ਕਿਸਾਨੀ ਘੋਲ ’ਚ ਡਟੇ ਬਜ਼ੁਰਗ, ਕਿਹਾ ਕਾਨੂੰਨ ਰੱਦ ਕਰਵਾਏ ਬਿਨਾਂ ਘਰ ਨਹੀਂ ਜਾਵਾਂਗੇ

1/21/2021 5:04:42 PM

ਮਮਦੋਟ (ਸ਼ਰਮਾ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਵਿਰੁੱਧ ਪਾਸ ਕੀਤੇ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ’ਚ ਚੱਲ ਰਹੇ ਅੰਦੋਲਨ ’ਚ ਨੌਜਵਾਨਾਂ, ਔਰਤਾਂ, ਅਤੇ ਬੱਚਿਆਂ ਦੇ ਨਾਲ-ਨਾਲ ਜ਼ਿੰਦਗੀ ਦੇ ਆਖਰੀ ਪੜਾਅ ’ਚ ਪਹੁੰਚ ਚੁੱਕੇ ਬਜ਼ੁਰਗ ਵੀ ਆਪਣਾ ਪੂਰਾ ਸਹਿਯੋਗ ਦੇ ਰਹੇ ਹਨ ਅਤੇ ਕਿਸਾਨੀ ਸ਼ੰਘਰਸ਼ ’ਚ ਡਟੇ ਹੋਏ ਹਨ। ਇਸ ਸਬੰਧੀ ਟਿੱਕਰੀ ਬਾਰਡਰ ’ਤੇ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰੋੜੀ ਕਪੂਰਾ ਦੇ 91 ਸਾਲਾ ਬਜ਼ੁਰਗ ਬਲੌਰ ਸਿੰਘ ਅਤੇ ਪਿੰਡ ਸੂਰਘੁਰੀ ਦੇ 70 ਸਾਲਾ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ 25 ਨਵੰਬਰ 2020 ਤੋਂ ਹੀ ਇੱਥੇ ਟਿੱਕਰੀ ਬਾਰਡਰ ’ਤੇ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੇ ਹੌਂਸਲੇ ਬੁਲੰਦ ਹਨ। ਅਸੀਂ ਕਾਨੂੰਨ ਨੂੰ ਰੱਦ ਕਰਵਾਏ ਬਗੈਰ ਘਰ ਵਾਪਸ ਨਹੀਂ ਪਰਤਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸਰਦੀ ਦਾ ਮੌਸਮ ਹੋਣ ਕਾਰਨ ਕਈ ਮੁਸ਼ਕਿਲਾਂ ਆ ਰਹੀਆਂ ਹਨ ਪਰ ਆਪਣੇ ਹੱਕਾਂ ਖ਼ਾਤਰ ਲੜਣਾ ਅਤੇ ਆਪਣੀ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਅਸੀਂ ਹਰੇਕ ਕੁਰਬਾਨੀ ਕਰਨ ਲਈ ਤਿਆਰ ਹਾਂ।

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਚੜ੍ਹਦੀਕਲਾ ਲਈ 96 ਘੰਟਿਆਂ ਲਈ ਸ਼ੁਰੂ ਹੋਇਆ ‘ਸਤਿਨਾਮ ਵਾਹਿਗੁਰੂ’ ਦਾ ਜਾਪੁ

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੰਜਮ ਬਣਾਈ ਰੱਖਣ ਅਸੀਂ ਜ਼ਰੂਰ ਜਿੱਤਾਂਗੇ ਅਤੇ ਮੋਦੀ ਸਰਕਾਰ ਨੂੰ ਕਿਸਾਨਾਂ ਅੱਗੇ ਗੋਡੇ ਟੇਕਣੇ ਹੀ ਪੈਣਗੇ। ਟਰਾਲੀ ’ਚ ਬੈਠੇ ਹੋਏ ਉਕਤ ਦੋਹਾਂ ਬਜ਼ੁਰਗਾਂ ਨੇ ਕਿਸਾਨੀ ਨਾਲ ਸਬੰਧਤ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ’ਚ 26 ਜਨਵਰੀ ਨੂੰ ਹੋ ਰਹੀ ਕਿਸਾਨਾਂ ਦੀ ਸ਼ਾਤੀ ਪੂਰਵਕ ਪਰੇਡ ’ਚ ਵੱਧ ਤੋ ਵੱਧ ਟਰੈਕਟਰ ਲੈ ਕੇ ਸ਼ਾਮਲ ਹੋਣ ਤਾਂ ਜੋ ਦਿੱਲੀ ਦੀ ਸੁੱਤੀ ਹੋਈ ਮੋਦੀ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾ ਕੇ ਬਣਾਏ ਗਏ ਤਿੰਨ ਖ਼ੇਤੀ ਕਾਨੂੰਨ ਮੁੱਢ ਤੋ ਰੱਦ ਕਰਵਾਏ ਜਾਣ। 

ਇਹ ਵੀ ਪੜ੍ਹੋ : ਕਿਸਾਨਾਂ ਦੀ ਪਰੇਡ ਨੂੰ ਲੈ ਕੇ 'ਅਕਾਲੀ ਦਲ' ਨੇ ਕੇਂਦਰੀ ਮੰਤਰੀ ਨੂੰ ਲਿਖੀ ਚਿੱਠੀ, ਆਖੀ ਇਹ ਵੱਡੀ ਗੱਲ

 

ਨੋਟ : ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor Anuradha