਗਰਸੀ ਅਤੇ 10 ਅਕਾਲੀ ਸਮਰਥਕਾਂ ਖ਼ਿਲਾਫ਼ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਸੋਮਵਾਰ ਸਵੇਰ ਤੋਂ ਹੀ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ

ਪੁਲਸ ਵੱਲੋਂ ਸੋਮਵਾਰ ਸਵੇਰ ਤੋਂ ਹੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਈ ਇਲਾਕਿਆਂ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਕਈ ਗ੍ਰਿਫ਼ਤਾਰੀਆਂ ਵੀ ਕੀਤੀਆਂ ਗਈਆਂ ਹਨ । ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ. ਐੱਚ. ਓ. ਰਾਜੀਵ ਚੌਧਰੀ ਨੇ ਦੱਸਿਆ ਕਿ ਦੋਵੇਂ ਪਾਰਟੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਜੈ ਸਿੰਘ ਵਾਲਾ ਦੇ ਦਵਿੰਦਰ ਦੀ ਨਿਊਜ਼ੀਲੈਂਡ ’ਚ ਮੌਤ

ਜ਼ਿਕਰਯੋਗ ਹੈ ਕਿ 14 ਫਰਵਰੀ ਨੂੰ ਚੋਣਾਂ ਦੌਰਾਨ ਨਗਰ ਕੌਂਸਲ ਰੂਪਨਗਰ ਦੇ ਵਾਰਡ ਨੰਬਰ ਇਕ ਸਦਾਵਰਤ ਵਿਖੇ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਬਹਿਸਬਾਜ਼ੀ ਇਸ ਕਦਰ ਵਧੀ ਕਿ ਦੇਖਦੇ ਹੀ ਦੇਖਦੇ ਪੱਥਰਬਾਜ਼ੀ ਅਤੇ ਤਲਵਾਰਾਂ ਵਿਚ ਬਦਲਦੇ ਹੋਏ ਖੂਨੀ ਰੰਗ ਲੈ ਗਈ, ਜਿਸ ਦੌਰਾਨ ਅਕਾਲੀ ਅਤੇ ਕਾਂਗਰਸ ਦੇ ਇਕ ਦਰਜਨ ਤੋਂ ਵੱਧ ਸਮਰਥਕ ਜ਼ਖ਼ਮੀ ਵੀ ਹੋ ਗਏ । ਕਾਂਗਰਸ ਦੇ ਸਮਰਥਕਾਂ ਵੱਲੋਂ ਅਕਾਲੀਆਂ ਤੇ ਦੋਸ਼ ਲਗਾਏ ਜਾ ਰਹੇ ਸਨ ਕਿ ਅਕਾਲੀ ਵੋਟਾਂ ਖ਼ਰੀਦਣ ਲਈ ਇੱਕੀ ਇੱਕੀ ਹਜ਼ਾਰ ਰੁਪਏ ਵੰਡ ਰਹੇ ਸੀ ਜਦੋਂ ਕਿ ਅਕਾਲੀ ਸਮਰਥਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਤੇ ਲਗਾਏ ਦੋਸ਼ ਝੂਠੇ ਹਨ ਉਲਟਾ ਕਾਂਗਰਸੀਆਂ ਵੱਲੋਂ ਉਨ੍ਹਾਂ 'ਤੇ ਹਮਲਾ ਕੀਤਾ ਗਿਆ ਹੈ ।

ਇਹ ਵੀ ਪੜ੍ਹੋ : ਮਾਮੂਲੀ ਤਕਰਾਰ ਨੇ ਧਾਰਿਆ ਖੂਨੀ ਰੂਪ, ਪਿਉ ਨੇ ਗੋਲ਼ੀ ਮਾਰ ਕੇ ਕਤਲ ਕੀਤਾ ਪੁੱਤ

 


Gurminder Singh

Content Editor

Related News