ਵਿਆਹ ਸਮਾਗਮ ਦੌਰਾਨ ਚੱਲੇ ਇੱਟਾਂ-ਰੋੜ੍ਹੇ

Sunday, Feb 10, 2019 - 07:49 PM (IST)

ਵਿਆਹ ਸਮਾਗਮ ਦੌਰਾਨ ਚੱਲੇ ਇੱਟਾਂ-ਰੋੜ੍ਹੇ

ਭਵਾਨੀਗਡ਼੍ਹ, (ਵਿਕਾਸ, ਸੰਜੀਵ)-ਵਿਆਹ ਦੇ ਇੱਕ ਸਮਾਗਮ ਵਿੱਚ ਖਾਣੇ ਦੀ ਸਰਵਿਸ ਨੂੰ ਲੈ ਕੇ ਹੋਈ ਤਕਰਾਰ ਤੋਂ ਬਾਅਦ ਅੱਜ ਇੱਥੇ ਪਟਿਆਲਾ ਰੋਡ ‘ਤੇ ਸਥਿਤ ਇਕ ਰੈਸਟੋਰੈਂਟ ਵਿੱਚ ਜੰਮ ਕੇ ਇੱਟਾਂ ਰੋੜੇ ਚੱਲੇ।ਹੰਗਾਮੇ ਦੌਰਾਨ ਰੈਸਟੋਰੈਂਟ ਦੀ ਪਾਰਕਿੰਗ ‘ਚ ਖੜੀ ਕਾਰ ਸਮੇਤ ਹੋਰ ਦੋ ਲੋਕਾਂ ਦੀਆਂ ਕਾਰਾਂ ਦੇ ਸ਼ੀਸ਼ੇ ਟੁੱਟ ਗਏ।PunjabKesari

ਘਟਨਾ ਦੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਵਾਸੀ ਭਵਾਨੀਗੜ  ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਉਸ ਦੀ ਭੈਣ ਦਾ ਵਿਆਹ ਸੀ, ਇੱਥੇ ਖਾਣੇ ਦੀ ਮਾਡ਼ੀ ਸਰਵਿਸ ਨੂੰ ਲੈ ਕੇ ਉਨ੍ਹਾਂ ਰੈਸਟੋਰੈਂਟ ਦੇ ਮੈਨੇਜਰ ਨੂੰ ਸਹੀ ਸਰਵਿਸ ਦੇਣ ਲਈ ਕਿਹਾ ਤਾਂ ਉਸ ਨਾਲ ਸਾਡੀ ਤਕਰਾਰ ਹੋ ਗਈ।ਇੰਦਰਜੀਤ ਨੇ ਦੋਸ਼ ਲਾਇਆ ਬਾਅਦ ਵਿੱਚ ਰੈਸਟੋਰੈਂਟ ਦੇ ਮੈਨੇਜਰ ਨੇ ਬਾਹਰੋਂ ਕੁੱਝ ਵਿਅਕਤੀ ਬੁਲਾ ਕੇ ਵਿਆਹ ਸਮਾਗਮ ਵਿੱਚ ਪਥਰਾਅ ਕਰਵਾ ਦਿੱਤਾ।ਇਸ ਦੌਰਾਨ ਉਨ੍ਹਾਂ ਨੇ ਭੱਜ ਕੇ ਜਾਨ ਬਚਾਈ ਪਰ ਪੱਥਰਾਅ ਨਾਲ ਰੈਸਟੋਰੈਂਟ ਚ ਖੜੀਆਂ ਕਈ ਕਾਰਾ ਅਤੇ ਮੋਟਰਸਾਈਕਲ ਨੁਕਸਾਨੇ ਗਏ।ਜਿਸ ਤੋਂ ਬਾਅਦ ਇੱਟਾਂ ਰੋੜੇ ਮਾਰਨ ਵਾਲੇ ਅਣਪਛਾਤੇ ਵਿਅਕਤੀ ਅਤੇ ਰੈਸਟੋਰੈਂਟ ਦਾ ਮੈਨੇਜਰ ਮੌਕੇ ਤੋਂ ਫਰਾਰ ਹੋ ਗਿਆ। ਉਧਰ ਰੈਸਟੋਰੈਂਟ ਦੇ ਮਾਲਕਾਂ ਦਾ ਕਹਿਣਾ ਹੈ ਕਿ ਇਸ ਝਗੜੇ ਨਾਲ ਉਨ੍ਹਾਂ ਦਾ ਕੋਈ ਵੀ ਲੈਣਾ ਦੇਣਾ ਨਹੀਂ।

PunjabKesari

ਉਧਰ ਮੌਕੇ ਤੇ ਪਹੁੰਚੇ ਐਸ. ਐਚ. ਓ. ਭਵਾਨੀਗੜ੍ਹ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਉਤੇ ਉਹ ਮੌਕੇ ‘ਤੇ ਪਹੁੰਚੇ ਹਨ, ਸ਼ਿਕਾਇਤ ਮਿਲਣ ਤੋਂ ਬਾਅਦ ਜਾਂਚ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।


author

DILSHER

Content Editor

Related News