ਮੋਹਾਲੀ 'ਚ ਅਮਰੂਦ ਬਾਗ ਘਪਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, ਪਿੰਡ ਬਾਕਰਪੁਰ ਵਿਖੇ ਕੀਤੀ ਛਾਪੇਮਾਰੀ

Wednesday, Mar 27, 2024 - 11:38 AM (IST)

ਮੋਹਾਲੀ 'ਚ ਅਮਰੂਦ ਬਾਗ ਘਪਲੇ ਨੂੰ ਲੈ ਕੇ ED ਦੀ ਵੱਡੀ ਕਾਰਵਾਈ, ਪਿੰਡ ਬਾਕਰਪੁਰ ਵਿਖੇ ਕੀਤੀ ਛਾਪੇਮਾਰੀ

ਮੋਹਾਲੀ : ਮੋਹਾਲੀ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਅਮਰੂਦ ਬਾਗ ਘਪਲੇ 'ਚ ਵੱਡੀ ਕਾਰਵਾਈ ਕਰਦਿਆਂ ਪਿੰਡ ਬਾਕਰਪੁਰ 'ਚ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਟੀਮ ਨੇ ਕਈ ਘਰਾਂ ਨੂੰ ਘੇਰ ਲਿਆ ਹੈ ਅਤੇ ਇਕ ਵੱਡੇ ਅਫ਼ਸਰ ਦੇ ਘਰ ਵੀ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਹੈ। ਇਸ ਘਪਲੇ 'ਚ ਕਈ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਫ਼ਸਰਾਂ ਦੇ ਨਾਂ ਸਾਹਮਣੇ ਆਏ ਸਨ। ਇਸ ਨੂੰ ਲੈ ਕੇ ਈ. ਡੀ. ਦੀ ਟੀਮ ਵਲੋਂ ਮੋਹਾਲੀ 'ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਪੰਜਾਬ ਦੇ ਬਦਲੇ ਸਿਆਸੀ ਹਾਲਾਤ ਦੇ ਮੱਦੇਨਜ਼ਰ ਭਾਜਪਾ ਨੇ ਸੱਦੀ ਚੋਣ ਕਮੇਟੀ ਦੀ ਮੀਟਿੰਗ

ਕੀ ਹੈ ਮਾਮਲਾ
ਜਾਣਕਾਰੀ ਮੁਤਾਬਕ ਗਮਾਡਾ ਵਲੋਂ ਏਅਰਪੋਰਟ ਰੋਡ ਨੇੜੇ ਇਕ ਪ੍ਰਾਜੈਕਟ ਲਈ ਜ਼ਮੀਨ ਐਕੁਆਇਰ ਕੀਤੀ ਗਈ ਸੀ। ਇਸ ਪ੍ਰਾਜੈਕਟ ਲਈ ਗ੍ਰਹਿਣ ਕੀਤੀ ਜ਼ਮੀਨ ਦਾ ਮੁਆਵਜ਼ਾ ਗਮਾਡਾ ਦੀ ਲੈਂਡ ਪੂਲਿੰਗ ਨੀਤੀ ਅਨੁਸਾਰ ਦਿੱਤਾ ਜਾਣਾ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਇਕੱਲੇ ਚੋਣਾਂ ਲੜੇਗੀ ਭਾਜਪਾ, ਸੁਨੀਲ ਜਾਖੜ ਨੇ ਕੀਤਾ ਐਲਾਨ (ਵੀਡੀਓ)
2018 'ਚ ਜ਼ਮੀਨ ਖ਼ਰੀਦਣ ਤੋਂ ਬਾਅਦ ਪੌਦੇ ਲਾਏ ਗਏ ਪਰ ਗਮਾਡਾ ਅਧਿਕਾਰੀਆਂ ਨਾਲ ਮਿਲੀ-ਭੁਗਤ ਕਰਕੇ ਮਾਲੀਆ ਰਿਕਾਰਡ 'ਚ ਦਿਖਾ ਦਿੱਤਾ ਗਿਆ ਕਿ ਪੌਦੇ 2016 'ਚ ਲਾਏ ਗਏ ਸਨ। ਇਸ ਤੋਂ ਬਾਅਦ ਮਾਮਲੇ ਦੇ ਦੋਸ਼ੀਆਂ ਨੇ ਵਿਭਾਗ ਤੋਂ ਕਰੀਬ 137 ਕਰੋੜ ਦਾ ਮੁਆਵਜ਼ਾ ਵੀ ਲੈ ਲਿਆ। ਵਿਜੀਲੈਂਸ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਕੇਸ ਦਰਜ ਕਰਕੇ ਮਾਮਲੇ 'ਚ 18 ਲੋਕਾਂ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News