ਚੋਣ ਪ੍ਰਚਾਰ ਦੇ ਤਰੀਕਿਆਂ ''ਚ ਆਇਆ ਬਦਲਾਅ, ਪਾਰਟੀਆਂ ਨੇ ਛੱਡਿਆ ਰਵਾਇਤੀ ਤਰੀਕਾ
Tuesday, Dec 07, 2021 - 10:48 AM (IST)
ਪਟਿਆਲਾ (ਬਲਜਿੰਦਰ) : ਹਰ ਵਾਰ ਚੋਣਾਂ ਵਿਚ ਪ੍ਰਚਾਰ ਦੇ ਤਰੀਕਿਆਂ ’ਚ ਬਦਲਾਅ ਦੇਖਣ ਨੂੰ ਮਿਲਦਾ ਹੈ। ਇਸ ਵਾਰ ਹੁਣ ਤੱਕ ਰਵਾਇਤੀ ਪ੍ਰਚਾਰ ਨਾਲ ਨਾਲੋਂ ਹਟ ਕੇ ਆਮ ਆਦਮੀ ਪਾਰਟੀ ਵੱਲੋਂ ਨੁੱਕੜ ਨਾਟਕਾਂ ਦੇ ਜ਼ਰੀਏ ਪ੍ਰਚਾਰ ਆਰੰਭ ਕੀਤਾ ਗਿਆ ਹੈ। ਪਟਿਆਲਾ ਸ਼ਹਿਰ ’ਚ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਪ੍ਰੋ. ਸੁਮੇਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਇਨਾਇਅਤ ਗਰੁੱਪ ਨੁੱਕੜ ਨਾਟਕਾਂ ਦੇ ਜ਼ਰੀਏ ਕਾਂਗਰਸ ਅਤੇ ਅਕਾਲੀ ਦਲ ਸਰਕਾਰ ਦੇ ਸਮੇਂ ਦੇ ਕੰਮਾਂ ’ਤੇ ਨੁੱਕੜ ਨਾਟਕਾਂ ਰਾਹੀਂ ਤੰਜ ਕੱਸ ਰਹੇ ਹਨ।
ਇਹ ਵੀ ਪੜ੍ਹੋ : ਭਾਰਤੀ ਅਰਥ ਵਿਵਸਥਾ 'ਚ ਆਇਆ ਜ਼ਬਰਦਸਤ ਉਛਾਲ, 19 ਇੰਡੀਕੇਟਰਸ 2019 ਦੇ ਮੁਕਾਬਲੇ ਮਜ਼ਬੂਤ
ਸ਼ਹਿਰ ’ਚ ਇਨ੍ਹਾਂ ਨੁੱਕੜ ਨਾਟਕਾਂ ਦੀ ਚਰਚਾ ਵੀ ਹੈ। ਇਨ੍ਹਾਂ ਨਾਟਕਾਂ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਮੇਂ ਦੇ ਫ਼ੈਸਲਿਆਂ ਆਦਿ ਬਾਰੇ ਨੁੱਕੜ ਨਾਟਕ ਪੇਸ਼ ਕੀਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਪ੍ਰੋ. ਸੁਮੇਰ ਸਿੰਘ ਨੇ ਦੱਸਿਆ ਕਿ ਸ਼ਹਿਰ ’ਚ ‘ਆਪ’ ਵੱਲੋਂ 500 ਦੇ ਲਗਭਗ ਨੁੱਕੜ ਨਾਟਕ ਕੀਤੇ ਜਾਣਗੇ।
ਇਨ੍ਹਾਂ ਰਾਹੀਂ ਸਾਡਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਹੈ। ਹਾਲਾਂਕਿ ਇਹ ਪ੍ਰਚਾਰ ਅਤੇ ਜਾਗਰੂਕਤਾ ਦਾ ਰਵਾਇਤੀ ਤਰੀਕਾ ਹੈ। ਪੁਰਾਣੇ ਸਮੇਂ ’ਚ ਨੁੱਕੜ ਨਾਟਕ ਹੀ ਜਾਗਰੂਕਤਾ ਦਾ ਸਭ ਤੋਂ ਵੱਡਾ ਸਾਧਨ ਸੀ ਪਰ ਸਮੇਂ ਦੇ ਨਾਲ ਅਤੇ ਸੰਚਾਰ ਦੇ ਯੁੱਗ ਕਾਰਨ ਜਦੋਂ ਫੇਸਬੁੱਕ, ਵਟਸਐਪ ਅਤੇ ਸ਼ੋਸ਼ਲ ਮੀਡੀਆ ਦੇ ਹੋਰ ਸਾਧਨ ਵੱਡੇ ਪੱਧਰ ’ਤੇ ਉੁਪਲੱਬਧ ਹਨ, ਉਸ ਦੌਰ ’ਚ ਫਿਰ ਤੋਂ ਨੁੱਕੜ ਨਾਟਕ ਇਕ ਵਧੀਆ ਤਰੀਕਾ ਸਾਬਿਤ ਹੋ ਗਿਆ ਹੈ।
ਕਾਰਨ ਇਹ ਹੈ ਕਿ ਸ਼ੋਸ਼ਲ ਮੀਡੀਆ ’ਤੇ ਜ਼ਿਆਦਾ ਪ੍ਰਚਾਰ ਕਾਰਨ ਕਈ ਵਾਰ ਸਹੀ ਵਿਅਕਤੀਆਂ ਤੱਕ ਗੱਲ ਨਹੀਂ ਪਹੁੰਚਦੀ ਅਤੇ ਨੁੱਕੜ ਨਾਟਕ ਨਾਲ ਲੋਕਾਂ ਨਾਲ ਸਿੱਧਾ ਟੱਚ ’ਚ ਜਾਇਆ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ