ਗੋਸ਼ਾ ਦੀ ਪੇਸ਼ੀ ਮੌਕੇ ਲੁਧਿਆਣਾ ਅਦਾਲਤ ’ਚ ਸੂਬੇ ਭਰ ਤੋਂ ਪਹੁੰਚਣਗੇ ਅਕਾਲੀ

12/26/2018 12:26:02 AM

ਜਲੰਧਰ, (ਬੁਲੰਦ)–ਲੁਧਿਆਣਾ ਵਿਚ ਯੂਥ ਅਕਾਲੀ ਦਲ ਦੇ ਗੁਰਦੀਪ ਸਿੰਘ ਗੋਸ਼ਾ ਤੇ ਹੋਰ ਵਰਕਰਾਂ ਵਲੋਂ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ ’ਤੇ ਕਾਲਖ ਤੇ ਹੱਥਾਂ ’ਤੇ ਲਾਲ ਰੰਗ ਮਲਣ ਤੋਂ ਬਾਅਦ ਪੰਜਾਬ ਭਰ ਵਿਚ ਅਕਾਲੀ ਤੇ ਕਾਂਗਰਸੀ ਆਹਮੋ-ਸਾਹਮਣੇ ਹੋ ਗਏ ਹਨ। ਲੁਧਿਆਣਾ ਪੁਲਸ ਵਲੋਂ ਗੋਸ਼ੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਸ ਨੂੰ ਕੱਲ ਲੁਧਿਆਣਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਣਾ ਹੈ।

PunjabKesari

ਉਥੇ ਪਾਰਟੀ ਸੂਤਰਾਂ ਦੀ ਮੰਨੀਏ ਤਾਂ ਕੱਲ ਗੋਸ਼ੇ ਦੀ ਅਦਾਲਤ ਵਿਚ ਹੋਣ ਵਾਲੀ ਪੇਸ਼ੀ ਨੂੰ ਅਕਾਲੀ ਦਲ ਸਿਆਸੀ ਰੰਗ ਦੇਣ ਦੀ ਤਾਕ ਵਿਚ ਹੈ, ਜਿਸ ਕਾਰਨ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਕੱਲ ਖੁਦ ਲੁਧਿਆਣਾ ਗੋਸ਼ੇ ਦੀ ਪੇਸ਼ੀ ’ਤੇ ਪਹੁੰਚ ਰਹੇ ਹਨ। ਪਾਰਟੀ ਦੇ ਜਾਣਕਾਰਾਂ ਦੀ ਮੰਨੀਏ ਤਾਂ ਨਵੇੇਂ ਬਣੇ ਨੌਜਵਾਨ ਪ੍ਰਧਾਨਾਂ ਨੇ ਸਾਰੇ ਪੰਜਾਬ ਦੇ ਨੌਜਵਾਨਾਂ ਨੂੰ ਬੱਸਾਂ ਭਰ ਕੇ ਲੁਧਿਆਣਾ ਅਦਾਲਤ ਦੇ ਬਾਹਰ ਪਹੁੰਚਣ ਦੀ ਅਪੀਲ ਕੀਤੀ ਹੈ।

ਮਾਮਲੇ ਬਾਰੇ ਲੁਧਿਆਣਾ ਦੇ ਡੀ. ਸੀ. ਪੀ. ਅਸ਼ਵਨੀ ਕਪੂਰ ਦਾ ਕਹਿਣਾ ਹੈ ਕਿ ਲੁਧਿਆਣਾ ਵਿਚ ਟ੍ਰੈਫਿਕ ਅਤੇ ਲਾਅ ਐਂਡ ਆਰਡਰ ਨੂੰ ਹਰ ਹਾਲਤ ਵਿਚ ਕਾਇਮ ਰੱਖਿਆ ਜਾਵੇਗਾ। ਜੇਕਰ ਕਿਸੇ ਨੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਸ ਉਸ ਦੇ ਲਈ ਤਿਆਰ ਰਹੇਗੀ।


Related News