ਸਾਫ ਮੌਸਮ ਦੇ ਬਾਵਜੂਦ ਅੰਮ੍ਰਿਤਸਰ ਏਅਰਪੋਰਟ ਤੋਂ 8 ਉਡਾਣਾਂ ਲੇਟ

Thursday, Jun 13, 2019 - 09:00 PM (IST)

ਸਾਫ ਮੌਸਮ ਦੇ ਬਾਵਜੂਦ ਅੰਮ੍ਰਿਤਸਰ ਏਅਰਪੋਰਟ ਤੋਂ 8 ਉਡਾਣਾਂ ਲੇਟ

ਅੰਮ੍ਰਿਤਸਰ (ਇੰਦਰਜੀਤ)— ਅੰਮ੍ਰਿਤਸਰ ਏਅਰਪੋਰਟ ਤੋਂ ਅੱਜ 8 ਉਡਾਣਾਂ ਲੇਟ 'ਤੇ ਇਕ ਉਡਾਣ ਰੱਦ ਹੋਈ। ਅੱਜ ਪੂਰਾ ਦਿਨ ਮੌਸਮ 'ਚ ਗਰਮੀ ਤੇ ਆਸਮਾਨ ਸਾਫ ਰਹਿਣ ਦੇ ਬਾਵਜੂਦ ਉਡਾਣਾਂ ਦਾ ਸਿਲਸਿਲਾ ਲੇਟ ਰਿਹਾ।

ਜਾਣਕਾਰੀ ਮੁਤਾਬਕ ਅੱਜ ਇੰਡੀਗੋ ਏਅਰਲਾਈਨਸ ਦੀ ਦਿੱਲੀ ਦੀ ਉਡਾਣ 6ਈ-2524 ਸਵੇਰੇ 6:25 ਦੀ ਬਜਾਏ 7 ਵਜੇ ਪਹੁੰਚੀ। ਸਪਾਈਸਜੈੱਟ ਦੀ ਦੁਬਈ ਦੀ ਉਡਾਣ ਸੰਖਿਆ ਐੱਸ.ਜੀ.56 ਆਪਣੇ ਨਿਰਧਾਰਿਤ ਸਮੇਂ ਤੋਂ ਅੱਧਾਂ ਘੰਟਾ ਲੇਟ ਪਹੁੰਚੀ। ਏਅਰ ਇੰਡੀਆ ਏਅਰਲਾਈਨਸ ਦੀ ਬਰਮਿੰਘਮ ਦੀ ਉਡਾਣ ਏ.ਆਈ.-114 ਆਪਣੇ ਨਿਰਧਾਰਿਤ ਸਮੇਂ 1:15 ਦੀ ਬਜਾਏ 2:06 'ਤੇ ਪਹੁੰਚੀ। ਏਅਰ ਇੰਡੀਆ ਐਕਸਪ੍ਰੈੱਸ ਦੀ ਦੁਬਈ ਦੀ ਉਡਾਣ ਆਈ.ਐੱਕਸ-192 ਆਪਣੇ ਨਿਰਧਾਰਿਤ ਸਮੇਂ 2:30 ਦੀ ਬਜਾਏ 3:15 'ਤੇ ਪਹੁੰਚੀ। ਸਪਾਈਸਜੈੱਟ ਦੀ ਮੁੰਬਈ ਦੀ ਉਡਾਣ ਐੱਸ.ਜੀ.-6371 ਆਪਣੇ ਨਿਰਧਾਰਿਤ ਸਮੇਂ ਦੁਪਹਿਰੇ 2:55 ਦੀ ਬਜਾਏ 4:35 'ਤੇ ਪਹੁੰਚੀ। ਇਸੇ ਤਰ੍ਹਾਂ ਸਪਾਈਸਜੈੱਟ ਦੀ ਐੱਸ.ਜੀ. 3562 ਜੈਪੁਰ ਤੇ ਏਅਰ ਇੰਡੀਆ ਦੀ ਦੇਰ ਰਾਤ ਦਿੱਲੀ ਦੀ ਉਡਾਣ ਏ.ਆਈ.-479 'ਚ ਵੀ ਲੰਬੀ ਦੇਰੀ ਦੱਸੀ ਜਾ ਰਹੀ ਹੈ। ਉਥੇ ਹੀ ਵਿਸਤਾਰਾ ਏਅਰਲਾਈਨਸ ਦੀ ਦਿੱਲੀ ਦੀ ਉਡਾਣ ਯੂਕੇ695 ਰੱਦ ਹੋ ਗਈ ਹੈ।


author

Baljit Singh

Content Editor

Related News