ਪੰਜਾਬ ''ਚ ਸਿਆਸੀ ਪਾਰਟੀਆਂ ਨੂੰ 300 ਦੀ ਥਾਂ 50 ਲੋਕਾਂ ਦੀ ਮੀਟਿੰਗ ਕਰਨ ਦੀ ਮਿਲੇਗੀ ਮਨਜ਼ੂਰੀ

Sunday, Jan 16, 2022 - 02:59 PM (IST)

ਪੰਜਾਬ ''ਚ ਸਿਆਸੀ ਪਾਰਟੀਆਂ ਨੂੰ 300 ਦੀ ਥਾਂ 50 ਲੋਕਾਂ ਦੀ ਮੀਟਿੰਗ ਕਰਨ ਦੀ ਮਿਲੇਗੀ ਮਨਜ਼ੂਰੀ

ਲੁਧਿਆਣਾ (ਹਿਤੇਸ਼) : ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਚੋਣਾਂ ਲਈ ਜਾਰੀ ਰਿਵਾਈਜ਼ ਗਾਈਡਲਾਈਨਜ਼ 'ਚ ਭਾਵੇਂ ਹੀ ਸਿਆਸੀ ਪਾਰਟੀਆਂ ਨੂੰ 300 ਲੋਕਾਂ ਦੀ ਮੀਟਿੰਗ ਕਰਨ ਦੀ ਛੋਟ ਦਿੱਤੀ ਗਈ ਹੈ ਪਰ ਪੰਜਾਬ 'ਚ ਸਿਰਫ 50 ਲੋਕਾਂ ਦੀ ਹੀ ਮਨਜ਼ੂਰੀ ਮਿਲੇਗੀ। ਇਸ ਦੀ ਪੁਸ਼ਟੀ ਡੀ. ਸੀ. ਵਰਿੰਦਰ ਸ਼ਰਮਾ ਵੱਲੋਂ ਜਾਰੀ ਹੁਕਮਾਂ ਤੋਂ ਹੋਈ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ ਸੂਬਿਆਂ ਨੂੰ ਸਟੇਟ ਡਿਜ਼ਾਸਟਰ ਮੈਨਜਮੈਂਟ ਅਥਾਰਟੀ ਦੇ ਫ਼ੈਸਲੇ ਮੁਤਾਬਕ ਨਵੀਆਂ ਗਾਈਡਲਾਈਨਜ਼ ਲਾਗੂ ਕਰਨ ਲਈ ਕਿਹਾ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਨਡੋਰ 50 ਲੋਕਾਂ ਦੀ ਮੀਟਿੰਗ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ 'ਚ ਕਿਸੇ ਹਾਲ ਦੀ ਅੱਧੀ ਸਮਰੱਥਾ ਦਾ ਇਸਤੇਮਾਲ ਕਰਨ ਦੀ ਵੀ ਸ਼ਰਤ ਲਾਈ ਗਈ ਹੈ।

ਇਹ ਵੀ ਪੜ੍ਹੋ : CM ਚੰਨੀ ਵੱਲੋਂ ਮੁੱਖ ਚੋਣ ਕਮਿਸ਼ਨਰ ਨੂੰ ਵੋਟਾਂ ਦੀ ਤਾਰੀਖ਼ ਮੁਲਤਵੀ ਕਰਨ ਦੀ ਮੰਗ, ਜਾਣੋ ਕਾਰਨ
ਉਮੀਦਵਾਰਾਂ 'ਤੇ ਪਾਬੰਦੀ ਰਹੇਗੀ ਬਰਕਰਾਰ
ਚੋਣ ਕਮਿਸ਼ਨ ਵੱਲੋਂ ਕੋਈ ਵੀ ਸਿਆਸੀ ਰੈਲੀ ਜਾਂ ਰੋਡ ਸ਼ੋਅ 'ਤੇ ਲਾਈ ਗਈ ਰੋਕ ਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਮੀਟਿੰਗ ਕਰਨ ਦੀ ਛੋਟ ਸਿਰਫ ਸਿਆਸੀ ਪਾਰਟੀਆਂ ਨੂੰ ਦਿੱਤੀ ਗਈ ਹੈ, ਜਦੋਂ ਕਿ ਉਮੀਦਵਾਰਾਂ 'ਤੇ ਪਾਬੰਦੀ ਬਰਕਰਾਰ ਰਹੇਗੀ, ਭਾਵੇਂ ਹੀ ਉਹ ਸੰਭਾਵਿਤ ਉਮੀਦਵਾਰ ਕਿਉਂ ਨਾ ਹੋਵੇ।  
ਇਹ ਵੀ ਪੜ੍ਹੋ : ਪੰਜਾਬ ਪਾਲਿਟਿਕਸ ਦੇ 'ਪਾਵਰਫੁਲ ਕਪਲਜ਼', ਸਿਆਸਤ 'ਚ ਸੂਬੇ ਤੋਂ ਲੈ ਕੇ ਕੇਂਦਰ ਤੱਕ ਜਮਾਈ ਧਾਕ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ        


author

Babita

Content Editor

Related News