ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਮਨਾਉਣ ਦੀ ਚੋਣ ਕਮਿਸ਼ਨ ਤੋਂ ਨਹੀਂ ਮਿਲੀ ਇਜਾਜ਼ਤ : ਕੈਪਟਨ
Tuesday, Apr 09, 2019 - 08:06 PM (IST)

ਚੰਡੀਗੜ੍ਹ (ਏਜੰਸੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਲ੍ਹਿਆਂਵਾਲੇ ਬਾਗ ਦੇ ਖ਼ੂਨੀ ਸਾਕੇ ਦੇ 100 ਸਾਲ ਪੂਰੇ ਹੋਣ 'ਤੇ ਕਿਹਾ ਕਿ ਅਸੀਂ ਇਸ ਨੂੰ ਵੱਡੇ ਪੱਧਰੇ 'ਤੇ ਮਨਾਉਣਾ ਚਾਹੁੰਦੇ ਹਾਂ ਪਰ ਚੋਣ ਕਮਿਸ਼ਨ ਇਸ ਦੀ ਇਜਾਜ਼ਤ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ 12 ਅਪ੍ਰੈਲ ਨੂੰ ਸ਼ਹਿਰ 'ਚ ਕੈਂਡਲ ਮਾਰਚ ਕੱਢਿਆ ਜਾਵੇਗਾ। ਇਸ ਤੋਂ ਅਗਲੇ ਦਿਨ 13 ਅਪ੍ਰੈਲ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇੱਥੇ ਪਹੁੰਚ ਕੇ ਮੈਮੋਰੀਅਲ ਵਿਖੇ ਸ਼ਰਧਾ ਦੇ ਫੁੱਲ ਭੇਂਟ ਕਰਨਗੇ।