ਚੰਡੀਗੜ੍ਹ : ਅੱਜ ਸ਼ਾਮ 6 ਵਜੇ ਬੰਦ ਹੋਵੇਗਾ ਪ੍ਰਚਾਰ, 36 ਉਮੀਦਵਾਰ ਮੈਦਾਨ ''ਚ

Friday, May 17, 2019 - 04:29 PM (IST)

ਚੰਡੀਗੜ੍ਹ : ਅੱਜ ਸ਼ਾਮ 6 ਵਜੇ ਬੰਦ ਹੋਵੇਗਾ ਪ੍ਰਚਾਰ, 36 ਉਮੀਦਵਾਰ ਮੈਦਾਨ ''ਚ

ਚੰਡੀਗੜ੍ਹ (ਭਗਵਤ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 19 ਮਈਆਂ ਨੂੰ ਪੈਣ ਵਾਲੀਆਂ ਵੋਟਾਂ 'ਚ 36 ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣਗੇ। ਇੱਥੇ ਪ੍ਰੈਸ ਕਾਨਫਰੰਸ ਕਰਦਿਆਂ ਚੋਣ ਕਮਿਸ਼ਨ ਵਲੋਂ ਜਾਣਕਾਰੀ ਦਿੱਤੀ ਗਈ ਕਿ ਸ਼ੁੱਕਰਵਾਰ ਸ਼ਾਮ 6 ਵਜੇ ਤੱਕ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਸ਼ਹਿਰ 'ਚ 597 ਪੋਲਿੰਗ ਬੂਥ ਬਣਾਏ ਗਏ ਹਨ, ਜਿਨ੍ਹਾਂ 'ਚ 6 ਲੱਖ, 86 ਹਜ਼ਾਰ ਵੋਟਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਚੋਣ ਕਮਿਸ਼ਨ ਦੇ ਅਧਿਕਾਰੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵੋਟਿੰਗ ਵਾਲੇ ਦਿਨ ਪਹਿਲਾਂ ਸਵੇਰੇ 6 ਵਜੇ ਮੌਕ ਪੋਲ ਕੀਤਾ ਜਾਵੇਗਾ ਤਾਂ ਜੋ ਮਸ਼ੀਨਾਂ ਚੈੱਕ ਕੀਤੀਆਂ ਜਾ ਸਕਣ।

ਇਸ ਦੌਰਾਨ ਵੀ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਉੱਥੇ ਮੌਜੂਦ ਰਹਿਣਗੇ ਅਤੇ ਫਿਰ 7 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਵੋਟਾਂ ਪੈਣਗੀਆਂ। ਸ਼ਹਿਰ ਦੇ 3 ਪੋਲਿੰਗ ਬੂਥਾਂ 'ਤੇ ਸਿਰਫ ਮਹਿਲਾ ਮੁਲਾਜ਼ਮਾਂ ਤਾਇਨਾਤ ਰਹਿਣਗੀਆਂ। ਚੋਣ ਡਿਊਟੀਆਂ 'ਤੇ ਤਾਇਨਾਤ ਮੁਲਾਜ਼ਮਾਂ ਅਤੇ ਪੁਲਸ ਮੁਲਾਜ਼ਮਾਂ ਨੂੰ ਵੋਟਿੰਗ ਲਈ ਈ. ਡੀ. ਸੀ. ਦਿੱਤੇ ਜਾਣਗੇ ਤਾਂ ਜੋ ਉਹ ਆਪਣੀ ਵੋਟ ਪਾ ਸਕਣ। ਚੋਣਾਂ ਲਈ ਸ਼ਹਿਰ 'ਚ ਸੈਂਟਰਲ ਆਰਮ ਪੁਲਸ ਫੋਰਸ ਸੀ. ਆਰ. ਪੀ. ਐੱਫ. ਦੀਆਂ 5 ਕੰਪਨੀਆਂ ਆ ਚੁੱਕੀਆਂ ਹਨ ਅਤੇ 360 ਜਵਾਨ ਚੋਣ ਡਿਊਟੀ 'ਚ ਤਾਇਨਾਤ ਰਹਿਣਗੇ। ਇਸ ਤੋਂ ਇਲਾਵਾ 2900 ਪੁਲਸ ਮੁਲਾਜ਼ਮ ਚੋਣ ਡਿਊਟੀ ਨਿਭਾਉਣਗੇ।


author

Babita

Content Editor

Related News