ਫਿਰੋਜ਼ਪੁਰ ’ਚ ਵੱਡੀ ਵਾਰਦਾਤ, ਬਜ਼ੁਰਗ ਬੀਬੀ ਦਾ ਕਤਲ ਕਰਕੇ ਬੈੱਡ ’ਚ ਲੁਕੋਈ ਲਾਸ਼
Thursday, Jun 16, 2022 - 04:44 PM (IST)
ਫਿਰੋਜ਼ਪੁਰ (ਕੁਮਾਰ)— ਫਿਰੋਜ਼ਪੁਰ ਸ਼ਹਿਰ ਦੀ 36 ਨੰਬਰ ਗਲੀ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੇ ਇਕ 70 ਸਾਲਾ ਬੀਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਉਕਤ ਬਜ਼ੁਰਗ ਬੀਬੀ ਦੀ ਲਾਸ਼ ਉਸ ਦੇ ਬੈੱਡ ਵਿਚੋਂ ਮਿਲੀ ਹੈ। ਘਟਨਾ ਦੀ ਸੂਚਨਾ ਪਾ ਕੇ ਐੱਸ. ਪੀ. ਜੀ. ਐੱਸ. ਸੰਘਾ ਦੀ ਅਗਵਾਈ ’ਚ ਪੁਲਸ ਪਾਰਟੀ ਮੌਕੇ ’ਤੇ ਪਹੁੰਚੀ। ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਫੋਰੈਂਸਿਕ ਟੀਮ ਵੱਲੋਂ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਪੀ. ਸੰਘਾ ਨੇ ਦੱਸਿਆ ਕਿ ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਹੋ ਚੁੱਕੀ ਹੈ ਅਤੇ ਇਹ ਮਾਮਲਾ ਕਤਲ ਦਾ ਵਿਖਾਈ ਦੇ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਆ ਸਕਣਗੀਆਂ।
ਉਨ੍ਹਾਂ ਦੱਸਿਆ ਕਿ ਕਰੀਬ 70 ਸਾਲਾ ਵੀਨਾ ਆਪਣੇ ਘਰ ’ਚ ਇਕੱਲੀ ਹੀ ਰਹਿੰਦੀ ਸੀ। ਪਹਿਲਾਂ ਉਨ੍ਹਾਂ ਦਾ ਬੇਟਾ ਜਲੰਧਰ ’ਚ ਨੌਕਰੀ ਕਰਦਾ ਸੀ, ਜਿਸ ਦਾ ਤਬਾਦਲਾ ਗੁੜਗਾਓਂ ਦਿੱਲੀ ਵਿਖੇ ਹੋ ਗਿਆ ਹੈ। ਕਰੀਬ ਇਕ ਮਹੀਨੇ ਤੋਂ ਵੀਨਾ ਆਪਣੇ ਜੱਦੀ ਘਰ ’ਚ ਇਕੱਲੀ ਰਹਿ ਰਹੀ ਸੀ, ਜਦਕਿ ਇਸ ਘਰ ’ਚ ਤਿੰਨ ਕਿਰਾਏਦਾਰ ਵੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਇਸ ਘਰ ਵਿਚੋਂ ਬੇਹੱਦ ਬਦਬੂ ਆ ਰਹੀ ਹੈ ਅਤੇ ਜਦੋਂ ਪੁਲਸ ਨੇ ਘਰ ’ਚ ਜਾ ਕੇ ਵੇਖਿਆ ਤਾਂ ਇਸ ਬੀਬੀ ਦੀ ਲਾਸ਼ ਬੈੱਡ ’ਚ ਪਈ ਹੋਈ ਸੀ। ਲੋਕਾਂ ਮੁਤਾਬਕ ਸੋਮਵਾਰ ਤੋਂ ਇਸ ਘਰ ਨੂੰ ਤਾਲਾ ਲੱਗਾ ਹੋਇਆ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਅਲਰਟ ਦੌਰਾਨ ਵੱਡੀ ਵਾਰਦਾਤ, ਪ੍ਰਕਾਸ਼ ਆਈਸਕ੍ਰੀਮ ਦੇ ਬਾਹਰ ਲੱਖਾਂ ਦੀ ਲੁੱਟ
ਗਾਇਬ ਮਿਲੇ ਕਿਰਾਏਦਾਰ
ਮਿ੍ਰਤਕਾ ਵੀਨਾ ਦੇ ਜਵਾਈ ਏਵਨ ਹਾਂਡਾ ਨੇ ਦੱਸਿਆ ਕਿ ਇਸ ਘਰ ਵਿਚ ਦੋ ਕਿਰਾਏਦਾਰ ਰਹਿੰਦੇ ਹਨ, ਜਿਨ੍ਹਾਂ ਦੇ ਕੋਲ ਘਰ ਦੇ ਬਾਹਰ ਦੀ ਚਾਬੀ ਵੀ ਹੁੰਦੀ ਹੈ ਅਤੇ ਇਹ ਕਿਰਾਏਦਾਰ ਬਾਹਰ ਤੋਂ ਘਰ ਨੂੰ ਤਾਲਾ ਲਗਾ ਕੇ ਗਾਇਬ ਹੋ ਗਏ ਹਨ। ਉਹ ਤਾਲਾ ਤੋੜ ਕੇ ਘਰ ਦੇ ਅੰਦਰ ਗਏ ਹਨ ਅਤੇ ਜਦੋਂ ਉਨ੍ਹਾਂ ਨੇ ਵੇਖਿਆ ਤਾਂ ਵੀਨਾ ਦੀ ਲਾਸ਼ ਬੈੱਡ ’ਚ ਪਈ ਹੋਈ ਸੀ।
ਇਹ ਵੀ ਪੜ੍ਹੋ: ਜਲੰਧਰ ਪੁੱਜੇ ਕੇਜਰੀਵਾਲ ਤੇ CM ਮਾਨ ਨੇ ਦਿੱਲੀ ਏਅਰਪੋਰਟ ਲਈ ਸਰਕਾਰੀ ਬੱਸਾਂ ਨੂੰ ਦਿੱਤੀ ਹਰੀ ਝੰਡੀ
ਇਹ ਵੀ ਪੜ੍ਹੋ: ਜਲੰਧਰ ਪੁੱਜੇ ਭਗਵੰਤ ਮਾਨ ਨੇ ਸਾਧੇ ਪਿਛਲੀਆਂ ਸਰਕਾਰਾਂ ’ਤੇ ਤੰਜ, ਆਖੀਆਂ ਵੱਡੀਆਂ ਗੱਲਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ