ਅੰਮ੍ਰਿਤਧਾਰੀ ਬਜ਼ੁਰਗ ਮਾਂ ਨੂੰ ਘਰੋਂ ਕੱਢਣ ਦੇ ਮਾਮਲੇ ''ਚ ਆਇਆ ਨਵਾਂ ਮੋੜ, ਸਾਹਮਣੇ ਆਇਆ ਹੈਰਾਨ ਕਰਦਾ ਸੱਚ

Wednesday, Aug 26, 2020 - 06:29 PM (IST)

ਅੰਮ੍ਰਿਤਸਰ (ਸੁਮਿਤ) : ਐੱਸ. ਜੀ. ਸੀ. ਪੀ. ਵਿਚ ਬਤੌਰ ਮੈਨੇਜਰ ਸੇਵਾਵਾਂ ਨਿਭਾਅ ਰਹੇ ਪੁੱਤ ਵਲੋਂ ਅੰਮ੍ਰਿਤਧਾਰੀ ਮਾਂ ਨੂੰ ਘਰੋਂ ਕੱਢਣ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਦੋਸ਼ ਲਗਾਉਣ ਵਾਲੀ ਬਜ਼ੁਰਗ ਮਾਤਾ ਦੇ ਪੁੱਤ-ਨੂੰਹ ਨੇ ਸਾਹਮਣੇ ਆ ਕੇ ਵੱਡਾ ਖ਼ੁਲਾਸਾ ਕਰ ਦਿੱਤਾ। ਮੀਡੀਆ ਸਾਹਮਣੇ ਆਏ ਪੁੱਤ ਨੇ ਮਾਂ ਦੇ ਸਾਰੇ ਦੋਸ਼ਾਂ ਨੂੰ ਨਾਕਾਰ ਦਿੱਤਾ ਹੈ।  ਪੁੱਤਰ ਦਾ ਕਹਿਣਾ ਹੈ ਕਿ ਉਨ੍ਹਾਂ ਮਾਤਾ ਨੂੰ ਘਰੋਂ ਨਹੀਂ ਕੱਢਿਆ ਹੈ ਸਗੋਂ ਉਹ ਤਾਂ ਖੁਦ ਮਾਤਾ ਨੂੰ ਘਰ ਬੁਲਾਉਂਦੇ ਰਹੇ ਹਨ ਤਾਂ ਮਾਤਾ ਦਾ ਕਹਿਣਾ ਸੀ ਕਿ ਜਾਂ ਤਾਂ ਇਸ ਘਰ ਵਿਚ ਨੂੰਹ ਰਹੇਗੀ ਜਾਂ ਫਿਰ ਉਹ। ਉਨ੍ਹਾਂ ਕਿਹਾ ਕਿ ਮੇਰਾ ਇਹ ਦੂਸਰਾ ਵਿਆਹ ਹੈ ਪਹਿਲੀ ਪਤਨੀ ਦਾ ਤਲਾਕ ਵੀ ਮਾਤਾ ਦੇ ਕਾਰਣ ਹੋਇਆ ਸੀ ਅਤੇ ਹੁਣ ਦੂਜੀ ਪਤਨੀ ਲਈ ਵੀ ਮਾਤਾ ਬਜਿੱਦ ਹੈ ਕਿ ਜਾਂ ਉਹ ਘਰ ਵਿਚ ਰਹੇਗੀ ਜਾਂ ਫਿਰ ਮੇਰੀ ਪਤਨੀ। ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਵੀ ਘਰੋਂ ਨਹੀਂ ਕੱਢ ਸਕਦੇ ਹਨ ਅਤੇ ਨਾ ਹੀ ਉਨ੍ਹਾਂ ਨੇ ਕੱਢਿਆ ਹੈ। ਉਨ੍ਹਾਂ ਦਾ ਦਰਵਾਜ਼ੇ ਉਨ੍ਹਾਂ ਦੀ ਮਾਂ ਲਈ ਹਮੇਸ਼ਾ ਖੁੱਲ੍ਹੇ ਹਨ। 

ਇਹ ਵੀ ਪੜ੍ਹੋ :  ਪੰਜ ਸਿੰਘ ਸਾਹਿਬਾਨਾਂ ਦੇ ਫ਼ੈਸਲੇ ਤੋਂ ਬਾਅਦ ਖੁੱਲ੍ਹ ਕੇ ਬੋਲੇ ਢੱਡਰੀਆਂਵਾਲੇ, ਦਿੱਤਾ ਤਿੱਖਾ ਪ੍ਰਤੀਕਰਮ

PunjabKesari

ਦੱਸਣਯੋਗ ਹੈ ਕਿ ਬੀਤੇ ਦਿਨੀਂ ਐੱਸ. ਜੀ. ਪੀ. ਸੀ. ਵਿਚ ਬਤੌਰ ਮੈਨੇਜਰ ਕੰਮ ਕਰਨ ਵਾਲੇ ਵਿਅਕਤੀ ਦੀ ਗੁਰ ਸਿੱਖ ਬੀਬੀ ਨੇ ਆਪਣੇ ਪੁੱਤ 'ਤੇ ਉਸ ਨੂੰ ਜ਼ਬਰਨ ਘਰੋਂ ਬਾਹਰ ਕੱਢਣ ਦੇ ਦੋਸ਼ ਲਗਾਏ ਸਨ। ਬਜ਼ੁਰਗ ਮਾਤਾ ਦਾ ਕਹਿਣਾ ਹੈ ਕਿ ਉਸ ਦੀ ਨੂੰਹ ਅਤੇ ਪੁੱਤ ਵਲੋਂ ਉਸ ਦੀ ਕੁੱਟਮਾਰ ਕਰਨ ਤੋਂ ਬਾਅਦ ਧੱਕੇ ਮਾਰ ਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਆ। ਜਿਸ ਕਾਰਨ ਹੁਣ ਉਹ ਗੁਰੂ ਘਰ ਜਾਂ ਫਿਰ ਰਿਸ਼ਤੇਦਾਰਾਂ ਕੋਲ ਦਿਨ ਕੱਟੀ ਕਰ ਰਹੀ ਹੈ। ਇਸ ਮੌਕੇ ਉਸ ਨੇ ਆਖਿਆ ਕਿ ਉਸ ਦਾ ਪੁੱਤਰ ਉਸ 'ਤੇ ਜ਼ੁਲਮ ਕਰਦਾ ਹੈ। ਪੀੜਤਾ ਨੇ ਕਿਹਾ ਕਿ ਉਸ ਨੇ ਕਈ ਵਾਰ ਐੱਸ. ਜੀ. ਪੀ. ਸੀ. ਦੇ ਵੱਡੇ ਅਧਿਕਾਰੀਆਂ ਨਾਲ ਵੀ ਸੰਪਰਕ ਕੀਤਾ ਅਤੇ ਇਨਸਾਫ਼ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਉਸ ਦੀ ਸਾਰ ਨਹੀਂ ਲਈ। ਦੂਜੇ ਪਾਸੇ ਲੋਕ ਇਨਸਾਫ਼ ਪਾਰਟੀ ਦੇ ਨੇਤਾ ਵੀ ਇਸ ਬਜ਼ੁਰਗ ਬੀਬੀ ਦੇ ਹੱਕ ਵਿਚ ਉਤਰ ਆਏ ਹਨ।

ਇਹ ਵੀ ਪੜ੍ਹੋ :  ਹਰ ਪਾਸੇ ਢੀਂਡਸਾ ਦੇ ਵੱਧਦੇ ਜ਼ਿਕਰ ਨੇ, ਬਾਦਲ ਦਲ ਦਾ ਵਧਾਇਆ ਫ਼ਿਕਰ


author

Gurminder Singh

Content Editor

Related News