ED ਨੇ ਬੈਂਕ ਧੋਖਾਧੜੀ ਮਾਮਲੇ ’ਚ SEL ਟੈਕਸਟਾਈਲ ਦੀਆਂ 828 ਕਰੋੜ ਦੀਆਂ ਜਾਇਦਾਦਾਂ ਕੀਤੀਆਂ ਅਟੈਚ
Saturday, Feb 18, 2023 - 03:07 AM (IST)
ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ ਐਨਫੋਰਸਮੈਂਟ ਨੇ ਬੈਂਕ ਧੋਖਾਦੇਹੀ ਦੇ ਮਾਮਲੇ ’ਚ ਲੁਧਿਆਣਾ ਸਥਿਤ ਕੰਪਨੀ ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮ. ਦੀਆਂ 828 ਕਰੋੜ ਦੀਆਂ ਜਾਇਦਾਦਾਂ ਅਟੈਚ ਕੀਤੀਆਂ ਹਨ। ਅਟੈਚ ਜਾਇਦਾਦਾਂ ਐੱਸ. ਈ. ਐੱਲ. ਟੈਕਸਟਾਈਲ ਲਿਮ. ਦੀ ਅਲਵਰ, ਹਿਸਾਰ, ਸ੍ਰੀ ਮੁਕਤਸਰ ਸਾਹਿਬ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਲੁਧਿਆਣਾ ਸਥਿਤ ਨੈਂਡ ਐਂਡ ਬਿਲਡਿੰਗ, ਪਲਾਂਟ ਐਂਡ ਮਸ਼ੀਨਰੀ ਸ਼ਾਮਲ ਹੈ।
ਦੱਸ ਦੇਈਏ ਕਿ ਈ. ਡੀ. ਨੇ ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮ. ਖਿਲਾਫ ਸੈਂਟ੍ਰਲ ਬੈਂਕ ਆਫ ਇੰਡੀਆ ਵਲੋਂ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਸਾਲ 2020 ’ਚ ਬਿਊਰੋ ਆਫ ਇਨਵੈਸਟੀਗੇਸ਼ਨ ਵਲੋਂ ਦਰਜ ਐੱਫ. ਆਈ. ਆਰ. ਦੇ ਆਧਾਰ ’ਤੇ ਪ੍ਰੋਵੀਜ਼ਨ ਆਫ ਪ੍ਰਿਵੈਂਸ਼ਨ ਮਨੀ ਲਾਂਡਰਿੰਗ ਐਕਟ, 2002 ਦੀਆਂ ਵਿਵਸਥਾਵਾਂ ਤਹਿਤ ਆਪਣੀ ਜਾਂਚ ਸ਼ੁਰੂ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - SSC ਘਪਲਾ: CBI ਨੇ 6 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਸਕੂਲਾਂ 'ਚ ਰੋਜ਼ਗਾਰ ਦਵਾਉਣ ਲਈ ਲੈਂਦੇ ਸੀ ਪੈਸੇ
ਕੰਪਨੀ ਦੇ ਡਾਇਰੈਕਟਰਾਂ ’ਤੇ 1530 ਕਰੋੜ ਰੁਪਏ ਦੀ ਲੋਨ ਰਾਸ਼ੀ ਦੀ ਧੋਖਾਦੇਹੀ ਅਤੇ ਹੇਰਾ-ਫੇਰੀ ਦਾ ਦੋਸ਼ ਹੈ। ਈ. ਡੀ. ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਮੈਸਰਜ਼ ਐੱਸ. ਈ. ਐੱਲ. ਟੈਕਸਟਾਈਲ ਲਿਮ. ਅਤੇ ਉਸ ਦੇ ਡਾਇਰੈਕਟਰਾਂ ਨੇ ਸੈਟ੍ਰਲ ਬੈਂਕ ਆਫ ਇੰਡੀਆ ਦੀ ਅਗਵਾਈ ਵਾਲੇ ਬੈਂਕਾਂ ਦੇ ਕੰਸੋਰਟੀਅਮ ਤੋਂ ਪ੍ਰਾਪਤ ਲੋਨ ਰਾਸ਼ੀ ਵੱਖ-ਵੱਖ ਤਰੀਕਿਆਂ ਨਾਲ ਵਰਤ ਕੇ ਧੋਖੇ ਨਾਲ ਡਾਇਵਰਟ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ - ਉਰਵਸ਼ੀ ਰੌਤੇਲਾ ਨੇ ਫਿਰ ਕੀਤਾ ਰਿਸ਼ਭ ਪੰਤ ਦਾ ਜ਼ਿਕਰ, ਕਿਹਾ - "ਮੇਰੀਆਂ ਦੁਆਵਾਂ ਉਨ੍ਹਾਂ ਦੇ ਨਾਲ"
ਅਧਿਕਾਰੀਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਲਏ ਗਏ ਲੋਨ ਦੇ ਨਿਯਮਾਂ ਅਤੇ ਸ਼ਰਤਾਂ ਦੀ ਉਲੰਘਣਾ ’ਚ ਜਿਵੇਂ ਹੀ ਸਹਾਇਕ ਕੰਪਨੀਆਂ ਵਿਚ ਕੀਤੇ ਨਿਵੇਸ਼, ਮਾਲ ਅਤੇ ਸੇਵਾਵਾਂ ਦੀ ਖਰੀਦ ਦੇ ਬਹਾਨੇ ਸਬੰਧਤ ਪਾਰਟੀਆਂ ਨੂੰ ਕੀਤੇ ਗਏ ਅਡਵਾਂਸ ਪੇਮੈਂਟ ਜੋ ਕਦੇ ਵੀ ਫਿਜ਼ੀਕਲ ਵਿਚ ਨਹੀਂ ਸਨ, ਵਿਅਕਤੀਗਤ ਵਰਤੋਂ ਲਈ ਰਿਹਾਇਸ਼ੀ ਜਾਇਦਾਦ ਖਰੀਦਣਾ, ਵਿਚੋਲਿਆਂ ਰਾਹੀਂ ਮਸ਼ੀਨਰੀ ਦੇ ਆਯਾਤ ਬਦਲੇ ਕੀਤੇ ਭੁਗਤਾਨ, ਜਿਸ ਦੇ ਲਈ ਆਯਾਤ 10 ਸਾਲ ਤੋਂ ਜ਼ਿਆਦਾ ਬੀਤੀ ਜਾਣ ਤੋਂ ਬਾਅਦ ਵੀ ਬਕਾਇਆ ਹੈ ਅਤੇ ਨਿਰਯਾਤ ਆਮਦਨ ਦੀ ਵਸੂਲੀ ਨਹੀਂ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਗਲੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।