ਪੰਜਾਬ ਸਰਕਾਰ ''ਈ-ਵੇਅ ਬਿੱਲ'' ''ਤੇ ਜਲਦ ਦੇਵੇਗੀ ਰਾਹਤ!
Friday, Aug 24, 2018 - 01:57 PM (IST)

ਲੁਧਿਆਣਾ : ਪੰਜਾਬ ਸਰਕਾਰ ਇੰਟਰਾ ਸਟੇਟ 'ਈ-ਵੇਅ ਬਿੱਲ' ਦੀ ਲਿਮਟ 50 ਹਜ਼ਾਰ ਤੋਂ ਵਧਾ ਕੇ ਇਕ ਲੱਖ ਤੇ ਜਾਬ ਵਰਕ 'ਤੇ 'ਈ-ਵੇਅ ਬਿੱਲ' ਤੋਂ ਰਾਹਤ ਦੇ ਸਕਦੀ ਹੈ। ਇਹ ਭਰੋਸਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਾਰੋਬਾਰੀਆਂ ਦੇ ਇਕ ਵਫਦ ਨੂੰ ਦੁਆਇਆ। ਮਨਪ੍ਰੀਤ ਬਾਦਲ ਨਾਲ ਮੀਟਿੰਗ ਦੌਰਾਨ ਕਾਰੋਬਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮੇਂ ਰਾਹਤ ਮਿਲਣੀ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਲੁਧਿਆਣਾ 'ਚ ਛੋਟੀਆਂ-ਛੋਟੀਆਂ ਇੰਡਸਟਰੀਆਂ ਹਨ ਅਤੇ ਉਨ੍ਹਾਂ 'ਤੇ ਇਸ ਲਿਹਾਜ਼ ਨਾਲ 'ਈ-ਵੇਅ ਬਿੱਲ' ਦੇ ਸਖਤ ਨਿਯਮਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਤੇ ਇਸ ਕਾਰਨ ਮੰਦੀ ਦੇ ਦੌਰ 'ਚੋਂ ਲੰਘ ਰਿਹਾ ਕਾਰੋਬਾਰ ਬੰਦ ਹੋਣ ਦੀ ਕਗਾਰ 'ਤੇ ਆ ਗਿਆ ਹੈ।
ਇਸ ਮੌਕੇ ਕਾਰੋਬਾਰੀਆਂ ਨੂੰ ਭਰੋਸਾ ਦਿੰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਵੀ ਕਾਰੋਬਾਰੀਆਂ ਨੂੰ ਰਾਹਤ ਦੇਣਾ ਚਾਹੁੰਦੀ ਹੈ। ਇਸ ਮੌਕੇ ਵਿਧਾਇਕ ਸੁਰਿੰਦਰ ਡਾਬਰ ਵੀ ਮੌਜੂਦ ਸਨ। ਡਾਬਰ ਨੇ ਦਾਅਵਾ ਕੀਤਾ ਹੈ ਕਿ ਇਕ ਹਫਤੇ ਅੰਦਰ ਪੰਜਾਬ ਸਰਕਾਰ ਮਹਾਂਰਾਸ਼ਟਰ ਦੀ ਤਰਜ਼ 'ਤੇ ਇੰਟਰਾ ਸਟੇਟ 'ਈ-ਵੇਅ ਬਿੱਲ' ਦੀ ਲਿਮਟ ਨੂੰ ਦੁੱਗਣਾ ਕਰਨ ਤੇ ਜਾਬ ਵਰਕ ਤੋਂ 'ਈ-ਵੇਅ ਬਿੱਲ' ਹਟਾ ਕੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ।