''ਜੋ ਅਫਸਰ ਆਪਣੇ ਘਰ ਦੀ ਬਜ਼ੁਰਗ ਮਾਤਾ ਨੂੰ ਨਹੀਂ ਸੰਭਾਲ ਸਕੇ ਉਹ ਕੁਰਸੀ ''ਤੇ ਬੈਠ ਕੇ ਕਿਵੇਂ ਕਰਨਗੇ ਨਿਆਂ''

08/20/2020 1:53:39 AM

ਜਲਾਲਾਬਾਦ,(ਸੇਤੀਆ) : ਸ੍ਰੀ ਮੁਕਤਸਰ ਸਾਹਿਬ 'ਚ ਬੀਤੇ ਦਿਨੀ ਲਾਵਾਰਿਸ ਹਾਲਤ 'ਚ 80 ਸਾਲਾ ਬਜ਼ੁਰਗ ਬੀਬੀ ਦੀ ਹੋਈ ਮੌਤ ਤੋਂ ਲਗਾਈ ਜਾ ਸਕਦੀ ਹੈ। ਇਸ ਬਜ਼ੁਰਗ ਬੀਬੀ ਦੀ ਮੌਤ ਨੇ ਲੋਕਾਂ ਦੇ ਦਿਲਾਂ 'ਚ ਅਜਿਹੀ ਸੱਟ ਮਾਰੀ ਹੈ ਕਿ ਲੋਕ ਉਸ ਮਾਂ ਦੇ ਪੁੱਤਰਾਂ ਤੇ ਹੋਰ ਰਿਸ਼ਤੇਦਾਰਾਂ ਨੂੰ ਲਾਹਨਤਾਂ ਪਾ ਰਹੇ ਹਨ।

ਇਸ ਸਬੰਧੀ ਬਾਰ ਐਸੋਸੀਏਸ਼ਨ ਜਲਾਲਾਬਾਦ ਦੇ ਪ੍ਰਧਾਨ ਸਕੇਤ ਬਜਾਜ ਨੇ ਦੱਸਿਆ ਕਿ ਪਤਾ ਲੱਗਿਆ ਹੈ ਕਿ ਉਕਤ ਬਜ਼ੁਰਗ ਬੀਬੀ ਦਾ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਤੇ ਉੱਚ ਅਹੁੱਦਿਆਂ ਤੇ ਬਿਰਾਜਮਾਨ ਹੈ। ਅਜਿਹੀ ਘਟਨਾ ਸਮਾਜ ਲਈ ਕਲੰਕ ਤੇ ਨਿੰਦਣਯੋਗ ਹੈ ਕਿਉਂਕਿ ਐਸਡੀਐਮ ਵਰਗੇ ਅਹੁੱਦੇ 'ਤੇ ਬੈਠ ਕੇ ਨਿਆਂ ਦੇਣਾ ਇਕ ਜਿੰਮੇਵਾਰੀ ਹੁੰਦੀ ਹੈ ਅਤੇ ਉਕਤ ਬਜ਼ੁਰਗ ਬੀਬੀ ਦੀ ਰਿਸ਼ਤੇਦਾਰ ਵਜੋਂ ਪੋਤੀ ਐਸਡੀਐਮ ਜੋ ਕਿ ਅਬੋਹਰ 'ਚ ਤਾਇਨਾਤ ਰਹੀ ਹੈ, ਕਾਫੀ ਅਖਬਾਰਾਂ ਦੀਆਂ ਸੁਰਖੀਆਂ 'ਚ ਰਹੀ ਅਤੇ ਸਮਾਜਿਕ ਕੰਮਾਂ ਨੂੰ ਹੁੰਗਾਰਾ ਦਿੱਤਾ ਪਰ ਪਰਿਵਾਰ 'ਚ ਹੀ ਪਿਛਲੇ ਦਿਨੀਂ ਉਸ ਦੀ ਦਾਦੀ ਦੀ ਦਰਦਨਾਕ ਤਰੀਕੇ ਨਾਲ ਹੋਈ ਮੌਤ ਨੇ ਸਮਾਜ ਨੂੰ ਝਿੰਝੋੜ ਕੇ ਰੱਖ ਦਿੱਤਾ ਹੈ ਅਤੇ ਇਸ ਤੋਂ ਇਲਾਵਾ ਉਕਤ ਪਰਿਵਾਰ ਲਈ ਕਿਸੇ ਵੱਡੀ ਲਾਹਤਨ ਤੋਂ ਘੱਟ ਨਹੀਂ ਹੈ ਕਿਉਂਕਿ ਮੌਜੂਦਾ ਐਸਡੀਐਮ ਫਰੀਦਕੋਟ ਜੋ ਆਪਣੀ ਦਾਦੀ ਨੂੰ ਨਹੀਂ ਸੰਭਾਲ ਸਕੀ ਅਤੇ ਉਸਦੇ ਸਸਕਾਰ 'ਤੇ ਨਹੀਂ ਪਹੁੰਚ ਸਕੀ, ਆਮ ਜਨਤਾ ਉਨ੍ਹਾਂ ਤੋਂ ਨਿਆਂ ਦੀ ਕੀ ਉਮੀਂਦ ਰੱਖੇਗੀ। ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਮਾਮਲਿਆਂ 'ਚ ਨੈਤਿਕਤਾ ਦੇ ਆਧਾਰ ਤੇ ਸਰਕਾਰ ਨੂੰ ਅਜਿਹੇ ਅਫਸਰਾਂ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ।

ਜਾਣਕਾਰੀ ਮੁਤਾਬਕ ਉਕਤ ਬਜ਼ੁਰਗ ਬੀਬੀ ਬੂੜਾ ਗੁੱਜਰ ਰੋਡ 'ਤੇ ਮਿੱਟੀ ਦੇ ਗਾਰੇ ਦੀਆਂ ਖੜੀਆਂ ਕੀਤੀਆਂ 2-2 ਫੁੱਟ ਦੀਆਂ ਕੰਧਾ ਦੇ ਸਹਾਰੇ ਆਪਣੇ ਦਿਨ ਕੱਟ ਰਹੀ ਸੀ ਅਤੇ ਹਾਲਾਤ ਇੰਨੇ ਬੁਰੇ ਹੋ ਗਏ ਕਿ ਬੀਬੀ ਦੇ ਸ਼ਰੀਰ 'ਚ ਕੀੜੇ ਪੈਣੇ ਸ਼ੁਰੂ ਹੋ ਗਏ ਸਨ। ਜਿਸ ਤੋਂ ਬਾਅਦ ਸਮਾਜ ਸੇਵੀ ਸੰਥਥਾ ਵਲੋਂ ਇਸ ਬਜ਼ੁਰਗ ਬੀਬੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬਜ਼ੁਰਗ ਬੀਬੀ ਦੇ ਪੁੱਤਰ ਵੱਡੇ-ਵੱਡੇ ਅਹੁੱਦਿਆਂ 'ਤੇ ਤਾਇਨਾਤ ਸਨ। ਇਕ ਪੁੱਤਰ ਐਕਸਾਈਜ਼ ਵਿਭਾਗ 'ਚ ਰਿਟਾਇਰ ਹੋ ਚੁੱਕਿਆ ਹੈ ਤੇ ਦੂਜਾ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਜਦ ਕਿ ਧੀ ਸਿੱਖਿਆ ਵਿਭਾਗ 'ਚ ਤਾਇਨਾਤ ਹੈ ਅਤੇ ਪੋਤੀ ਪੀਸੀਐਸ ਐਸਡੀਐਮ ਫਰੀਦਕੋਟ ਜਿਲੇ 'ਚ ਲੱਗੀ ਹੋਈ ਹੈ। ਇਨ੍ਹੇ ਵੱਡੇ ਅਹੁੱਦਿਆਂ 'ਤੇ ਬਿਰਾਜਮਾਨ ਪਰਿਵਾਰ ਵਲੋਂ ਇਕ ਬਜ਼ੁਰਗ ਬੀਬੀ ਦੀ ਸੰਭਾਲ ਨਾ ਕਰਨਾ ਕਿਧਰੇ ਨਾ ਕਿਧਰੇ ਇਨਸਾਨੀ ਕਦਰਾਂ ਕੀਮਤਾਂ ਨੂੰ ਮਾਰਣ ਵਾਲੀ ਗੱਲ ਹੈ। ਇਹ ਹੀ ਨਹੀਂ ਧੀ ਦਾ ਮਾਂ ਪ੍ਰਤੀ ਕਾਫੀ ਲਗਾਵ ਹੁੰਦਾ ਹੈ ਅਤੇ ਜੇਕਰ ਧੀ ਪਰਾਏ ਘਰ ਵੀ ਚਲੀ ਜਾਂਦੀ ਹੈ ਤਾਂ ਉਸਨੂੰ ਮਾਂ ਦੀ ਫਿਕਰ ਰਹਿੰਦੀ ਹੈ ਪਰ ਇਸੇ ਉਲਟ ਬਜ਼ੁਰਗ ਬੀਬੀ ਦੀ ਸੰਭਾਲ ਲਈ ਧੀ ਨੇ ਵੀ ਕਦਮ ਨਹੀਂ ਚੁੱਕਿਆ ਅਤੇ ਦੂਜੇ ਪਾਸੇ ਉੱਚ ਅਹੁੱਦੇ ਤੇ ਬਿਰਾਜਮਾਨ ਪੋਤੀ ਨੇ ਵੀ ਆਪਣੀ ਦਾਦੀ ਦੀ ਰਖਵਾਲੀ ਨੂੰ ਅੱਖੋ ਪਰੋਖੇ ਕਰ ਦਿੱਤਾ। ਇਸ ਸਬੰਧੀ 'ਜਗ ਬਾਣੀ' ਵਲੋਂ ਸ਼ਹਿਰ ਦੇ ਸਮਾਜ ਸੇਵੀਆਂ ਨਾਲ ਗੱਲਬਾਤ ਕੀਤੀ ਗਈ।

 


Deepak Kumar

Content Editor

Related News