ਸ਼ਾਸਤਰੀ ਜੀ ਦਾ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤੇ ਪੀ.ਐੱਮ. ਦੀ ਕੁਰਸੀ

Sunday, Mar 24, 2019 - 10:23 AM (IST)

ਸ਼ਾਸਤਰੀ ਜੀ ਦਾ ਰੇਲ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਤੇ ਪੀ.ਐੱਮ. ਦੀ ਕੁਰਸੀ

ਜਲੰਧਰ (ਨਰੇਸ਼ ਕੁਮਾਰ)— ਦੇਸ਼ ਦੇ ਤੀਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ 'ਜਯ ਜਵਾਨ-ਜਯ ਕਿਸਾਨ' ਨਾਅਰਾ ਤਾਂ ਸ਼ਾਇਦ ਸਾਰਿਆਂ ਨੂੰ ਯਾਦ ਹੋਵੇਗਾ ਅਤੇ ਕੁਝ ਨੂੰ ਸ਼ਾਇਦ ਦੇਸ਼ ਦੇ ਰੇਲ ਮੰਤਰੀ ਰਹਿੰਦੇ ਉਨ੍ਹਾਂ ਦੇ ਕਾਰਜਕਾਲ 'ਚ ਹੋਏ ਰੇਲ ਹਾਦਸੇ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਘਟਨਾ ਵੀ ਯਾਦ ਹੋਵੇ ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਉਨ੍ਹਾਂ ਦਾ ਇਹੀ ਅਸਤੀਫਾ ਉਨ੍ਹਾਂ ਨੂੰ ਅੱਗੇ ਚੱਲ ਕੇ ਪ੍ਰਧਾਨ ਮੰਤਰੀ ਬਣਵਾਉਣ 'ਚ ਸਹਾਇਕ ਬਣਿਆ ਸੀ। ਲਾਲ ਬਹਾਦਰ ਸ਼ਾਸਤਰੀ ਜਵਾਹਰ ਲਾਲ ਨਹਿਰੂ ਦੀ ਕੈਬਨਿਟ 'ਚ ਰੇਲ ਮੰਤਰੀ ਸਨ। ਨਵੰਬਰ 1956 'ਚ ਤਾਮਿਲਨਾਡੂ ਦੇ ਅਰਿਆਲੁਰ 'ਚ ਰੇਲ ਹਾਦਸੇ ਚ 142 ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਸ਼ਾਸਤਰੀ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦੀ ਅਕਸ ਅਜਿਹੇ ਨੇਤਾ ਦੀ ਬਣੀ ਜੋ ਕੁਰਸੀ ਲਈ ਲਾਲਚੀ ਨਹੀਂ ਸਨ। ਸ਼ਾਸਤਰੀ ਜੀ ਦੇ ਪ੍ਰਧਾਨ ਮੰਤਰੀ ਬਣਨ ਦੇ ਪਿੱਛੇ ਦੂਜਾ ਸਭ ਤੋਂ ਵੱਡਾ ਕਾਰਨ ਉਨ੍ਹਾਂ ਨੂੰ ਕਾਂਗਰਸ ਦੇ ਸਿੰਡੀਕੇਟ (ਸਮੂਹ) ਦਾ ਸਮਰਥਨ ਰਿਹਾ।
PunjabKesariਦੇਸ਼ ਵਾਸੀਆਂ ਨੂੰ ਕੀ ਸੀ ਵਰਤ ਰੱਖਣ ਦੀ ਅਪੀਲ
ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਜਦੋਂ ਦਿਹਾਂਤ ਹੋਇਆ ਸੀ ਤਾਂ ਉਸ ਸਮੇਂ ਕਾਂਗਰਸ ਦੇ ਪ੍ਰਧਾਨ ਕੇ. ਕਾਮਰਾਜ ਤੋਂ ਇਲਾਵਾ ਮੁੰਬਈ ਕਾਂਗਰਸ ਦੇ ਪ੍ਰਧਾਨ ਐੱਸ.ਕੇ. ਪਾਟਿਲ, ਮੈਸੂਰ ਕਾਂਗਰਸ ਦੇ ਪ੍ਰਧਾਨ ਐੱਸ. ਨਿਜਲਿੰਗੱਪਾ, ਆਂਧਰਾ ਪ੍ਰਦੇਸ਼ ਦੇ ਐੱਨ. ਸੰਜੀਵ ਰੈੱਡੀ ਅਤੇ ਪੱਛਮੀ ਬੰਗਾਲ ਦੇ ਅਤੁੱਲਯ ਘੋਸ਼ ਸ਼ਾਮਲ ਸਨ। ਸ਼ਾਸਤਰੀ ਜੀ ਨੂੰ ਇਸ ਸਿੰਡੀਕੇਟ (ਸਮੂਹ) ਤੋਂ ਇਲਾਵਾ ਕਾਂਗਰਸ ਦੇ ਹੋਰ ਨੇਤਾਵਾਂ ਦਾ ਸਮਰਥਨ ਵੀ ਹਾਸਲ ਸੀ, ਲਿਹਾਜਾ ਦੇਸ਼ ਦੇ ਉਸ ਨਾਜ਼ੁਕ ਦੌਰ 'ਚ ਇਸ ਸਿੰਡੀਕੇਟ (ਸਮੂਹ) ਨੇ ਹੀ ਸ਼ਾਸਤਰੀ ਜੀ ਦੇ ਨਾਂ 'ਤੇ ਸਹਿਮਤੀ ਬਣਾਈ ਅਤੇ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਇਹ ਫੈਸਲਾ ਲੈਂਦੇ ਸਮੇਂ ਸ਼ਾਸਤਰੀ ਜੀ ਦੀ ਸਾਧਾਰਣ ਜੀਵਨ ਸ਼ੈਲੀ ਕਾਫੀ ਸਹਾਇਕ ਸਾਬਤ ਹੋਈ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜਦੋਂ ਦੇਸ਼ 'ਚ ਅਕਾਲ ਦੀ ਸਥਿਤੀ ਆਈ ਤਾਂ ਉਨ੍ਹਾਂ ਨੇ ਦੇਸ਼ ਨੂੰ 'ਜਯ ਜਵਾਨ, ਜਯ ਕਿਸਾਨ' ਦਾ ਨਾਅਰਾ ਦਿੱਤਾ ਅਤੇ ਦੇਸ਼ਵਾਸੀਆਂ ਤੋਂ ਹਫਤੇ 'ਚ ਇਕ ਦਿਨ ਦਾ ਵਰਤ ਰੱਖਣ ਦੀ ਅਪੀਲ ਕੀਤੀ ਤਾਂ ਦੇਸ਼ਵਾਸੀਆਂ ਨੇ ਉਨ੍ਹਾਂ ਦੀ ਅਪੀਲ ਦਾ ਸਨਮਾਨ ਕੀਤਾ।


author

DIsha

Content Editor

Related News