ਇਸ ਬਿਰਧ ਆਸ਼ਰਮ ''ਚ ਰਹਿ ਰਹੇ ਬਜ਼ੁਰਗ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਰ ਰਹੇ ਨੇ ਯਾਦ, ਵੇਖੋ ਵੀਡੀਓ

Friday, Apr 28, 2023 - 02:55 AM (IST)

ਇਸ ਬਿਰਧ ਆਸ਼ਰਮ ''ਚ ਰਹਿ ਰਹੇ ਬਜ਼ੁਰਗ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਕਰ ਰਹੇ ਨੇ ਯਾਦ, ਵੇਖੋ ਵੀਡੀਓ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਪਿੰਡ ਬਾਦਲ ਵਿਖੇ 2005 'ਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬਿਰਧ ਆਸ਼ਰਮ ਬਣਾਇਆ ਗਿਆ ਸੀ। ਇਸ ਬਿਰਧ ਆਸ਼ਰਮ 'ਚ ਹਰ ਤਰ੍ਹਾਂ ਦੀ ਸੁੱਖ-ਸਹੂਲਤ ਹੈ। ਆਸ਼ਰਮ 'ਚ ਰਹਿ ਰਹੇ ਬਜ਼ੁਰਗ ਦੱਸਦੇ ਹਨ ਕਿ ਜਦ ਵੀ ਪ੍ਰਕਾਸ਼ ਸਿੰਘ ਬਾਦਲ ਇੱਥੇ ਆਉਂਦੇ, ਉਹ ਹਮੇਸ਼ਾ ਇਕ ਹੀ ਗੱਲ ਪੁੱਛਦੇ ਕਿ ਕੋਈ ਦੁੱਖ-ਤਕਲੀਫ ਹੈ ਤਾਂ ਦੱਸੋ। ਕਿਸੇ ਬਜ਼ੁਰਗ ਦੇ ਦਿਲ ਦੇ ਰੋਗ ਦਾ ਇਲਾਜ ਕਰਵਾਇਆ ਗਿਆ ਤਾਂ ਕਿਸੇ ਦਾ ਅਧਰੰਗ ਦਾ। ਬਜ਼ੁਰਗ ਕਹਿੰਦੇ ਕਿ ਉਹ ਸੰਤ ਇਨਸਾਨ ਸਨ ਤੇ ਹਮੇਸ਼ਾ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਦੇ ਰਹੇ।

ਇਹ ਵੀ ਪੜ੍ਹੋ : ਪੱਛਮੀ ਬੰਗਾਲ 'ਚ ਕੁਦਰਤ ਦਾ ਕਹਿਰ, ਅਸਮਾਨੀ ਬਿਜਲੀ ਡਿੱਗਣ ਨਾਲ 8 ਲੋਕਾਂ ਦੀ ਮੌਤ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News